

ਜਲੰਧਰ 15 ਅਕਤੂਬਰ ( ) ਨਸ਼ਿਆਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲੇ ਮਾਨਸਾ ਦੇ ਸਿੱਖ ਨੋਜਵਾਨ ਸਮਾਜਸੇਵੀ ਪ੍ਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਦੀ ਅਗਵਾਈ ਹੇਠ ਮਾਣਯੋਗ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਡੱਟ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਮੰਗ, ਸੀਬੀਆਈ ਤੋਂ ਉਚ ਪੱਧਰੀ ਜਾਂਚ ਕਰਵਾ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ, ਪ੍ਰੀਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕਰਦਿਆਂ ਰਾਜਪਾਲ ਪੰਜਾਬ ਦੇ ਨਾਮ ਮਾਣਯੋਗ ਡਿਪਟੀ ਕਮਿਸ਼ਨਰ ਦੀ ਗੈਰ ਮੌਜੂਦਗੀ ਵਿਚ ਏਡੀਸੀ ਸ਼ਿਵਾਸ਼ ਅਸਥਾਨਾਂ ਆਈਏਐਸ ਨੂੰ ਮੰਗ ਪੱਤਰ ਸੌਂਪਿਆ ਗਿਆ।
ਜਲੰਧਰ ਵਿੱਚ ਨਸ਼ਾ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਗੈਰ ਕਾਨੂੰਨੀ ਵਿਕਰੀ ਵਿਰੁੱਧ ਅਵਾਜ਼ ਬੁਲੰਦ ਕਰਦਿਆਂ ਇਕਬਾਲ ਸਿੰਘ ਢੀਂਡਸਾ ਤੇ ਐਸ ਐਸ ਵਾਲੀਆ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਚਲਾਈ ਲਗਾਤਾਰ ਮੁਹਿੰਮ ਤਹਿਤ ਇਕ ਮੈਡੀਕਲ ਸਟੋਰ ਦੇ ਮਾਲਕ ਵਲੋਂ ਨਸ਼ਿਆਂ ਦੀ ਗੈਰ ਕਾਨੂੰਨੀ ਕੀਤੀ ਜਾ ਰਹੀ ਵਿਕਰੀ ਵਿਰੁੱਧ ਪੁਲਿਸ ਨੂੰ ਜਾਣਕਾਰੀ ਦੇਣ ਉਪਰੰਤ ਪੁਲਿਸ ਵਲੋਂ ਮੈਡੀਕਲ ਸਟੋਰ ਤੇ ਛਾਪੇਮਾਰੀ ਦੌਰਾਨ ਇੱਕ ਲੱਖ ਵੀਹ ਹਜ਼ਾਰ ਨਸ਼ੀਲੇ ਕੈਪਸੂਲਾਂ ਦੀ ਬਰਾਮਦਗੀ ਕੀਤੀ ਗਈ ਸੀ।ਇਹ ਇੱਕ ਗੰਭੀਰ ਮਸਲਾ ਹੋਣ ਦੇ ਬਾਵਜੂਦ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਸਵਾਲ ਚੁਕਦਿਆਂ ਇਕਬਾਲ ਸਿੰਘ ਢੀਂਡਸਾ ਤੇ ਐਚ ਐਸ ਵਾਲੀਆ ਨੇ ਮੈਡੀਕਲ ਸਟੋਰ ਦੇ ਮਾਲਕ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਮੌਕੇ ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ ਨੇ ਵਕੀਲ ਭਾਈ ਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੈਡੀਕਲ ਸਟੋਰ ਤੋਂ ਵੱਡੀ ਮਾਤਰਾ ਵਿਚ ਨਸ਼ੀਲੇ ਕੈਪਸੂਲਾਂ ਦੀ ਬਰਾਮਦਗੀ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰ ਰਹੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਚ ਪੰਜਾਬ ਸਰਕਾਰ ਬੂਰੀ ਤਰਾਂ ਫੇਲ੍ਹ ਹੋਈ ਹੈ।ਇਸ ਲਈ ਮੈਡੀਕਲ ਸਟੋਰ ਦੇ ਅਜਿਹੇ ਮਾਲਕ ਦੀ, ਵੱਡੀ ਮਾਤਰਾ ਚ ਨਸ਼ੇ ਵੇਚਣ ਵਾਲਿਆਂ ਦੀ ਪੈਰਵਾਈ ਨਾ ਕਰੀਏ ਤਾਂਕਿ ਸਮਾਜ ਨੂੰ ਇਹ ਸੰਦੇਸ਼ ਦੇ ਕੇ ਅਵਾਜ਼ ਬੁਲੰਦ ਕਰੀਏ ਕਿ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਹਾਂ ਅਤੇ ਉਨ੍ਹਾਂ ਦਾ ਸਾਥ ਨਹੀਂ ਦਿਆਂਗੇ ਬਲਕਿ ਨਸ਼ਾ ਤਸਕਰਾਂ ਦਾ ਡੱਟ ਕੇ ਵਿਰੋਧ ਕਰਾਂਗੇ।
ਇਸ ਮੌਕੇ ਅੰਮ੍ਰਿਤ ਬੀਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਦੀ ਅਗਵਾਈ ਹੇਠ ਯੂਥ ਆਗੂਆਂ ਦੀ ਸ਼ਮੂਲੀਅਤ ਤੋਂ ਇਲਾਵਾ ਐਡਵੋਕੇਟ ਵਿਨੋਦ ਕੌਲ ਕੁਆਰਡੀਨੇਟਰ ਹਲਕਾ ਪੱਛਮੀ, ਸੁਰਜੀਤ ਸਿੰਘ ਨੀਲਾਮਹਿਲ ਕੌਮੀ ਮੀਤ ਪ੍ਰਧਾਨ, ਮਨੀਸ਼ ਗਿੱਲ ਜਨਰਲ ਸਕੱਤਰ ਦੋਆਬਾ ਜੋਨ,ਰਵਿੰਦਰ ਸਿੰਘ ਸਵੀਟੀ ਕੌਮੀ ਮੀਤ ਪ੍ਰਧਾਨ, ਅੰਮ੍ਰਿਤ ਬੀਰ ਸਿੰਘ ਪ੍ਰਧਾਨ ਯੂਥ ਵਿੰਗ,ਸੁਖਮਿੰਦਰ ਸਿੰਘ ਰਾਜਪਾਲ, ਦਲਵਿੰਦਰ ਸਿੰਘ ਬੜਿੰਗ ਮੈਂਬਰ ਪੀਏਸੀ,ਹਰਪ੍ਰੀਤ ਸਿੰਘ ਸਚਦੇਵਾ ਮੈਂਬਰ ਪੀਏਸੀ, ਗੁਰਜੀਤ ਸਿੰਘ ਪੋਪਲੀ, ਗੁਰਮੀਤ ਸਿੰਘ ਬਿੱਟੂ,ਜਸਪ੍ਰੀਤ ਸਿੰਘ ਚੌਹਾਨ,ਪ੍ਰਮਦੀਪ ਸਿੰਘ ਗੁੰਬਰ,ਗੋਰਵ ਭਗਤ,ਗੁਰਦੇਵ ਸਿੰਘ ਹੈਪੀ, ਅਰਜਨ ਬੈਹਲ, ਗੁਰਮੀਤ ਸਿੰਘ ਬਾਵਾ,ਗੁਰਪ੍ਰੀਤ ਸਿੰਘ ਸਚਦੇਵਾ, ਮਨਬੀਰ ਸਿੰਘ ਅਕਾਲੀ, ਪ੍ਰਵਿੰਦਰ ਸਿੰਘ ਰਾਜਾ,ਪਵਿੰਦਰ ਸਿੰਘ ਪ੍ਰਿੰਸ, ਜੋਤ ਜੀਵਨ ਸਿੰਘ, ਰਿੱਕੀ ਲੁਥਰ, ਜਤਿੰਦਰ ਸਿੰਘ,ਰਾਜਨ ਸਹੋਤਾ,ਕਮਲ,ਇੰਦਰਪਾਲ ਸਿੰਘ ਬਰਿੰਗ, ਸਿਮਰਨ ਭਾਟੀਆ, ਗੁਰਜੀਤ ਸਿੰਘ ਟੱਕਰ, ਜਸਪ੍ਰੀਤ ਸਿੰਘ ਜੱਸੀ, ਅਮਰਿੰਦਰ ਸਿੰਘ, ਅਮਨਦੀਪ ਸਿੰਘ ਬਾਜਵਾ, ਲੱਖਵਿੰਦਰ ਸਿੰਘ ਲੱਕੀ, ਜਸਵਿੰਦਰ ਸਿੰਘ, ਗੁਰਦੀਪ ਸਿੰਘ,ਗੁਰਬਿੰਦਰ ਸਿੰਘ ਜੱਜ,ਤਨਬੀਰ ਸਿੰਘ, ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ।
ਏਡੀਸੀ ਸ਼ਿਵਾਸ਼ ਅਸਥਾਨਾਂ ਨੂੰ ਮੰਗ ਪੱਤਰ ਸੌਂਪਦੇ ਹੋਏ ਇਕਬਾਲ ਸਿੰਘ ਢੀਂਡਸਾ,ਐਚ ਐਸ ਵਾਲੀਆ, ਮਨਿੰਦਰਪਾਲ ਸਿੰਘ ਗੁੰਬਰ, ਸੁਖਮਿੰਦਰ ਸਿੰਘ ਰਾਜਪਾਲ, ਅੰਮ੍ਰਿਤਬੀਰ ਸਿੰਘ ਤੇ ਹੋਰ।



