
ਜਲੰਧਰ, ਮਈ 27: ਸੇਂਟ ਸੋਲਜ਼ਰ ਕਾਲਜ ਆਫ ਐਜੂਕੇਸ਼ਨ,ਜਲੰਧਰ (ਬੀ.ਐਡ ਕਾਲਜ) ਦੇ ਫਿਜੀਕਲ ਐਜੂਕੇਸ਼ਨ ਵਿਭਾਗ ਦੇ ਡੀ.ਪੀ.ਐੱਡ (2023-25) ਕੋਰਸ ਦੇ ਦੂਸਰੇ ਸਮੈਸਟਰ ਦਾ ਨਤੀਜਾ ਐਸ.ਸੀ.ਈ.ਆਰ.ਟੀ,ਮੋਹਾਲੀ ਵੱਲੋਂ ਐਲਾਨਿਆ ਗਿਆ। ਇਸ ਨਤੀਜੇ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਅਤੇ ਯੂਨੀਵਰਸਿਟੀ ਵਿੱਚ ਮੋਹਰੀ ਪੁਜੀਸ਼ਨਾਂ ਤੇ ਕਬਜਾ ਕੀਤਾ । ਕਾਲਜ ਦੇ ਵਿਦਿਆਰਥੀ ਮੁਕੇਸ਼ ਕੁਮਾਰ ਨੇ 82% ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ । ਦੂਸਰੇ ਸਥਾਨ ਤੇ ਹਰੀਸ਼ 79%,ਤੀਸਰੇ ਸਥਾਨ ਤੇ ਮਨੀਸ਼ 78%,ਚੌਥੇ ਸਥਾਨ ਤੇ ਦਿਵਿਆ 77%,ਪੰਜਵੇ ਸਥਾਨ ਤੇ ਦਿਨੇਸ਼ ਕੁਮਾਰ 76.75%, ਅਤੇ ਵਿਕਾਸ 76.75% ਛੇਵੇਂ ਸਥਾਨ ਤੇ ਮਨੋਜ ਕੁਮਾਰ – 76%,ਸੱਤਵੇ ਸਥਾਨ ਤੇ ਬੰਟੀ ਮੀਨਾ-75.5,% ਅੱਠਵੇ ਸਥਾਨ ਤੇ ਦੇਵਾ ਰਾਮ, ਨੌਵੇ ਸਥਾਨ ਤੇ ਸੀਤਾ ਰਾਮ 74.87% ਦਸਵੇਂ ਸਥਾਨ ਤੇ ਰਾਜੇਸ਼ ਮੀਨਾ-74% ਰਹੇ । ਗਰੁੱਪ ਚੇਅਰਮੈਨ ਅਨਿਲ ਚੋਪੜਾ, ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਅਤੇ ਕਾਲਜਾ ਪ੍ਰਿੰਸੀਪਲ ਡਾ. ਅਲਕਾ ਗੁਪਤਾ ਨੇ ਹੋਣਹਾਰ ਵਿਦਿਆਰਥਈਆਂ ਅਤੇ ਉਨ੍ਹਾਂ ਦੇ ਮਾਪਿਆ ਨੂੰ ਵਧਾਈ ਦਿੱਤੀ