SliderUncategorizedपंजाब

ਸੁਧਾਰ ਲਹਿਰ ਦੀ ਲਹਿਰ ਹੋਈ ਪ੍ਰਚੰਡ

ਐਸਜੀਪੀਸੀ ਮੈਂਬਰਾਂ ਵਿੱਚ ਬੜੇ ਵੱਡੇ ਪੱਧਰ ਤੇ ਰੋਸ ਹੋਣ ਕਾਰਨ ਤੇ ਅੱਜ ਹਾਜ਼ਰ ਨਾ ਹੁੰਦੇ ਦੇਖ ਕੇ ਸੁਖਬੀਰ ਸਿੰਘ ਬਾਦਲ ਧੜੇ ਵੱਲੋਂ ਅੱਜ ਸ੍ਰੀ ਅਨੰਦਪੁੱਰ ਸਾਹਿਬ ਮੈਂਬਰਾਂ ਨੂੰ ਇਕੱਠੇ ਕਰਕੇ ਸ਼ਕਤੀ ਪ੍ਰਦਰਸਨ ਕਰਨ ਦਾ ਪ੍ਰੋਗ੍ਰਾਮ ਰੱਦ ਕਰਨਾਂ ਪਿਆ ਹੈ।
ਇਹ ਸਾਰਾ ਕੁੱਝ ਪਿਛਲੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲੈਣ ਕਰਕੇ ਤੇ ਜਥੇਦਾਰ ਸਹਿਬਾਨ ਦੀ ਕਿਰਦਾਰਕੁਸ਼ੀ ਕਰਨ ਸਮੇ ਧਾਮੀ ਸਾਹਿਬ ਦੇ ਚੁੱਪ ਰਹਿਣ ਕਰਕੇ ਵੱਡਾ ਰੋਸ ਹੈ।
ਦੂਸਰਾ ਧਾਮੀ ਸਾਹਿਬ ਉਮੀਦਵਾਰ ਤਨਖਾਈਏ ਪ੍ਰਧਾਨ ਦੇ ਧੜੇ ਦਾ ਹੋਣ ਕਰਕੇ ਵੀ ਰੋਸ ਹੈ।

ਤੀਸਰਾ ਸ੍ਰੋਮਣੀ ਅਕਾਲੀ ਦਲ ਦੇ ਵੱਲੋ ਪਿਛਲੇ ਸਮੇਂ ਚ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਮੈਂਬਰਾਂ ਦੇ ਜਨਰਲ ਇਜਲਾਸ ਵੱਲੋਂ
ਮੁਆਫ਼ੀ ਦੇਣ ਸਬੰਧੀ ਅਤੇ 92 ਲੱਖ ਦੇ ਇਸ਼ਤਿਹਾਰਾਂ ਸਬੰਧੀ ਮਤਾ ਪਾਸ ਕੀਤਾ ਸੀ। ਜੋ ਸਰਾ ਸਰ ਗਲਤ ਹੋਣ ਕਰਕੇ ਵੀ ਮੈਂਬਰਾਂ ਵਿੱਚ ਭਾਰੀ ਰੋਸ ਹੈ ਕਿ ਮੁਆਫ਼ੀ ਵੋਟਾਂ ਲਈ ਖੁੱਦ ਦਿੱਤੀ ਤੇ ਜੁੰਮੇਵਾਰ ਸਾਨੂੰ ਬਣਾਇਆ ਜਾ ਰਿਹਾ ਹੈ।

ਸੁਧਾਰ ਲਹਿਰ ਲਈ ਬੜੀ ਵੱਡੀ ਰਾਹਤ ਦੀ ਗੱਲ ਹੈ ਕਿ ਜੋ ਸ਼ਕਤੀ ਪ੍ਰਦਰਸਨ ਰੱਦ ਹੋਣ ਨਾਲ ਮੈਂਬਰਾਂ ਵਿੱਚ ਲੜਾਈ ਸਾਫ ਹੋ ਗਈ ਕਿ ਬੀਬੀ ਜਗੀਰ ਕੌਰ ਹਰ ਹਾਲਤ ਜਿੱਤਣਗੇ ਇਹ ਵੱਡਾ ਮੈਸੇਜ ਚਲਾ ਗਿਆ ਹੈ।

Related Articles

Back to top button