ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਅਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਅੱਜ ਸਵੇਰੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਉੱਥੇ ਮੋਕੇ ਤੇ ਮੈਡੀਕਲ ਸੁਪਰਡੈਂਟ ਦਫਤਰ ਅਤੇ ਐਮਰਜੈਂਸੀ ਵਿਭਾਗ ਵਿੱਚ ਪਿਛਲੇ ਕਈ ਘੰਟਿਆਂ ਤੋ ਲਾਈਟ ਬੰਦ ਪਈ ਹੈ ਅਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀ । ਮਰੀਜ਼ ਬੇਹਾਲ ਹਨ । ਐਮਰਜੈਂਸੀ ਵਿਭਾਗ ਦਾ ਇਨਾਂ ਮਾੜਾ ਹਾਲ, ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਆਮ ਜਨਤਾ ਨਾਲ ਇਹ ਕੁਝ ਹੋ ਰਿਹਾ । ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਪੰਜਾਬ ਵਿੱਚ ਸਿਹਤ ਕ੍ਰਾਂਤੀ ਨੂੰ ਲੈ ਕੇ ਵਡੇ ਵਡੇ ਦਾਅਵੇ ਕਰਦੇ ਹਨ । ਸਟੇਜਾਂ ਉਪਰੋ ਵਡੇ ਵਡੇ ਭਾਸ਼ਣ ਦੇ ਰਹੇ ਹਨ ਪਰ ਅੱਜ ਦੇ ਸਿਵਲ ਹਸਪਤਾਲ ਦੇ ਹਲਾਤਾਂ ਤੋ ਇਹ ਦਿਖ ਰਿਹਾ ਹੈ ਕਿ ਇਹ ਸਰਕਾਰ ਸਿਰਫ ਸਟੇਜਾਂ ਤੇ ਭਾਸ਼ਣ ਦੇ ਰਹੀ ਹੈ ਅਤੇ ਇਸ਼ਤਿਹਾਰਬਾਜ਼ੀ ਤੱਕ ਹੀ ਸੀਮਿਤ ਹੈ ਅੱਜ ਜਨਤਾ ਦੀ ਸਿਹਤ ਨਾਲ ਇਹ ਮੌਕੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਵਾੜ ਕਰ ਰਹੀ ਹੈ । ਪੰਜਾਬ ਦੇ ਸਿਹਤ ਮੰਤਰੀ ਜੋ ਕਿ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਲੋਕਾਂ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ ਹੈ । ਆਮ ਜਨਤਾ ਹੀ ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਆਉਂਦੀ ਹੈ , ਪਰ ਆਮ ਜਨਤਾ ਦੀ ਸਹੂਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਵਿਚ ਕੋਈ ਵਿਵਸਥਾ ਨਹੀ ਹੈ ਲੋਕ ਤੰਗ ਪਰੇਸ਼ਾਨ ਹੋ ਰਹੇ ਹਨ । ਐਮਰਜੈਂਸੀ ਲਈ ਹਸਪਤਾਲ ਵਿਚ ਕੋਈ ਵੀ ਜਰਨੇਟਰ ਦਾ ਕੋਈ ਪ੍ਰਬੰਧ ਨਹੀ ਹੈ ।