Sliderपंजाब

**ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀਆਂ 17ਵੀਆਂ ਚੋਣਾਂ ਵਿੱਚ ਜ਼ਿਲ੍ਹਾ ਜਲੰਧਰ ਦੇ ਕਰਨੈਲ ਫਿਲੌਰ ਨਿਰਵਿਰੋਧ ਜ਼ਿਲ੍ਹਾ ਪ੍ਰਧਾਨ ਚੁਣੇ ਗਏ:— ਤੀਰਥ ਸਿੰਘ ਬਾਸੀ,ਬਲਜੀਤ ਸਿੰਘ ਕੁਲਾਰ**।

ਜਲੰਧਰ:08ਅਪ੍ਰੈਲ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀਆਂ 17ਵੀਆਂ ਜਥੇਬੰਦਕ ਚੋਣਾਂ ਲਈ ਨਿਯੁਕਤ ਰਿਟਰਨਿੰਗ ਅਫ਼ਸਰ ਤੀਰਥ ਸਿੰਘ ਬਾਸੀ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਬਲਜੀਤ ਸਿੰਘ ਕੁਲਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨਗੀ ਮੰਡਲ ਦੇ ਫੈਸਲੇ ਅਨੁਸਾਰ ਚੋਣਾਂ ਦੇ ਉਲੀਕੇ ਪ੍ਰੋਗਰਾਮ ਦੇ ਅਧੀਨ ਬਲਾਕ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਦੀਆਂ ਨਾਮਜਾਦਗੀਆਂ ਦੇਣ ਲਈ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਅਧਿਆਪਕਾਂ ਦਾ ਵੱਡਾ ਇਕੱਠ ਹੋਇਆ। ਨਾਮਜ਼ਦਗੀਆਂ ਲੈਣ ਤੋਂ ਬਾਅਦ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਤੀਰਥ ਸਿੰਘ ਬਾਸੀ ਅਤੇ ਬਲਜੀਤ ਸਿੰਘ ਕੁਲਾਰ ਨੇ ਦੱਸਿਆ ਕਿ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਦੇ ਅਹੁਦੇ ਲਈ ਇੱਕੋ ਇੱਕੋ ਨਾਮਜ਼ਦਗੀ ਕਰਨੈਲ ਫਿਲੌਰ ਨੇ ਦਿੱਤੀ ,ਹੋਰ ਕਿਸੇ ਨੇ ਵੀ ਜ਼ਿਲ੍ਹਾ ਪ੍ਰਧਾਨ ਲਈ ਨਾਮਜ਼ਦਗੀ ਦਰਜ ਨਹੀਂ ਕਰਵਾਈ।ਸੋ ਕਰਨੈਲ ਫਿਲੌਰ ਨੂੰ ਨਿਰ ਵਿਰੋਧ ਜ਼ਿਲ੍ਹਾ ਜਲੰਧਰ ਦਾ ਪ੍ਰਧਾਨ ਐਲਾਨਿਆ ਗਿਆ।ਬਲਾਕ ਪ੍ਰਧਾਨਾਂ ਦੀਆਂ ਨਾਮਜ਼ਦਗੀਆਂ ਵਿੱਚ ਗੁਰਾਇਆ 01ਤੋਂ ਕੁਲਵੰਤ ਰਾਮ ਰੁੜਕਾ,ਗੁਰਾਇਆ 02 ਤੋ ਸੁਖਵਿੰਦਰ ਰਾਮ,ਫਿਲੌਰ ਤੋਂ ਕਵਿਸ਼ ਵਾਲੀਆ,ਨੂਰਮਹਿਲ ਤੋਂ ਸੰਦੀਪ ਕੁਮਾਰ ਰਾਜੋਵਾਲ ,ਜਲੰਧਰ ਪੂਰਬੀ:01ਤੋਂ ਜਤਿੰਦਰ ਸਿੰਘ, ਜਲੰਧਰ ਪੂਰਬੀ:04 ਤੋਂ ਜਤਿੰਦਰ ਸਿੰਘ ਤੁਲੀ,ਜਲੰਧਰ ਪੱਛਮੀ:01ਤੋਂ ਹਰਵਿੰਦਰ ਸਿੰਘ,ਜਲੰਧਰ ਪੱਛਮੀ:02 ਵਿਨੋਦ ਕੁਮਾਰ ਭੱਟੀ,,ਨਕੋਦਰ 01ਤੋਂ ਮੁਲਖ ਰਾਜ ,ਨਕੋਦਰ 02 ਤੋਂ ਜਸਵੀਰ ਸਿੰਘ,ਸ਼ਾਹਕੋਟ: 01ਤੋਂ ਸੁਰੇਸ਼ ਕੁਮਾਰ ਸ਼ਾਹਕੋਟ:02 ਤੋਂ ਰਜਿੰਦਰ ਸਿੰਘ,ਅਲਾਵਲ ਪੁਰ ਤੋਂ ਰਕੇਸ਼ ਕੁਮਾਰ,ਭੋਗਪੁਰ ਤੋਂ ਰਜਿੰਦਰ ਸਿੰਘ, ਆਦਮਪੁਰ ਤੋਂ ਸ਼ਿਵ ਰਾਜ ਕੁਮਾਰ, ਕਰਤਾਰਪੁਰ ਤੋਂ ਬੇਅੰਤ ਕੌਰ ਆਦਿ ਨੇ ਬਤੌਰ ਬਲਾਕ ਪ੍ਰਧਾਨ ਸੇਵਾਵਾਂ ਨਿਭਾਉਣ ਲਈ ਨਾਮਜ਼ਦਗੀ ਪੱਤਰ ਸੌਂਪੇ। ਕਿਉਂਕਿ ਇਹਨਾਂ ਸਾਰੇ ਬਲਾਕਾਂ ਵਿੱਚੋਂ ਇੱਕ-ਇੱਕ ਨਾਮਜ਼ਦਗੀ ਹੋਣ ਕਾਰਨ ਅੱਜ ਹੀ ਸਮੂਹ ਬਲਾਕ ਪ੍ਰਧਾਨਾਂ ਨੂੰ ਨਿਰ ਵਿਰੋਧ ਚੁਣੇ ਗਏ ਐਲਾਨਿਆ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ ਸੰਗਤਪੁਰ, ਗੁਰਮੇਲ ਸਿੰਘ ਪ੍ਰਧਾਨ 4161,ਦਵਿੰਦਰ ਸਿੰਘ ਥਿਆੜਾ, ਬਲਵੀਰ ਸਿੰਘ ਸ਼ਾਹਕੋਟ, ਅਕਲ ਚੰਦ ਸਿੰਘ,ਕੁਲਦੀਪ ਵਾਲੀਆ,ਮੰਗਤ ਰਾਮ ਸਮਰਾ, ਗਣੇਸ਼ ਭਗਤ, ਸੁਖਵਿੰਦਰ ਸਿੰਘ ਮੱਕੜ, ਗੁਰਮੇਲ ਸਿੰਘ , ਸਮਸ਼ੇਰ ਸਿੰਘ,(ਮੈਰੀਟੋਰੀਅਸ) ਬੂਟਾ ਰਾਮ ਅਕਲਪੁਰ,ਮਨੋਜ ਕੁਮਾਰ ਸਰੋਏ,ਲੇਖ ਰਾਜ ਪੰਜਾਬੀ,ਰਾਜ ਕੁਮਾਰ, ਬਖ਼ਸ਼ੀ ਰਾਮ,ਪਰੇਮ ਖਲਵਾੜਾ, ਰਣਜੀਤ ਸਿੰਘ, ਕਰਨੈਲ ਸਿੰਘ ਮਾਹਲਾਂ, ਹਰਦੀਪ ਕੁਮਾਰ, ਅਮਰਜੀਤ ਭਗਤ,ਵੇਦ ਰਾਜ,ਰਣਜੀਤ ਸਿੰਘ ਠਾਕੁਰ, ਬਲਵੀਰ ਭਗਤ, ਰਣਜੀਤ ਠਾਕੁਰ, ਗੁਰਿੰਦਰ ਸਿੰਘ, ਅਨਿਲ ਸ਼ਰਮਾ, ਸੰਦੀਪ ਸਿੰਘ ਜੋਗਿੰਦਰ ਸਿੰਘ ਜੋਗੀ ਕੁਲਦੀਪ ਸਿੰਘ ਕੌੜਾ, ਕਮਲਦੀਪ ਸ਼ਰਮਾਂ, ਰਕੇਸ਼ ਕੁਮਾਰ, ਦੀਪਕ ਕੁਮਾਰ,ਜਤਿੰਦਰ ਕੁਮਾਰ, ਪਰਦੀਪ ਕੁਮਾਰ, ਰਘੁਜੀਤ ਸਿੰਘ,ਰਘੁਵੀਰ ਪਾਲ, ਜਸਵੀਰ ਸਿੰਘ, ਵਿਕਾਸ ਮੋਹਨ ਹਰਦੀਪ ਕੁਮਾਰ, ਵਿਜੇ ਕੁਮਾਰ, ਰਮਨ ਕੁਮਾਰ, ਪਰਵੀਨ ਕੁਮਾਰ ਅਲਾਵਲਪੁਰ, ਸੁਰਿੰਦਰ ਵਿੱਗ, ਹਰਿਬਲਾਸ,ਆਦਿ ਸਾਥੀ ਹਾਜ਼ਰ ਸਨ।

Related Articles

Back to top button