

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਪਰਕਾਸ਼ ਪੁਰਬ ਤੇ ਸਿੱਖ ਤਾਲਮੇਲ ਕਮੇਟੀ ਵਲੋਂ ਖੀਰ ਦੇ ਲੰਗਰ ਲਗਾਏ ਗਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਪਰਕਾਸ਼ ਪੁਰਬ ਜਿਸ ਦਿਨ ਪਹਿਲੀ ਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਹੋਇਆ ਸੀ ਦੇ ਸਿੱਖ ਤਾਲਮੇਲ ਕਮੇਟੀ ਵਲੋਂ ਆਪਣੇ ਮੁੱਖ ਦਫਤਰ ਪੁਲੀ ਅਲੀ ਮੁਹੱਲੇ ਵਿਖੇ ਖੀਰ ਦੇ ਲੰਗਰ ਲਗਾਏ ਗਏ ਇਸ ਮੌਕੇ ਤੇ ਮੈਂਬਰਾਂ ਵਲੋ ਜਿੱਥੇ ਲੰਗਰ ਦੀ ਸੇਵਾ ਕੀਤੀ ਉਥੇ ਇਕ ਦੂਸਰੇ ਨੂੰ ਵਧਾਈਆਂ ਵੀ ਦਿੱਤੀਆਂ ਇਸ ਮੌਕੇ ਤੇ ਬੋਲਦੇ ਹੋਏ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਅਤੇ ਹਰਪਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਗੁਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕੁਲ ਲੋਕਾਈ ਤੇ ਵੱਡਾ ਪਰਉਪਕਾਰ ਕਰਕੇ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਹੇ ਰਹਿਬਰ ਦਿੱਤੇ ਹਨ ਜੌ ਸਾਰੀ ਕਾਇਨਾਤ ਦੇ ਗੁਰੂ ਹਨ ਅੱਜ ਅਸੀਂ ਓਹਨਾ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਨਮਿੰਦਰ ਸਿੰਘ ਭਾਟੀਆ ਹਰਪ੍ਰੀਤ ਸਿੰਘ ਸੋਨੂ ਰਣਜੀਤ ਸਿੰਘ ਰਾਜ ਨੱਗਰ ਹਰਨੇਕ ਸਿੰਘ ਨੇਕੀ ਕਮਲਜੀਤ ਸਿੰਘ ਕੰਮਾ ਬਬਰੀਕ ਕੁਮਾਰ ਅਤੇ ਕਾਲਰਾ ਜੀ ਹਾਜਰ ਸਨ



