Sliderपंजाब

ਸਿਹਤ ਵਿਭਾਗ ਜਲੰਧਰ ਦੀਆਂ ਐਂਟੀ ਲਾਰਵਾ ਟੀਮਾਂ ਵੱਲੋਂ ਜਿਲ੍ਹੇ ਦੇ ਸਰਕਾਰੀ ਹਸਪਤਾਲਾਂ ‘ਚ ਕੀਤਾ ਗਿਆ ਡੇਂਗੂ ਸਰਵੇ

ਜਲੰਧਰ (01-10-2026) ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹੁਕਮਾਂ ਤਹਿਤ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਜਲੰਧਰ ਵੱਲੋਂ ਜਿਲ੍ਹੇ ਦੇ ਸਰਕਾਰੀ ਹਸਪਤਾਲਾਂ ‘ਚ ਡੇਂਗੂ ਸਰਵੇ ਕੀਤਾ ਗਿਆ। ਜਿਲ੍ਹਾ ਐਪੀਡਮੋਲੋਜਿਸਟ ਡਾ. ਆਦਿਤਯਪਾਲ ਦੀ ਅਗਵਾਈ ਹੇਠ ਐਂਟੀ ਲਾਰਵਾ ਟੀਮਾਂ ਵੱਲੋਂ ਸੰਭਾਵਿਤ ਥਾਵਾਂ ‘ਤੇ ਡੇਂਗੂ ਲਾਰਵੇ ਦੀ ਸ਼ਨਾਖਤ ਕੀਤੀ ਗਈ ਅਤੇ ਟੀਮਾਂ ਵੱਲੋਂ ਲਾਰਵਾ ਮਿਲਣ ‘ਤੇ ਉਸਨੂੰ ਨਿਰਧਾਰਤ ਤਰੀਕੇ ਨਾਲ ਨਸ਼ਟ ਕੀਤਾ ਗਿਆ ਅਤੇ ਮੱਛਰਾਂ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਇਲਾਕਿਆਂ ਵਿਚ ਹਾਊਸ ਟੁ ਹਾਊਸ ਸਰਵੇ ਕੀਤਾ ਗਿਆ ਅਤੇ ਡੇਂਗੂ ਮਲੇਰੀਆ ਤੋਂ ਬਚਾਅ ਹਿੱਤ ਗਤੀਵਿਧੀਆਂ ਅਮਲ ਵਿੱਚ ਲਿਆਂਦੀਆ ਗਈਆਂ।
ਇਸ ਮੌਕੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਡੇਂਗੂ ਦਾ ਲਾਰਵਾ ਫਰਿਜ਼ਾਂ ਦੀਆਂ ਟਰੇਆਂ, ਗਮਲਿਆਂ, ਟੁੱਟੇ-ਫੁੱਟੇ ਬਰਤਨਾਂ, ਕੂਲਰਾਂ ਦੀਆਂ ਟੈਂਕੀਆਂ,ਪਾਣੀ ਦੀਆਂ ਟੈਕੀਆਂ ਆਦਿ ਵਿੱਚ ਪਨਪਣ ਦਾ ਜ਼ਿਆਦਾ ਅੰਦੇਸ਼ਾ ਰਹਿੰਦਾ ਹੈ ਇਸ ਲਈ ਹਫ਼ਤੇ ਵਿੱਚ ਇਕ ਵਾਰ ਇਨ੍ਹਾਂ ਵਿੱਚ ਖੜੇ ਪਾਣੀ ਨੂੰ ਬਦਲਣਾ ਯਕੀਨੀ ਬਣਾਇਆ ਜਾਵੇ ਅਤੇ ਆਪਣੇ ਆਸ-ਪਾਸ ਕਿਸੇ ਵੀ ਥਾਂ ‘ਤੇ ਪਾਣੀ ਖੜ੍ਹਾ ਨਾਂ ਹੋਣ ਦਿੱਤਾ ਜਾਵੇ, ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕੀਤਾ ਜਾਵੇ, ਪੂਰੀਆਂ ਬਾਹਾਂ ਦੇ ਕੱਪੜੇ ਪਾਏ ਜਾਣ, ਕੂਲਰਾਂ, ਟੁੱਟੇ-ਭੱਜੇ ਬਰਤਨਾਂ, ਟਾਇਰਾਂ ,ਫਰਿਜਾਂ ਦੀਆਂ ਟਰੇਆਂ ਅਤੇ ਗਮਲਿਆਂ ਆਦਿ ਦੀ ਹਫਤਾਵਾਰ ਸਾਫ-ਸਫਾਈ ਜ਼ਰੂਰ ਕੀਤੀ ਜਾਵੇ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਸਰਵੇ ਦੌਰਾਨ ਸਿਹਤ ਵਿਭਾਗ ਜਲੰਧਰ ਦੀਆਂ ਟੀਮਾਂ ਵੱਲੋਂ ਅੱਜ ਕੁੱਲ 1555 ਘਰਾਂ ਦਾ ਡੇਂਗੂ ਸਰਵੇ ਕੀਤਾ ਗਿਆ, ਜਿਨ੍ਹਾਂ ਵਿਚੋਂ ਸ਼ਹਿਰੀ ਖੇਤਰਾਂ ਦੇ 523 ਘਰ ਅਤੇ ਪੇਂਡੂ ਖੇਤਰਾਂ ਦੇ 1032 ਘਰ ਸ਼ਾਮਲ ਹਨ। ਇਸ ਦੌਰਾਨ 10 ਥਾਵਾਂ ‘ਤੇ ਡੇਂਗੂ ਲਾਰਵਾ ਮਿਲਿਆ, ਜਿਸਨੂੰ ਟੀਮਾਂ ਵੱਲੋਂ ਨਿਰਧਾਰਤ ਤਰੀਕੇ ਨਾਲ ਨਸ਼ਟ ਕੀਤਾ ਗਿਆ।

Related Articles

Back to top button