Sliderपंजाब

ਫਿੱਟ ਇੰਡੀਆ ਵੋਮੈਨ ਵੀਕ ਦੇ ਤਹਿਤ ਪੰਜਾਬ ਓਲੰਪਿਕ ਐਸੋਸੀਏਸ਼ਨ, ਸਟੇਟ ਸਪੋਰਟਸ ਕੌਂਸਲ ਪੰਜਾਬ ਅਤੇ ਵਾਕੋ ਇੰਡੀਆ ਕਿੱਕ ਬਾਕਸਿੰਗ ਫੈਡਰੇਸ਼ਨ ਵੱਲੋਂ ਸਾਈ ਸੈਂਟਰ, ਮਸਤੂਆਣਾ ਸਾਹਿਬ ਵਿੱਚ ਵਿਸ਼ੇਸ਼ ਕਿੱਕ ਬਾਕਸਿੰਗ ਅਤੇ ਜੁਡੋ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ।

ਫਿੱਟ ਇੰਡੀਆ ਵੋਮੈਨ ਵੀਕ ਦੇ ਤਹਿਤ ਪੰਜਾਬ ਓਲੰਪਿਕ ਐਸੋਸੀਏਸ਼ਨ, ਸਟੇਟ ਸਪੋਰਟਸ ਕੌਂਸਲ ਪੰਜਾਬ ਅਤੇ ਵਾਕੋ ਇੰਡੀਆ ਕਿੱਕ ਬਾਕਸਿੰਗ ਫੈਡਰੇਸ਼ਨ ਵੱਲੋਂ ਸਾਈ ਸੈਂਟਰ, ਮਸਤੂਆਣਾ ਸਾਹਿਬ ਵਿੱਚ ਵਿਸ਼ੇਸ਼ ਕਿੱਕ ਬਾਕਸਿੰਗ ਅਤੇ ਜੁਡੋ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ 60 ਤੋਂ 70 ਬੱਚਿਆਂ ਨੇ ਭਾਗ ਲਿਆ ਅਤੇ ਸੰਗਰੂਰ ਸਪੋਰਟਸ ਡਿਪਾਰਟਮੈਂਟ ਵਲੋਂ ਜੁਡੋ ਤੇ ਕਿੱਕ ਬਾਕਸਿੰਗ ਦੇ ਐਕਸਪਰਟ, ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਕੋਚ ਅਰਸ਼ਪ੍ਰੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਰੱਖਿਆ ਅਤੇ ਹਮਲੇ ਦੇ ਤਕਨੀਕੀ ਪੈਂਤਰੇ ਸਿਖਾਏ ਗਏ।ਇਸ ਮੌਕੇ ‘ਤੇ ਕਾਲਜ ਦੀ ਪ੍ਰਿੰਸਪਲ ਡਾ. ਗੀਤਾ ਠਾਕੁਰ, ਸਾਂਈ ਸੈਂਟਰ ਮਸਤੂਆਣਾ ਸਾਹਿਬ ਦੇ ਇੰਚਾਰਜ ਸ਼੍ਰੀ ਪੁਸ਼ਕਰ ਜੀ, ਵਾਲੀਬਾਲ ਕੋਚ ਯਾਦਵਿੰਦਰ ਸਿੰਘ, ਪ੍ਰੋ. ਰਮਨਪ੍ਰੀਤ ਕੌਰ, ਮੌਜੂਦ ਸਨ।ਇਹ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਰੁਚੀ ਵਧਾਉਣ, ਉਨ੍ਹਾਂ ਦੀ ਸਰੀਰਕ ਫਿੱਟਨੈੱਸ ਤੇ ਆਤਮਰੱਖਿਆ ਦੀ ਯੋਗਤਾ ‘ਚ ਨਿਖਾਰ ਲਿਆਉਣ ਲਈ ਵਿਸ਼ੇਸ਼ ਤੌਰ ‘ਤੇ ਆਯੋਜਿਤ ਕੀਤਾ ਗਿਆ ਸੀ। ਪ੍ਰਿੰਸਪਲ ਡਾ. ਗੀਤਾ ਠਾਕੁਰ ਨੇ ਆਪਣੀ ਬੋਲਚਾਲ ਦੌਰਾਨ ਅਜਿਹੇ ਪ੍ਰੋਗਰਾਮਾਂ ਦੀ ਮਹੱਤਤਾ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਨੌਜਵਾਨ ਪੀੜ੍ਹੀ ਦੀ ਆਤਮ-ਨਿਰਭਰਤਾ ਅਤੇ ਆਤਮ-ਵਿਸ਼ਵਾਸ ਵਧਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ।

Related Articles

Back to top button