
Uncategorizedपंजाबशिक्षा और संस्कृति
ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਇਲੈਕਟਰੀਕਲ ਵਿਭਾਗ ਦੇ ਵਿਦਿਆਰਥੀਆਂ ਨੇ ਕੀਤਾ ਤਕਨੀਕੀ ਦੌਰਾ

ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਨੁਮਾਈ ਹੇਠ ਮੁੱਖੀ ਵਿਭਾਗ ਸ਼੍ਰੀ.ਕਸ਼ਮੀਰ ਕੁਮਾਰ ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਇਲੈਕਟਰੀਕਲ ਵਿਭਾਗ ਦੇ ਵਿਦਿਆਰਥੀਆਂ ਨੇ, ਮਿਤੀ 18-11-2024 ਨੂੰ ਇਕ ਤਕਨੀਕੀ ਦੌਰਾ ਕੀਤਾ।ਪਟੇਲ ਚੌਕ , ਜਲੰਧਰ ਦੇ 66 ਕੇ.ਵੀ ਸਬਸਟੇਸ਼ਨ ਵਿਖੇ ਮਾਣਯੋਗ ਸ਼੍ਰੀ ਨੀਰਜ ਪਿਪਲਾਨੀ ਏ.ਈ.ਈ ਜੀ ਦੀ ਪਰਵਾਨਗੀ ਮਿਲਣ ਉਪਰੰਤ ਸ਼੍ਰੀ ਰਾਜੀਵ ਸ਼ਰਮਾ ਐਸ.ਐਸ.ੳ ਜੀ ਨੇ ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਚਾਨਣਾਂ ਪਾਇਆ।ਇਸ ਵਿੱਚ ਲੱਗ-ਭੱਗ 80 ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਤੇ ਸ਼੍ਰੀ ਵਿਕ੍ਰਮਜੀਤ ਸਿੰਘ ਅਤੇ ਸ਼੍ਰੀ ਗਗਨਦੀਪ ਜੀ ਨੇ ਉਨ੍ਹਾਂ ਦੀ ਯੋਗ ਅਗਵਾਈ ਕੀਤੀ।ਇਹ ਦੌਰਾ ਵਿਦਿਆਰਥੀਆਂ ਦੇ ਦਿੱਲਾ ਤੇ ਅਮਿੱਟ ਛਾਪ ਛੱਡ ਗਿਆ।



