Sliderपंजाब

ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਐਨ.ਕਿਊ.ਏ.ਐਸ. ਪ੍ਰੋਗਰਾਮ ਤਹਿਤ ਵਧੀਆ ਕਾਰਗੁਜਾਰੀ ਕਰਨ ਵਾਲੇ ਜਿਲ੍ਹੇ ਦੇ 8 ਆਯੂਸ਼ਮਾਨ ਆਰੋਗਯ ਕੇਂਦਰ ਸਨਮਾਨਿਤ

ਜਲੰਧਰ (18.05.2026 ਨੈਸ਼ਨਲ ਕਵਾਲਿਟੀ ਐਸ਼ੁਅਰਐਂਸ ਸਟੈਂਡਰਜ਼ (ਐੱਨ.ਕਿਊ.ਏ.ਐੱਸ.) ਪ੍ਰੋਗਰਾਮ ਤਹਿਤ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਸੋਮਵਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਜਿਲ੍ਹੇ ਦੇ 8 ਆਯੂਸ਼ਮਾਨ ਆਰੋਗਯ ਕੇਂਦਰਾਂ ਨੂੰ ਵਧੀਆ ਕਾਰਗੁਜਾਰੀ ਲਈ ਸਨਮਾਨਤ ਕੀਤਾ ਗਿਆ । ਇਨ੍ਹਾਂ ਸਨਮਾਨਿਤ ਕੀਤੇ ਗਏ ਆਯੂਸ਼ਮਾਨ ਆਰੋਗਯ ਕੇਂਦਰਾਂ ਵਿੱਚ ਆਯੂਸ਼ਮਾਨ ਆਰੋਗਯ ਕੇਂਦਰ ਬੜਾ ਪਿੰਡ (ਬਲਾਕ ਕਰਤਾਰਪੁਰ), ਆਯੂਸ਼ਮਾਨ ਆਰੋਗਯ ਕੇਂਦਰ ਹਜ਼ਾਰਾ ( ਬਲਾਕ ਜਮਸ਼ੇਰ) ,ਆਯੂਸ਼ਮਾਨ ਆਰੋਗਯ ਕੇਂਦਰ ਚੱਕ ਕਲਾਂ (ਬਲਾਕ ਮਹਿਤਪੁਰ), ਆਯੂਸ਼ਮਾਨ ਆਰੋਗਯ ਕੇਂਦਰ ਧੋਗੜੀ ਅਤੇ ਨਾਰੰਗਪੁਰ (ਬਲਾਕ ਆਦਮਪੁਰ), ਆਯੂਸ਼ਮਾਨ ਆਰੋਗਯ ਕੇਂਦਰ ਰੂਪੇਵਾਲ, ਮੁਰੀਦਵਾਲ ਅਤੇ ਕੰਗ ਕਲਾਂ (ਬਲਾਕ ਸ਼ਾਹਕੋਟ) ਦੇ ਸਟਾਫ ਸ਼ਾਮਿਲ ਸਨ । ਇਸ ਮੌਕੇ ਇਨ੍ਹਾਂ ਸਨਮਾਨਿਤ ਕੀਤੇ ਗਏ ਆਯੂਸ਼ਮਾਨ ਆਰੋਗਯ ਕੇਂਦਰਾਂ ਤੋਂ ਸਬੰਧਤ ਸਿਹਤ ਸਟਾਫ ਸੀ.ਐੱਚ.ਓਜ਼., ਏ.ਐੱਨ.ਐਮਜ਼., ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਆਸ਼ਾ ਵਰਕਰਜ਼ ਹਾਜ਼ਰ ਸਨ।
ਸਿਵਲ ਸਰਜਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਐਨ.ਕਿਊ.ਏ.ਐਸ. ਪ੍ਰੋਗਰਾਮ ਤਹਿਤ ਸਰਕਾਰੀ ਸਿਹਤ ਸੰਸਥਾਵਾਂ ਦਾ ਮੁਲਾਂਕਣ ਗਰਭ ਅਵਸਥਾ ਅਤੇ ਜਣੇਪੇ ਵਿੱਚ ਦੇਖਭਾਲ, ਨਵਜਨਮੇ ਅਤੇ ਬਾਲ ਸਿਹਤ ਸੇਵਾਵਾਂ, ਬਚਪਨ ਅਤੇ ਕਿਸ਼ੋਰ ਸਿਹਤ ਸੇਵਾਵਾਂ, ਪਰਿਵਾਰ ਨਿਯੋਜਨ, ਸੰਚਾਰੀ ਬੀਮਾਰੀਆਂ ਦਾ ਪ੍ਰਬੰਧਨ, ਸਾਧਾਰਨ ਬਿਮਾਰੀਆਂ ਦਾ ਪ੍ਰਬੰਧਨ ਅਤੇ ਗੈਰ ਸੰਚਾਰੀ ਬਿਮਾਰੀਆਂ ਦਾ ਪ੍ਰਬੰਧਨ 7 ਮੁੱਖ ਬਿੰਦੂਆਂ ‘ਤੇ ਕੀਤਾ ਜਾਂਦਾ ਹੈ। ਜਿਸਦੇ ਤਹਿਤ ਜਿਲ੍ਹੇ ਦੇ 8 ਆਯੂਸ਼ਮਾਨ ਆਰੋਗਯ ਕੇਂਦਰਾਂ ਵੱਲੋਂ ਕਵਾਲੀਫਾਈ ਕੀਤਾ ਹੈ।
ਇਸ ਦੌਰਾਨ ਸਿਵਲ ਸਰਜਨ ਵੱਲੋ ਆਯੂਸ਼ਮਾਨ ਆਰੋਗਯ ਕੇਂਦਰਾਂ ਦੇ ਸਟਾਫ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਲੋਕਾਂ ਤੱਕ ਹੋਰ ਵੀ ਬਿਹਤਰ ਢੰਗ ਨਾਲ ਸਿਹਤ ਸੇਵਾਵਾਂ ਦਾ ਲਾਭ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਨਿੰਦਰ ਰਿਆੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਐੱਨ.ਕਿਊ.ਏ.ਐੱਸ. ਦਾ ਮੁੱਖ ਟੀਚਾ ਹਸਪਤਾਲਾਂ ਵਿੱਚ ਸੁਰੱਖਿਅਤ, ਮਿਆਰੀ ਅਤੇ ਮਰੀਜ਼-ਕੇਂਦਰਿਤ ਸੇਵਾਵਾਂ ਯਕੀਨੀ ਬਣਾਉਣਾ ਹੈ ।ਇਸ ਦੇ ਤਹਿਤ ਨਿਰਧਾਰਿਤ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰੰਤਰ ਯਤਨਸ਼ੀਲ ਰਹਿਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਹੋਰ ਬੇਹਤਰ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਣ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਨ.ਕਿਊ.ਏ.ਐਸ. ਪ੍ਰੋਗਰਾਮ ਤਹਿਤ ਮਾਪਦੰਡ ਇਨ੍ਹਾ ਸਾਰੇ ਪੱਧਰਾਂ ਦੇ ਜਨਤਕ ਸਿਹਤ ਕੇਂਦਰਾ ਜਿਵੇਂ ਜਿਲ੍ਹਾ ਹਸਪਤਾਲ, ਸਬ ਡਿਵੀਜ਼ਨ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ ਅਤੇ ਆਯੂਸ਼ਮਾਨ ਆਰੋਗਿਆ ਕੇਂਦਰ ਅਤੇ ਸਬ ਸੈਂਟਰਾਂ ਲਈ ਉਪਲਬਧ ਹਨ। ਇਸ ਪ੍ਰੋਗਰਾਮ ਦਾ ਮੁਲਾਕਣ ਰਾਸ਼ਟਰੀ ਸਿਹਤ ਪ੍ਰਣਾਲੀ ਸਰੋਤ ਕੇਂਦਰ ਦੀਆਂ ਟੀਮਾਂ ਦੁਆਰਾ ਕੀਤਾ ਜਾਂਦਾ ਹੈ।
ਐੱਸ.ਐੱਮ.ਓ. ਮਹਿਤਪੁਰ ਡਾ. ਸੰਤਮੀਤ ਸਿੰਘ,ਅਸਿਸਟੈਂਟ ਹੌਸਪਟਿਲ ਐਡਮਿਨਸ੍ਰੇਟਰ ਡਾ. ਨੇਹਾ, ਜਿਲ੍ਹਾ ਨੋਡਲ ਅਫਸਰ (ਐਨ.ਕਿਊ.ਏ.ਐਸ.) ਡਾ. ਅੰਮ੍ਰਿਤਪਾਲ ਸਿੰਘ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਡਿਪਟੀ ਐੱਮ.ਈ.ਆਈ.ਓ. ਗੁਰਜੀਤ ਕੌਰ, ਬੀ.ਈ.ਈ. ਚੰਦਨ ਮਿਸ਼ਰਾ, ਐੱਸ.ਆਈ. ਅਮਨਦੀਪ ਸਿੰਘ ਅਤੇ ਹੋਰ ਸਟਾਫ ਮੌਜੂਦ ਸੀ।

Related Articles

Back to top button