Sliderपंजाब

ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੋਵੇਗਾ ਹੱਲ, ਉਦਯੋਗਿਕ ਵਿਕਾਸ ਨੂੰ ਮਿਲੇਗੀ ਗਤੀ: ਮੇਅਰ ਵਿਨੀਤ ਧੀਰ

ਜਲੰਧਰ, 31 ਅਕਤੂਬਰ:

ਸ਼ਹਿਰ ਦੇ ਮੇਅਰ ਅਤੇ ਹਲਕਾ ਨਾਰਥ ਦੇ ਇੰਚਾਰਜ ਵਿਨੀਤ ਧੀਰ ਨੇ ਰਬੜ ਫੁੱਟਵੇਅਰ ਮੈਨੂਫੈਕਚਰਰਜ਼ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਅਤੇ ਉਦਯੋਗ ਜਗਤ ਨਾਲ ਜੁੜੇ ਕਾਰੋਬਾਰੀਆਂ ਨਾਲ ਉਦਯੋਗਿਕ ਵਿਕਾਸ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਉਦਯੋਗਪਤੀਆਂ ਨੇ ਸਟੇਟ ਰਿਫੰਡ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਇਲਾਵਾ ਗੁੱਜਾ ਪੀਰ ਰੋਡ ਅਤੇ ਹੁਸ਼ਿਆਰਪੁਰ ਰੋਡ ਦੇ ਨਿਰਮਾਣ ਅਤੇ ਵਿਕਾਸਪੁਰੀ ਸਥਿਤ ਕੂੜੇ ਦੇ ਡੰਪ ਦੀ ਸਮੱਸਿਆ ਦਾ ਹੱਲ ਕਰਵਾਉਣ ਦੀ ਮੰਗ ਉਠਾਈ।

ਵਿਨੀਤ ਧੀਰ ਨੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਮੱਸਿਆਵਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਦਯੋਗਿਕ ਖੇਤਰਾਂ ਵਿੱਚ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਕਾਰੋਬਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੂਰ ਕਰਨਾ ਬੇਹੱਦ ਜ਼ਰੂਰੀ ਹੈ, ਤਾਂ ਜੋ ਉਦਯੋਗਾਂ ਦੇ ਵਿਕਾਸ ਵਿੱਚ ਕੋਈ ਰੁਕਾਵਟ ਨਾ ਆਵੇ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕ ਤਰੱਕੀ ਵਿੱਚ ਉਦਯੋਗ ਜਗਤ ਦਾ ਅਹਿਮ ਯੋਗਦਾਨ ਹੈ। ਉਦਯੋਗ ਨਾ ਸਿਰਫ਼ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤੀ ਦਿੰਦੇ ਹਨ, ਸਗੋਂ ਵੱਡੀ ਗਿਣਤੀ ਵਿੱਚ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰਦੇ ਹਨ। ਇਸ ਲਈ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ, ਕਾਰੋਬਾਰ ਲਈ ਅਨੁਕੂਲ ਮਾਹੌਲ ਤਿਆਰ ਕਰਨਾ ਅਤੇ ਉਦਯੋਗਪਤੀਆਂ ਦੀਆਂ ਜਾਇਜ਼ ਮੰਗਾਂ ’ਤੇ ਸਕਾਰਾਤਮਕ ਕਾਰਵਾਈ ਕਰਨਾ ਬੇਹੱਦ ਜ਼ਰੂਰੀ ਹੈ।

ਮੇਅਰ ਨੇ ਕਿਹਾ ਕਿ ਜਲੰਧਰ ਦਾ ਰਬੜ ਫੁੱਟਵੇਅਰ ਉਦਯੋਗ ਆਪਣੀ ਮਿਹਨਤ, ਗੁਣਵੱਤਾ ਅਤੇ ਕਾਰੋਬਾਰੀ ਸਮਰੱਥਾ ਦੇ ਦਮ ’ਤੇ ਦੇਸ਼-ਵਿਦੇਸ਼ ਵਿੱਚ ਵਿਸ਼ੇਸ਼ ਪਛਾਣ ਰੱਖਦਾ ਹੈ। ਇਸ ਉਦਯੋਗਿਕ ਪਛਾਣ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ, ਪ੍ਰਸ਼ਾਸਨ ਅਤੇ ਉਦਯੋਗਪਤੀਆਂ ਵਿਚਕਾਰ ਬਿਹਤਰ ਤਾਲਮੇਲ ਅਤੇ ਨਿਰੰਤਰ ਸੰਵਾਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਵਿੱਚ ਉਦਯੋਗ ਜਗਤ ਦੀ ਭਾਈਵਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਇਸ ਮੌਕੇ ਵਿਨੀਤ ਧੀਰ ਨੇ ਐਸੋਸੀਏਸ਼ਨ ਵੱਲੋਂ ਸੱਦਾ ਦੇਣ ਅਤੇ ਮਾਣ-ਸਨਮਾਨ ਦੇਣ ਲਈ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਮੀਟਿੰਗ ਵਿੱਚ ਨੀਰਜ ਅਰੋੜਾ, ਕਪਿਲ ਪੁੰਛੀ, ਰਾਜਿੰਦਰ ਅਰੋੜਾ, ਮੰਟੂ ਜੁਲਕਾ, ਮੋਹਿੰਦਰ ਪਾਲ ਜੁਲਕਾ, ਰਮਨ ਜੁਲਕਾ, ਨੀਰਜ ਕੋਹਲੀ, ਵਿਜੇ ਸ਼ਰਮਾ, ਅਨੂ ਬਾਂਸਲ, ਸੁਰੇਸ਼ ਕੋਹਲੀ, ਆਕਾਸ਼ ਜੁਲਕਾ, ਕੇਬਲ ਜੁਲਕਾ, ਸਨੀ ਪੁੰਛੀ ਅਤੇ ਸ਼ੁਭਮ ਸਮੇਤ ਹੋਰ ਉਦਯੋਗਪਤੀ ਮੌਜੂਦ ਸਨ।

Related Articles

Back to top button