ਫਗਵਾੜਾ 7 ਅਗਸਤ (ਸ਼ਿਵ ਕੋੜਾ) ਰੋਹਤਕ ਵਿਖੇ 16 ਤੋਂ 18 ਅਗਸਤ ਤੱਕ ਹੋਣ ਜਾ ਰਹੀ ਰਾਸ਼ਟਰੀ ਰੈਸਲਿੰਗ ਚੈਂਪੀਅਨਸ਼ਿਪ ਲਈ ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਪਰਮ ਨਗਰ ਫਗਵਾੜਾ ਦੇ ਪੰਜ ਪਹਿਲਵਾਨਾਂ ਦੀ ਚੋਣ ਹੋਈ ਹੈ। ਇਸ ਵਾਰੇ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਸੰਚਾਲਕ ਅਤੇ ਸਾਬਕਾ ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀ.ਆਰ. ਸੌਂਧੀ ਨੇ ਦੱਸਿਆ ਕਿ ਪਹਿਲਵਾਨ ਰਾਹੁਲ (97 ਕਿੱਲੋ), ਪਰਮਿੰਦਰ (92 ਕਿੱਲੋ), ਕਰਨਵੀਰ ਸਿੰਘ ਸੰਘਾ (86 ਕਿੱਲੋ), ਵਿਸ਼ਾਲ (79 ਕਿੱਲੋ) ਅਤੇ ਪਹਿਲਵਾਨ ਸੂਰਜ 70 ਕਿੱਲੋ ਭਾਰ ਵਰਗ ਲਈ ਜੋਰ ਅਜਮਾਇਸ਼ ਕਰਨਗੇ। ਉਹਨਾਂ ਦੱਸਿਆ ਕਿ ਰਾਸ਼ਟਰੀ ਚੈਂਪੀਅਨਸ਼ਿਪ ਲਈ ਟਰਾਇਲ ਪੰਜਾਬ ਰੈਸਲਿੰਗ ਅਕੈਡਮੀ ਦੇ ਜਨਰਲ ਸਕੱਤਰ ਸ਼ਾਹਬਾਜ ਸਿੰਘ ਦੀ ਦੇਖਰੇਖ ਹੇਠ ਦਸ਼ਮੇਸ਼ ਰੈਸਲਿੰਗ ਅਕੈਡਮੀ ਮਾਨਸਾ ਵਿਖੇ ਹੋਏ ਸੀ। ਉਹਨਾਂ ਖੁਸ਼ੀ ਪ੍ਰਗਟਾਈ ਕਿ ਪਹਿਲੀ ਵਾਰ ਉਹਨਾਂ ਦੀ ਅਕੈਡਮੀ ਨੂੰ ਇਹ ਮਾਣ ਹਾਸਲ ਹੋਇਆ ਹੈ ਕਿ ਪੰਜ ਪਹਿਲਵਾਨਾਂ ਨੂੰ ਨੈਸ਼ਨਲ ਚੈਂਪੀਅਨਸ਼ਿਪ ਵਿਚ ਘੁਲਣ ਦਾ ਮੌਕਾ ਮਿਲਿਆ ਹੈ। ਇਸ ਦੌਰਾਨ ਐਨ.ਆਰ.ਆਈ. ਗੁਰਜੀਤ ਸਿੰਘ ਪੁਰੇਵਾਲ ਸੰਚਾਲਕ ਓਲੰਪਿਕ ਪੁਰੇਵਾਲ ਖੇਡਾਂ ਵਲੋਂ ਚੁਣੇ ਗਏ ਪਹਿਲਵਾਨਾਂ ਨੂੰ ਪੰਜ-ਪੰਜ ਕਿਲੋ ਬਦਾਮ ਅਤੇ ਅਕੈਡਮੀ ਨੂੰ ਵੀਹ ਹਜਾਰ ਰੁਪਏ ਦੀ ਮਾਲੀ ਸਹਾਇਤਾ ਭੇਂਟ ਕਰਦਿਆਂ ਨੈਸ਼ਨਲ ਚੈਂਪੀਅਨਸ਼ਿਪ ਵਿਚ ਪਹਿਲਵਾਨਾਂ ਦੇ ਚੰਗੇ ਪ੍ਰਦਰਸ਼ਨ ਦੀ ਅਰਦਾਸ ਕੀਤੀ ਗਈ। ਇਸ ਤੋਂ ਇਲਾਵਾ ਪਹਿਲਵਾਨ ਵਿਸ਼ਾਲ ਨੂੰ ਰਾਜਕੁਮਾਰ ਆਸਟ੍ਰੇਲੀਆ ਵਲੋਂ 11 ਹਜਾਰ ਰੁਪਏ ਭੇਜੇ ਗਏ ਹਨ। ਇਹ ਰਕਮ ਐਨ.ਆਰ.ਆਈ. ਰਾਜਕੁਮਾਰ ਦੇ ਭਰਾ ਹੈੱਪੀ ਨੇ ਵਿਸ਼ਾਲ ਪਹਿਲਵਾਨ ਨੂੰ ਭੇਂਟ ਕੀਤੀ। ਇਸ ਮੌਕੇ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ, ਕੋਚ ਸਾਜਨ ਰਾਜਪੂਤ, ਮਿਸਟਰ ਸ਼ਰਮਾ, ਕੋਚ ਰਵਿੰਦਰ ਨਾਥ, ਬਲਵੀਰ ਕੁਮਾਰ, ਸਰਬਜੀਤ ਸਿੰਘ ਸੰਘਾ, ਆਰ.ਪੀ. ਸਿੰਘ ਆਦਿ ਹਾਜਰ ਸਨ।
Related Articles
एनआईटी जालंधर और इटली के यूनिवर्सिटी ऑफ पीसा के बीच शैक्षणिक एवं शोध सहयोग को लेकर समझौता
October 31, 2026
रजिया सुल्ताना ने दिया भरोसा, कांग्रेस के 2027 के चुनावी घोषणा-पत्र में शामिल होंगे पंजाब के मुस्लिम समाज के अहम मुद्दे
October 31, 2026
ਗੁਰਦਵਾਰਾ ਗੁਰਦੇਵ ਨਗਰ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸੇਸ ਗੁਰਮਤਿ ਸਮਾਗਮ ਕਰਵਾਏ ਗਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸੇਸ ਗੁਰਮਤਿ ਸਮਾਗਮ ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਵਿਖੇ ਕਰਵਾਏ ਗਏ ਸਮਾਗਮ ਦੀ ਆਰੰਭਤਾ ਸ੍ਰੀ ਰਹਿਰਾਸ ਸਾਹਿਬ ਜੀ ਪਾਠ ਨਾਲ ਹੋਈ ਉਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਜਥਾ ਭਾਈ ਰਵਿੰਦਰ ਸਿੰਘ।
October 31, 2026
Check Also
Close
