Sliderपंजाब

ਗੀਤ ਬਣਵਾ ਕੇ ਸਿੱਧਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕੀਤਾ ਹੈ ਕਲੀਅਰ ਕਰੋ

ਸਾਜ਼ਿਸ਼ ਦਾ ਸ਼ਿਕਾਰ ਵਾਲਾ ਇਹ ਗੀਤ ਸੁਖਬੀਰ ਬਾਦਲ ਦੇ ਮਾਲਕੀ ਵਾਲੇ ਚੈਨਲ ptc ਦੇ ਸਟੂਡੀਓ ਰਿਕਾਰਡ ਹੋਇਆ, ਹੁਣ ਜਦੋਂ ਸਬੂਤ ਪੇਸ਼ ਹੋ ਚੁੱਕੇ ਹਨ ਤਾਂ ਸੁਖਬੀਰ ਬਾਦਲ ਨੇ ਪੈਂਤੜਾ ਬਦਲ ਲਿਆ, ਤੇ ਹੁਣ ਦੁਹਾਈ ਪਾ ਰਹੇ ਨੇ ਕਿ ਪ੍ਰਪੇਗੰਡਾ ਹੋ ਰਿਹਾ ਹੈ, ਇਹ ਸ਼ੁਰੂ ਵੀ ਸੁਖਬੀਰ ਬਾਦਲ ਦੀ ਟੀਮ ਨੇ ਕੀਤਾ ਸੀ। ਹੁਣ ਗੀਤ ਉਲਟ ਪੈ ਗਿਆ, ਦੇਰ ਰਾਤ ਅਕਾਲੀ ਦਲ ਦੀ ਲੀਡਰਸ਼ਿਪ ਦੇ ਵੱਡੇ ਹਿੱਸੇ ਨੇ ਇਸ ਦਾ ਵਿਰੋਧ ਕਰ ਦਿੱਤਾ। ਗੀਤ ਰਿਕਾਰਡ ਹੋਣ ਤੋਂ ਲੈਕੇ ਰਿਲੀਜ਼ ਕਰਵਾਉਣ ਤਕ ਦੇ ਸਾਰੇ ਸਬੂਤ ਨੱਥੀ ਹਨ।

ਹੁਣ ਵੇਖਣਾ ਹੋਵੇਗਾ ਕਿ ਆਪਣੇ ਮੀਡੀਆ ਸਲਾਹਕਾਰ ਰਜੇਦੀਪ ਅਤੇ ਰੈਡੀ ਜੋ ਤਨਖਾਹ ਤੇ ਕੰਮ ਕਰਨ ਵਾਲੇ ਮੁਲਾਜ਼ਮ ਹੈ, ਓਹਨਾ ਨੂੰ ਇਸ ਘਟੀਆ ਹਰਕਤ ਲਈ ਲੀਡਰਾਂ ਵਾਂਗ ਕਦੋਂ ਬਾਹਰ ਕੱਢਣਗੇ, ਜੇਕਰ ਇਹ ਦੋ ਵਿਅਕਤੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ ਤਾਂ ਸਮਝਿਆ ਜਾਵੇਗਾ ਕਿ ਸਭ ਸੁਖਬੀਰ ਬਾਦਲ ਸਾਰੀ ਸਾਜਿਸ਼ ਦਾ ਆਪ ਜਨਮਦਾਤਾ ਹੈ।

ਕੀ ਪੌਸਾਕ ਵਾਲਾ ਕੇਸ ਵਾਪਸ ਕਰਾਉਣ ਵੇਲੇ ਸਾਜ਼ਿਸ਼ ਹੋਈ ?

ਕੀ ਜਥੇਦਾਰ ਸਹਿਬਾਨ ਨੂੰ ਘਰ ਬੁਲਾ ਕੇ ਮੁਆਫ਼ੀ ਦਿਵਾਉਣ ਵੇਲੇ ਸਾਜ਼ਿਸ਼ ਹੋਈ ?

ਕੀ ਹੁਕਮਨਾਮੇ ਦੇ ਖਿਲਾਫ ਜਾ ਕੇ ਵੋਟਾਂ ਲੈਣ ਵੇਲੇ ਜਾਂ MSG ਫ਼ਿਲਮ ਚਲਾਉਣ ਵੇਲੇ ਸਾਹਿਸ ਹੋਈ ?

ਕੀ ਡੀਜੀਪੀ ਲਾਉਣ ਵੇਲੇ ਜਾਂ ਇਜਹਾਰ ਆਲਮ ਨੂੰ ਟਿਕਟ ਦੇਣ ਵੇਲੇ ਸਾਜ਼ਿਸ਼ ਹੋਈ ?

Related Articles

Back to top button