

ਸਿੱਖ ਇਤਿਹਾਸ ਅਤੇ ਆਸਥਾ ਦੇ ਸੰਗਮ ‘ਰੱਖੜ੍ਹ ਪੁੰਨੀਆ’ ਵਿੱਚ ਸ਼ਿਰਕਤ ਕਰਨਗੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ
ਰਕਸ਼ਾ ਬੰਧਨ ‘ਤੇ ਪੰਜਾਬ ਪ੍ਰਵਾਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਅਤੇ ਇਤਿਹਾਸਿਕ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਣਗੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਉਮਰਾ ਨੰਗਲ ਵਿਖੇ ‘ਕਿਸਾਨ ਚੌਪਾਲ’ ਵਿੱਚ ਕਿਸਾਨਾਂ ਨਾਲ ਕਰਨਗੇ ਸਿੱਧੀ ਗੱਲਬਾਤ
ਨਵੀਂ ਦਿੱਲੀ/ਬਾਬਾ ਬਕਾਲਾ/ਅੰਮ੍ਰਿਤਸਰ (ਪੰਜਾਬ) 27 ਅਗਸਤ, 2026 : ਰਕਸ਼ਾ ਬੰਧਨ ਅਤੇ ‘ਰੱਖੜ੍ਹ ਪੁੰਨੀਆ’ ਦੇ ਪਵਿੱਤਰ ਇਤਿਹਾਸਕ ਮੌਕੇ ‘ਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ 28 ਅਗਸਤ ਨੂੰ ਪੰਜਾਬ ਦੇ ਇੱਕ ਦਿਨਾਂ ਦੌਰੇ ‘ਤੇ ਰਹਿਣਗੇ। ਇਸ ਦੌਰਾਨ ਉਹ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਅਤੇ ਇਤਿਹਾਸਕ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕ ਕੇ (ਸੀਸ ਨਿਵਾ ਕੇ) ਦੇਸ਼ ਦੀ ਸੁੱਖ-ਸਮ੍ਰਿੱਧੀ ਦੀ ਅਰਦਾਸ ਕਰਨਗੇ, ਨਾਲ ਹੀ ਸਿੱਖ ਇਤਿਹਾਸ ਅਤੇ ਆਸਥਾ ਦੇ ਸੰਗਮ ‘ਰੱਖੜ੍ਹ ਪੁੰਨੀਆ’ ਵਿੱਚ ਸ਼ਾਮਲ ਹੋਣਗੇ, ਨਾਲ ਹੀ ਬਾਬਾ ਬਕਾਲਾ ਦੇ ਪਿੰਡ ‘ਉਮਰਾ ਨੰਗਲ’ ਵਿਖੇ ਆਯੋਜਿਤ ਵਿਸ਼ੇਸ਼ ‘ਕਿਸਾਨ ਚੌਪਾਲ’ ਵਿੱਚ ਅੰਨਦਾਤਾਵਾਂ ਨਾਲ ਸਿੱਧੀ ਗੱਲਬਾਤ ਵੀ ਕਰਨਗੇ।
ਰੱਖੜ੍ਹ ਪੁੰਨੀਆ: ਇਤਿਹਾਸਕ ਅਤੇ ਧਾਰਮਿਕ ਮਹੱਤਵ
ਪੰਜਾਬ ਦੇ ਬਾਬਾ ਬਕਾਲਾ ਸਾਹਿਬ ਵਿਖੇ ਆਯੋਜਿਤ ਹੋਣ ਵਾਲਾ ‘ਰੱਖੜ੍ਹ ਪੁੰਨੀਆ’ ਮੇਲਾ ਸਿਰਫ ਰਕਸ਼ਾ ਬੰਧਨ ਦੀ ਪਰੰਪਰਾ ਤੱਕ ਸੀਮਤ ਨਹੀਂ ਹੈ, ਸਗੋਂ ਇਹ ਸਿੱਖ ਪੰਥ ਦੇ ਗੌਰਵਸ਼ਾਲੀ ਇਤਿਹਾਸਿਕ ਦਾ ਅਹਿਮ ਪੜਾਅ ਹੈ। ਸਾਲ 1664 ਵਿੱਚ ਰਕਸ਼ਾ ਬੰਧਨ ਦੇ ਦਿਨ ਹੀ ਬਾਬਾ ਬਕਾਲਾ ਦੀ ਪਵਿੱਤਰ ਧਰਤੀ ‘ਤੇ ਨੌਵੇਂ ਸਿੱਖ ਗੁਰੂ, ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਪਛਾਣ ਉਜਾਗਰ ਹੋਈ ਸੀ। ਇਸ ਇਤਿਹਾਸਕ ਅਤੇ ਅਧਿਆਤਮਿਕ ਵਿਰਾਸਤ ਨੂੰ ਨਮਨ ਕਰਨ ਲਈ ਹਰ ਵਰ੍ਹੇ ਲੱਖਾਂ ਸ਼ਰਧਾਲੂ ਇੱਥੇ ਪਹੁੰਚਦੇ ਹਨ। ਅਧਿਕਾਰਤ ਪ੍ਰੋਗਰਾਮ ਦੇ ਅਨੁਸਾਰ, ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ 28 ਅਗਸਤ ਨੂੰ ਸਵੇਰੇ ਅੰਮ੍ਰਿਤਸਰ ਪਹੁੰਚਣਗੇ। ਸਭ ਤੋਂ ਪਹਿਲਾਂ ਉਹ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣਗੇ ਅਤੇ ਅਸ਼ੀਰਵਾਦ ਲੈਣਗੇ।
ਇਸ ਤੋਂ ਬਾਅਦ ਉਹ ਸਿੱਧੇ ਬਾਬਾ ਬਕਾਲਾ ਦੇ ਪਿੰਡ ਉਮਰਾ ਨੰਗਲ ਪਹੁੰਚਣਗੇ, ਜਿੱਥੇ ਸਵੇਰੇ 11 ਵਜੇ ਤੋਂ ਸਥਾਨਕ ਕਿਸਾਨਾਂ ਦੇ ਨਾਲ ‘ਕਿਸਾਨ ਚੌਪਾਲ’ ਵਿੱਚ ਬਹਿ ਕੇ ਖੇਤੀਬਾੜੀ-ਕਿਰਸਾਣੀ ਦੇ ਮੁੱਦਿਆਂ ਅਤੇ ਭਲਾਈ ਯੋਜਨਾਵਾਂ ਬਾਰੇ ਚਰਚਾ ਕਰਨਗੇ।
ਦੁਪਹਿਰ ਸਵਾ 12 ਵਜੇ ਉਹ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਦਰਸ਼ਨ ਕਰਕੇ ਮੱਥਾ ਟੇਕਣਗੇ। ਇਸ ਮਗਰੋਂ ਉਹ 12:30 ਵਜੇ ਤੋਂ ਰੱਖੜ੍ਹ ਪੁੰਨੀਆ ਦੇ ਮੌਕੇ ‘ਤੇ ਆਯੋਜਿਤ ਮੁੱਖ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਪ੍ਰੋਗਰਾਮ ਸੰਪੰਨ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਦੁਪਹਿਰ 3:30 ਵਜੇ ਅੰਮ੍ਰਿਤਸਰ ਤੋਂ ਭੋਪਾਲ ਦੇ ਲਈ ਰਵਾਨਾ ਹੋਣਗੇ।
****
ਏਕੇ



