जालंधर :- ਅਸੀ ਹਮੇਸ਼ਾ ਔਰਤਾ ਦੇ ਰਾਖਵਾਂਕਰਨ ਦੇ ਹੱਕ ਵਿੱਚ ਹਾ ਉਨ੍ਹਾ ਨੂੰ ਅੱਜ ਹੀ ਤੁਸੀਂ 33 ਪਰਸੈਂਟ ਦਿਓ ਅਸੀ ਨਾਲ ਹਾਂ ਪਰ ਤੁਸੀਂ ਸਾਡੀਆਂ ਧੀਆਂ ਭੈਣਾਂ ਨੂੰ ਸਿਰਫ ਵੋਟਾ ਹਾਸਿਲ ਕਰਨ ਲਈ ਗੁੰਮਰਾਹ ਕਰ ਰਹੇ ਹੋ ! ਦੇਸ਼ ਵਿੱਚ ਔਰਤਾਂ ਨੂੰ 33 ਫ਼ੀਸਦੀ ਰਾਖਵਾਕਰਨ ਦੇਣ ਦੇ ਮਸਲੇ ‘ਤੇ ਸਿਆਸੀ ਘਮਾਸਾਨ ਤੇਜ਼ ਹੋ ਗਿਆ ਹੈ। Shiromani Akali Dal ਦੇ ਕੌਮੀ ਬੁਲਾਰੇ ਸੁਖਮਿੰਦਰ ਸਿੰਘ ਰਾਜਪਾਲ ਨੇ ਕੇਂਦਰ ਦੀ Bharatiya Janata Party ਸਰਕਾਰ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਰਾਜਪਾਲ ਨੇ ਕਿਹਾ ਕੀ 2023 ਵਿੱਚ ਔਰਤਾਂ ਲਈ 33% ਰਿਜ਼ਰਵੇਸ਼ਨ ਦਾ ਬਿੱਲ Lok Sabha ਵਿੱਚ ਸਰਬਸੰਮਤੀ ਨਾਲ ਪਾਸ ਹੋਇਆ ਸੀ ਪਰ ਇਸਦੇ ਬਾਵਜੂਦ ਜ਼ਮੀਨੀ ਪੱਧਰ ‘ਤੇ ਅੱਜ ਤੱਕ ਔਰਤਾਂ ਨੂੰ ਇਹ ਨੁਮਾਇੰਦਗੀ ਨਹੀਂ ਮਿਲ ਰਹੀ। ਅਕਾਲੀ ਦਲ ਨੇ ਕਿਹਾ ਕਿ ਜਦੋਂ ਦੇਸ਼ ਵਿੱਚ 543 ਲੋਕ ਸਭਾ ਸੀਟਾਂ ਹਨ ਤਾਂ ਉਨ੍ਹਾਂ ਵਿੱਚੋਂ 33% ਸੀਟਾਂ ਔਰਤਾਂ ਨੂੰ ਤੁਰੰਤ ਦਿੱਤੀਆਂ ਜਾ ਸਕਦੀਆਂ ਹਨ, ਪਰ ਕੇਂਦਰ ਸਰਕਾਰ ਇਸ ‘ਚ ਦੇਰੀ ਕਰ ਰਹੀ ਹੈ। ਸੁਖਮਿੰਦਰ ਸਿੰਘ ਰਾਜਪਾਲ ਨੇ ਕਿਆ ਕੀ ਇਸਦੇ ਨਾਲ ਹੀ, ਪਾਰਟੀ ਨੇ ਡੀਲੀਮੀਟੇਸ਼ਨ ਦੇ ਮਸਲੇ ‘ਤੇ ਵੀ ਚਿੰਤਾ ਜਤਾਈ ਹੈ। ਰਾਜਪਾਲ ਦਾ ਕਹਿਣਾ ਹੈ ਕਿ ਜਨਸੰਖਿਆ ਅਧਾਰ ‘ਤੇ ਹੋਣ ਵਾਲੀ ਡੀਲੀਮੀਟੇਸ਼ਨ ਨਾਲ ਪੰਜਾਬ ਵਰਗੇ ਸੂਬਿਆਂ ਦੀ ਲੋਕ ਸਭਾ ਸੀਟਾਂ ਘੱਟ ਸਕਦੀਆਂ ਹਨ, ਜਿਸ ਨਾਲ ਸੂਬੇ ਦੀ ਨੁਮਾਇੰਦਗੀ ਪ੍ਰਭਾਵਿਤ ਹੋਵੇਗੀ। ਰਾਜਪਾਲ ਨੇ ਕਿਹਾ ਕੀ
ਪਾਰਟੀ ਦੀ ਸੀਨੀਅਰ ਆਗੂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਇਸ ਮਾਮਲੇ ‘ਤੇ ਕੜਾ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਖੜ੍ਹੇ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਨੁਕਸਾਨਦਾਇਕ ਨੀਤੀ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਲੋਕ ਸਭਾ ਵਿੱਚ ਇਸ ਬਿੱਲ ਉੱਤੇ ਪੰਜਾਬ ਦੀ ਸੰਗਤ ਦੀ ਆਵਾਜ ਨੂੰ ਸੰਸਦ ਵਿੱਚ ਰੱਖਿਆ ਹੈ ਅਸਲ ਸੱਚ ਦੀ ਤਸਵੀਰ ਵਿੱਚ ਪੂਰੇ ਦੇਸ਼ ਅਤੇ ਪੰਜਾਬ ਦੀ ਸੰਗਤ ਅੱਗੇ ਰੱਖੀ ਹੈ ਰਾਜਪਾਲ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਚੋਣੀ ਲਾਭ ਲਈ ਕੁਝ ਰਾਜਾਂ ਵਿੱਚ ਸੀਟਾਂ ਵਧਾਉਣ ਅਤੇ ਕੁਝ ਵਿੱਚ ਘਟਾਉਣ ਦੀ ਯੋਜਨਾ ਬਣਾ ਰਹੀ ਹੈ। ਪਾਰਟੀ ਨੇ ਦੇਸ਼ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਨੂੰ ਅਪੀਲ ਕੀਤੀ ਕਿ ਉਹ ਸੱਚਾਈ ਨੂੰ ਸਮਝਣ ਅਤੇ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਤੋਂ ਸਚੇਤ ਰਹਿਣ।