Sliderपंजाब

ਗੁਰਦੁਆਰਾ ਗੁਰਦੇਵ ਨਗਰ ਵਿਚ ਲੱਗਾ 5 ਰੋਜਾ ਦਸਤਾਰ ਸਿਖਲਾਈ ਕੈਂਪ।

ਤੀਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ 30ਅਪ੍ਰੈਲ ਨੂੰ ਆ ਰਿਹਾ ਹੈ ਪ੍ਰਕਾਸ਼ ਪੁਰਬ ਨੂੰ ਲੈਕੇ ਗੁਰੂ ਘਰ ਵੱਲੋ ਵਖ ਵਖ ਧਾਰਮਿਕ ਸਮਾਗਮ ਉਲੀਕੇ ਗਏ ਹਨ ਇਸੇ ਲੜੀ ਹੇਠ ਪ੍ਰਕਾਸ਼ ਨੂੰ ਸਮਰਪਿਤ 5ਰੋਜ਼ਾ ਦਸਤਾਰ ਸਿਖਲਾਈ ਕੈਂਪ 19,ਅਪ੍ਰੈਲ ਤੋਂ 24ਅਪ੍ਰੈਲ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ਵਿਖੇ ਜੁਝਾਰ ਖਾਲਸਾ ਸੇਵਾ ਦਲ ਵੱਲੋਂ ਲਗਾਇਆ ਗਿਆ ਜਿਸ ਵਿਚ ਲਗਭਗ 30ਬੱਚੇ ਬੱਚੀਆਂ ਨੇ ਹਿੱਸਾ ਲਿਆ ਇਹਨਾਂ ਬੱਚਿਆਂ ਦੇ ਦਸਤਾਰ ਮੁਕਾਬਲੇ,26ਅਪ੍ਰੈਲ ਰਾਤ 7,30 ਵਜੇ ਗੁਰੂ ਘਰ ਵਿੱਚ ਕਰਾਏ ਜਾਣਗੇ ਅਤੇ ਬੱਚਿਆਂ ਨੂੰ ਇਨਾਮ ਵੰਡੇ ਜਾਣ ਗੇ ਇਹ ਜਾਣਕਾਰੀ ਦਿੰਦੇ ਹੋਏ ਹਰਮਨਜੋਤ ਸਿੰਘ ਬੱਠਲਾ ਅਤੇ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਦਸਤਾਰ ਸਿਖਲਾਈ ਕੈਂਪ ਵਿੱਚ ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਦੇ ਮੁੱਖ ਪ੍ਰਬੰਧਕ ਰਾਜਿੰਦਰ ਸਿੰਘ ਮਿਗਲਾਨੀ ਅਤੇ ਹਰਪ੍ਰੀਤ ਸਿੰਘ ਨੀਟੂ ਵਿਸੇਸ ਯੋਗਦਾਨ ਰਿਹਾ ਇਸ ਕੈਂਪ ਵਿਚ ਇਸ਼ਪਾਲ ਸਿੰਘ ਜਪਣੂਰ ਸਿੰਘ ਅਨਮੋਲਦੀਪ ਸਿੰਘ ਪਵਨਪ੍ਰੀਤ ਸਿੰਘ ਸਿਮਰਪ੍ਰੀਤ ਸਿੰਘ ਮੱਕੜ ਸਹਿਜਪ੍ਰੀਤ ਸਿੰਘ ਅਤੇ ਪ੍ਰਭੁਗੁਨ ਸਿੰਘਨੇ ਦਸਤਾਰਾਂ ਸਿਖਾਉਣ ਵਿੱਚ ਅਹਿਮ ਭੂਮਿਕਾ ਨਿਭਾਈ

Related Articles

Back to top button