
ਜਲੰਧਰ ਦੇ ਬਸਤੀ ਬਾਬਾ ਖੇਲ ਥਾਣੇ ਅਧੀਨ ਪੈਂਦੇ ਰਾਜਾ ਗਾਰਡਨ ਵਿਖੇ ਵਾਪਰੀ ਬੇਅਦਬੀ ਦੀ ਦੁੱਖਦਾਇਕ ਘਟਨਾ ਤੋਂ ਬਾਅਦ ਅੱਜ ਬਸਤੀ ਮਿੱਠੂ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਜਨ ਨਗਰ ਵਿਖੇ ਵੱਖ-ਵੱਖ ਸਿੱਖ ਜੱਥੇਬੰਦੀਆਂ ਅਤੇ ਸੰਗਤਾਂ ਦੀ ਇੱਕ ਅਹਿਮ ਮੀਟਿੰਗ ਹੋਈ।
ਸਿੱਖ ਜੱਥੇਬੰਦੀਆਂ ਨੇ ਕਿਹਾ ਕਿ ਕੱਲ੍ਹ ਦਿੱਤਾ ਗਿਆ ਧਰਨਾ ਪ੍ਰਸ਼ਾਸਨ ਦੇ ਕਹਿਣ ’ਤੇ ਇਸ ਭਰੋਸੇ ਨਾਲ ਚੱਕਿਆ ਗਿਆ ਸੀ ਕਿ ਸ਼ਾਮ ਚਾਰ ਵਜੇ ਤੱਕ ਅਸਲ ਦੋਸ਼ੀਆਂ ਨੂੰ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਪਰ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਤਿੰਨ ਨੌਜਵਾਨਾਂ ਨੇ ਖੁਦ ਪੁਲਿਸ ਨੂੰ ਫੋਨ ਕਰਕੇ ਗੁਟਕਾ ਸਾਹਿਬ ਦੇ ਅੰਗ ਮਿਲਣ ਦੀ ਜਾਣਕਾਰੀ ਦਿੱਤੀ ਸੀ, ਉਨ੍ਹਾਂ ਨੂੰ ਹੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਮੀਟਿੰਗ ਦੌਰਾਨ ਜੱਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਸੰਗਤ ਕਿਸੇ ਵੀ ਬੇਕਸੂਰ ਨੂੰ ਫਸਾਏ ਜਾਣ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਸਾਰੀ ਕਾਰਵਾਈ ਅਤੇ ਜਾਂਚ ਦੇ ਸਬੂਤ ਸੰਗਤਾਂ ਦੇ ਸਾਹਮਣੇ ਰੱਖੇ ਜਾਣ ਅਤੇ ਜਿਹੜੇ ਵੀ ਅਸਲ ਦੋਸ਼ੀ ਹਨ, ਉਨ੍ਹਾਂ ਨੂੰ ਤੁਰੰਤ ਬੇਨਕਾਬ ਕੀਤਾ ਜਾਵੇ।
ਜੱਥੇਬੰਦੀਆਂ ਨੇ ਕਿਹਾ ਕਿ ਜੇ ਕਿਸੇ ਨੇ ਇਸ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਵਿੱਚ ਸਿੱਖ ਸੰਗਤ ਅਤੇ ਜੱਥੇਬੰਦੀਆਂ ਪ੍ਰਸ਼ਾਸਨ ਦਾ ਪੂਰਾ ਸਾਥ ਦੇਣਗੀਆਂ। ਪਰ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਇਨਸਾਫ਼ ਪਾਰਦਰਸ਼ੀ ਹੋਵੇ ਅਤੇ ਕਿਸੇ ਬੇਗੁਨਾਹ ਨਾਲ ਧੱਕਾ ਨਾ ਹੋਵੇ।
ਇਸ ਦੌਰਾਨ ਸੰਗਤਾਂ ਨੇ ਕਿਹਾ ਕਿ ਪ੍ਰਸ਼ਾਸਨ ਲਗਾਤਾਰ ਦੋਸ਼ੀਆਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਅਤੇ ਵੱਖ-ਵੱਖ ਟੀਮਾਂ ਬਣਾ ਕੇ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਦੇ ਕੈਮਰੇ ਖੰਗਾਲੇ ਜਾ ਰਹੇ ਹਨ l ਧਰਨੇ ਵਿੱਚ ਵੀ ਸਿੱਖ ਜਥੇਬੰਦੀਆਂ ਵੱਲੋਂ ਢਿੱਲ ਇਸ ਲਈ ਦਿੱਤੀ ਗਈ ਹੈ ਕਿ ਜੋ ਪ੍ਰਸ਼ਾਸਨ ਧਰਨੇ ਵਾਲੀ ਥਾਂ ਤੇ ਸੁਰੱਖਿਆ ਲਈ ਲੱਗਾ ਹੋਇਆ ਹੈ ਉਹ ਪ੍ਰਸ਼ਾਸਨ ਦੇ ਜਵਾਨ ਮੌਕੇ ਤੇ ਕੈਮਰੇ ਅਤੇ ਹੋਰ ਜਾਂਚ ਦੇ ਵਿੱਚ ਕੰਮ ਤੇਜ਼ੀ ਨਾਲ ਕਰਕੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਂਦਾ ਜਾ ਸਕੇ l
ਇਸ ਮਾਮਲੇ ਬਾਰੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਨੇ ਪੁਲਿਸ ਕਮਿਸ਼ਨਰ ਜਲੰਧਰ ਬੀਬੀ ਧਨਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਜਿਸ ਦੌਰਾਨ ਸੀਪੀ ਜਲੰਧਰ ਨੇ ਕਿਹਾ ਕਿ ਸਾਡੀਆਂ ਸਾਰੀਆਂ ਟੀਮਾਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀਆਂ ਹਨ ਅਤੇ ਇਹ ਭਰੋਸਾ ਦਵਾਇਆ ਕਿ ਅਸੀਂ ਜਲਦ ਤੋਂ ਜਲਦ ਅਸਲ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਕਰਾਂਗੇ ਅਤੇ ਕੌਮ ਨੂੰ ਇਨਸਾਫ ਮਿਲੇਗਾ, ਅਤੇ ਅਸੀਂ ਇੱਕ ਇਸ ਤਰ੍ਹਾਂ ਦੀ ਮਿਸਾਲ ਕਾਇਮ ਕਰਾਂਗੇ ਕਿ ਅੱਗੇ ਤੋਂ ਕੋਈ ਵੀ ਦੋਸ਼ੀ ਇਸ ਤਰ੍ਹਾਂ ਦੀ ਬੇਅਦਬੀ ਕਰਨ ਤੋਂ ਡਰੇ l
ਸੰਗਤਾਂ ਨੇ ਕਿਹਾ ਕਿ ਜੇਕਰ ਅਸਲ ਦੋਸ਼ੀਆਂ ਨੂੰ ਸਾਹਮਣੇ ਨਾ ਲਿਆਂਦਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਸਿੱਖ ਐਕਸ਼ਨ ਕਮੇਟੀ ਤੋਂ ਲੱਕੀ ਸਿੰਘ ਖਾਲਸਾ, ਆਈਐਸ ਬੱਗਾ, ਜਿਲਾ ਅਕਾਲੀ ਜਥਾ spokspersom ਤੋਂ ਸੁਖਵਿੰਦਰ ਸਿੰਘ ਰਾਜਪਾਲ, ਮਿਸਨ ਸ਼ਹੀਦਾਂ ਤਰਨਾ ਦਲ ਜਲੰਧਰ ਤੋਂ ਭਵਨਜੀਤ ਸਿੰਘ, ਬਘੇਲ ਸਿੰਘ, ਨਿਹਾਲ ਸਿੰਘ ਨਿਹੰਗ, ਸੁਖਦੇਵ ਸਿੰਘ,ਬਲਵਿੰਦਰ ਸਿੰਘ, ਗੁਰਮੀਤ ਸਿੰਘ ਗੋਰਾ,ਰੋਬਿਨ ਸਿੰਘ, ਬਾਬਾ ਦੀਪ ਸਿੰਘ ਸੇਵਾ ਮਿਸ਼ਨ ਤੋਂ ਹਰਜਿੰਦਰ ਸਿੰਘ ਜਿੰਦਾ,ਬਲਦੇਵ ਸਿੰਘ ਗਤਕਾ ਮਾਸਟਰ,ਜਤਿੰਦਰ ਪਾਲ ਸਿੰਘ ਮਝੈਲ,ਸਿੱਖ ਐਕਸ਼ਨ ਕਮੇਟੀ ਤੋਂ ਦਵਿੰਦਰ ਸਿੰਘ ਵਿੱਕੀ, ਗੁਰਪ੍ਰੀਤ ਸਿੰਘ, ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਕਮਲਪ੍ਰੀਤ ਸਿੰਘ, ਗੁ ਸ਼੍ਰੀ ਗੁਰੂ ਅਰਜਨ ਦੇਵ ਜੀ ਨਗਰ ਤੋਂ ਤੀਰਥ ਸਿੰਘ,ਭਗਤ ਸਿੰਘ,ਅਜੀਤ ਸਿੰਘ, ਗੁਰਨਾਮ ਸਿੰਘ,ਸਰਬਜੀਤ ਸਿੰਘ,ਤਜਿੰਦਰ ਸਿੰਘ,ਹਰਭਜਨ ਸਿੰਘ ਸਕੱਤਰ ਪੀਪੀਸੀਸੀ, ਅਸ਼ਵਨੀ ਕੁਮਾਰ, ਸੰਨੀ ਰਠੌਰ, ਜਿੰਦਰ ਸਿੰਘ ਰਾਜੂ, ਗੁਰਦੁਆਰਾ ਗੁਰੂ ਨਾਨਕ ਨਗਰ ਤੋਂ ਜਰਨੈਲ ਸਿੰਘ, ਕਰਨੈਲ ਸਿੰਘ, ਸਿੰਗਾਰਾ ਸਿੰਘ,ਪ੍ਰਿਤਪਾਲ ਸਿੰਘ, ਗੁਰਮੇਲ ਸਿੰਘ, ਮਨਜੀਤ ਸਿੰਘ ਕਰਤਾਰਪੁਰ, ਪਰਮਿੰਦਰ ਸਿੰਘ ਵਿਜ ਐਡਵੋਕੇਟ, ਦਰਸ਼ਨ ਸਿੰਘ,ਸੂਰਜ ਸਿੰਘ,ਸਵਰਨ ਸਿੰਘ, ਮਨਦੀਪ ਸਿੰਘ,ਤਰਲੋਕ ਸਿੰਘ,ਸੁਰਜੀਤ ਸਿੰਘ,ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਰਾਏ, ਰਣਜੀਤ ਸਿੰਘ ਬਿੱਟੂ, ਜਗਮੋਹਨ ਸਿੰਘ, ਸਹਿਜਪ੍ਰੀਤ ਸਿੰਘ, ਲਵਲੀ ਸਿੰਘ, ਹਰਪ੍ਰੀਤ ਸਿੰਘ ਪਰਫੈਕਟ ਮੋਟਰ, ਆਦਿ ਹਾਜ਼ਰ ਸਨ