Sliderपंजाब

ਐਸ ਐਲ ਬਾਵਾ ਡੀ ਏ ਵੀ ਕਾਲਜ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਨਵੀਆਂ ਕਲਮਾਂ ਨਵੀਂ ਉਡਾਣ ਕਿਤਾਬ ਦਾ ਲੋਕ ਅਰਪਣ ਸਮਾਗਮ

ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵੱਲੋਂ ਬੱਚਿਆਂ ਵਿੱਚ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਲਈ ਸ਼ੁਰੂ ਕੀਤੇ ਗਏ ਪ੍ਰੋਜੈਕਟ “ਨਵੀਆਂ ਕਲਮਾਂ ਨਵੀਂ ਉਡਾਣ” ਅਧੀਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚੱਲ ਰਹੇ “ਪੁਸਤਕ ਲੋਕ ਅਰਪਣ ਸਮਾਗਮ” ਦੀ ਲੜੀ ਅਧੀਨ ਮਿਤੀ 13 ਜੂਨ ,2024 ਨੂੰ ਐਸ ਐਲ ਬਾਵਾ ਡੀ ਏ ਵੀ ਕਾਲਜ ਬਟਾਲਾ ,ਜਿਲਾ ਗੁਰਦਾਸਪੁਰ ਵਿਖੇ ਸਮਾਗਮ ਰੱਖਿਆ ਗਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਸੰਪਾਦਕ ਡਾ ਸਤਿੰਦਰ ਕੌਰ ਕਾਹਲੋ ਨੇ ਦੱਸਿਆ ਕਿ ਸਮਾਗਮ ਦੌਰਾਨ ਇਸ ਕਿਤਾਬ ਵਿਚਲੇ ਬਾਲ ਸਾਹਿਤਕਾਰਾਂ ਅਤੇ ਉਹਨਾਂ ਦੇ ਗਾਈਡ ਅਧਿਆਪਕਾਂ ਨੂੰ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਸਮਾਗਮ ਵਿਚ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਸ਼੍ਰੀ ਸੁੱਖੀ ਬਾਠ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ। ਬੱਚਿਆਂ ਨੂੰ ਉਤਸਾਹਿਤ ਕਰਨ ਲਈ ਵਿਸ਼ੇਸ਼ ਤੌਰ ਡਾ ਵਰਿੰਦਰ ਭਾਟੀਆ ਪ੍ਰਿੰਸੀਪਲ ਐਸ ਐਲ ਬਾਵਾ ਡੀ ਏ ਵੀ ਕਾਲਜ ਬਟਾਲਾ ,ਜਿਲਾ ਭਾਸ਼ਾ ਅਫ਼ਸਰ ਗੁਰਦਾਸਪੁਰ ਤੇ ਅੰਮ੍ਰਿਤਸਰ ਡਾ ਪਰਮਜੀਤ ਸਿੰਘ ਕਲਸੀ ਨੈਸ਼ਨਲ ਅਵਾਰਡੀ ,ਪ੍ਰਿ.ਪਰਮਜੀਤ ਕੋਰ ਬੀ ਐਨ ਓ,ਪ੍ਰਿੰ. ਮਨਜੀਤ ਸਿੰਘ ਸੰਧੂ ਜਿਲਾ ਸਮਾਰਟ ਸਕੂਲ ਮੈਂਟਰ, ਪ੍ਰੋ. ਗੁਰਵੰਤ ਸਿੰਘ ਮੁੱਖੀ ਪੰਜਾਬੀ ਵਿਭਾਗ ,ਸ ਅਮਰਦੀਪ ਸਿੰਘ ਸੈਣੀ ਸਾਬਕਾ ਜਿਲਾ ਸਿੱਖਿਆ ਅਫ਼ਸਰ ਪਹੁੰਚ ਰਹੇ ਹਨ। ਜ਼ਿਲ੍ਹਾ ਗੁਰਦਾਸਪੁਰ ਦੀ ਸੰਪਾਦਕੀ ਟੀਮ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਮਾਗਮ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਮਾਗਮ ਵਿੱਚ ਪੰਜਾਬ ਭਵਨ ਸਬ ਆਫ਼ਿਸ ਜਲੰਧਰ ਦੇ ਮੁੱਖ ਸੰਚਾਲਿਕਾ ਮੈਡਮ ਪ੍ਰੀਤ ਹੀਰ, ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦੇ ਇੰਚਾਰਜ ਉਂਕਾਰ ਸਿੰਘ ਤੇਜੇ,ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ, ਸਲਾਹਕਾਰ ਗੁਰਵਿੰਦਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।

Related Articles

Back to top button