
ਗੁਰਦੁਆਰਾ ਗੁਰਦੇਵ ਨਗਰ ਤੋਂ ਨਿਕਲੀ ਸਬਦ ਚੌਂਕੀ ਵਿੱਚ ਸੰਗਤਾਂ ਨੇ ਗੁਰੂ ਅਮਰ ਦਾਸ ਜੀ ਦੇ ਉਸਤਤ ਵਿੱਚ ਸਬਦ ਗਾਇਣ ਕੀਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਦਾ ਪ੍ਰਕਾਸ਼ ਪੁਰਬ 30 ਅਪ੍ਰੈਲ ਨੂੰ ਸਮੁੱਚੇ ਸੰਸਾਰ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸੀ ਜੀ ਨੂੰ ਸਮਰਪਿਤ ਵਿਸ਼ਾਲ ਸਬਦ ਚੌਂਕੀ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ਤੋਂ ਸ਼ਾਮ ਦੇ ਪੰਜ ਵਜੇ ਆਰੰਭ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਜਿੰਨਾ ਵਿੱਚ ਬੀਬੀਆਂ ਬੱਚੇ ਅਤੇ ਵੀਰ ਸ਼ਾਮਲ ਸਨ ਨਿਸ਼ਾਨ ਸਾਹਿਬ ਜੀ ਦੀ ਅਗਵਾਈ ਵਿੱਚ ਸਿਰੁ ਹੋਈ ਜਿਸ ਵਿਚ ਗੁਰੂ ਅਮਰ ਦਾਸ ਜੀ ਦੀ ਬਾਣੀ ਅਤੇ ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਭਟ ਸਾਹਿਬਾਨਾਂ ਵੱਲੋਂ ਉਚਾਰੀ ਬਾਣੀ ਬਾਣੀ ਦਾ ਰਸ ਭਿੰਨਾ ਕੀਰਤਨ ਵੱਖ ਵੱਖ ਵੀਰ ਬੀਬੀਆਂ ਅਤੇ ਬੱਚੇ ਗਾ ਰਹੇ ਸਨ ਸਮੁੱਚੇ ਰਸਤੇ ਵਿਚ ਸੰਗਤਾ ਵਾਸਤੇ ਵੱਖ ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ ਸਨ ਅਤੇ ਸੰਗਤਾ ਉਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ ਸ਼ਬਦ ਗਾਇਣ ਕਰਨ ਵਾਲਿਆਂ ਵਿਚ ਰਾਜਿੰਦਰ ਸਿੰਘ ਮਿਗਲਾਨੀ ਹਰਪ੍ਰੀਤ ਸਿੰਘ ਨੀਟੂ ਰਾਜਿੰਦਰ ਸਿੰਘ ਸਤਨਾਮ ਸਿੰਘ ਮਸ਼ੀਨਾਂ ਵਾਲੇ ਅਤੇ ਬੀਬੀਆਂ ਅਤੇ ਛੋਟੇ ਛੋਟੇ ਬੱਚੇ ਸ਼ਾਮਲ ਸਨ ਇਸ ਸ਼ਬਦ ਚੌਂਕੀ ਵੱਖ ਵੱਖ ਪੜਾਵਾਂ ਤੋਂ ਹੁੰਦੀ ਹੋਈ ਵਾਪਿਸ ਰਾਤ 9ਵਜੇ ਗੁਰਦਆਰਾ ਸਾਹਿਬ ਵਿਖੇ ਆ ਕੇ ਸਮਾਪਿਤ ਹੋਈ ਸਬਦ ਚੌਂਕੀ ਵਿੱਚ ਹਰਜੀਤ ਸਿੰਘ ਕਾਲਕਾ ਗੁਰੂਦੇਵ ਸਿੰਘ ਗੋਲਡੀ ਭਾਟੀਆ ਗਗਨ ਦੀਪ ਸਿੰਘ ਪਾਰਸ ਚਰਨਜੀਤ ਸਿੰਘ ਸੇਠੀ ਹਰਜਿੰਦਰ ਸਿੰਘ ਪਰੂਥੀ ਹਰਮਨਜੋਤ ਬੱਠਲਾ ਜਪਨੂਰ ਸਿੰਘ ਪ੍ਰੀਤਮ ਸਿੰਘ ਭਾਟੀਆ ਸੁਰਜੀਤ ਸਿੰਘ ਨੀਲਾ ਮਹਿਲ ਮਨਿੰਦਰ ਪਾਲ ਸਿੰਘ ਗੁੰਬਰ ਰਵਿੰਦਰ ਸਿੰਘ ਸਵੀਟੀ ਚਰਨਜੀਤ ਸਿੰਘ ਮਿੰਟਾ ਅਮਰਜੀਤ ਸਿੰਘ ਗੁਰਦੇਵ ਨਗਰ ਗੁਰਵਿੰਦਰ ਸਿੰਘ ਮੰਨਾ ਸ਼ਾਮਲ ਸਨ