
ਜਲੰਧਰ 3 ਜੂਨ ( ) ਸਭ ਤੋਂ ਗਰੀਬ ਵਿਮੁਕਤ ਕਬੀਲੇ ਜਿਵੇ ਕਿ ਸਾਸੀ, ਬਾਵਰੀਆ, ਬਾਜੀਗਰ, ਨਟ, ਬਰੜ, ਬੰਗਾਲਾ, ਗੰਧੀਲਾ ਆਦਿ ਨੂੰ ਮਿਲਦਾ 2001 ਤੋਂ ਮਮੂਲੀ ਜਿਹਾ 2 ਪ੍ਰਤੀਸਤ ਕੋਟਾ ਭਗਵੰਤ ਮਾਨ ਸਰਕਾਰ ਨੇ 15-09-2022 ਨੂੰ ਨਾਦਰਸਾਹੀ ਫੁਰਮਾਨ ਜਾਰੀ ਕਰਕੇ ਕੱਟ ਦਿੱਤਾ ਸੀ। ਜਿਸ ਤੋ ਖਫਾ ਹੋ ਕੇ ਲਗਾਤਾਰ ਵਿਮੁਕਤ ਕਬੀਲਿਆ ਨੂੰ ਕੋਟਾ ਨਹੀ ਤਾ ਝਾੜੂ ਵਾਲਿਆ ਨੂੰ ਵੋਟਾ ਨਹੀ, ਨੂੰ ਲੈ ਕੇ ਲੁਧਿਆਣਾ ਜਿਮਨੀ ਚੋਣ ਆਪ ਨੂੰ ਹਰਾਉਣ ਦਾ ਐਲਾਣ ਕਰਦੇ ਹੋਏ ਡਾ ਬਲਵਿੰਦਰ ਸਿੰਘ ਅਲੀਪੁਰ, ਸਰਬਣ ਸਿਘ ਪੰਜਗਰਾਈ, ਕੇਹਰ ਸਿੰਘ ਬਡਰੁੱਖਾ, ਜਸਪਾਲ ਸਿੰਘ ਪੰਜਗਰਾਈ,ਪ੍ਰੇਮ ਹਿੰਮਤਾ ਜਲੰਧਰ,ਗੁਰਪਾਲ ਸਿੰਘ ਸੰਧਵਾ,ਹਰਬੰਸ ਲਾਲ ਖੰਨਾ ਨੇ ਆਪਣੇ ਵਿਚਾਰ ਸਥਾਨਕ ਪ੍ਰੈਸ ਕਲੱਬ ਵਿਖੇ ਪ੍ਰੈਸ ਨੂੰ ਸੰਬੋਧਨ ਕਰਦਿਆ ਹੋਇਆ ਪ੍ਰਗਟ ਕੀਤੇ।
ਉਹਨਾ ਕਿਹਾ ਕਿ ਭਗਵੰਤ ਮਾਨ ਨੇ ਖੁਦ ਮੀਟਿੰਗਾਂ ਵਿਚ ਅਤੇ ਪ੍ਰੈਸ ਦੇ ਸਾਹਮਣੇ ਮੰਨਦੇ ਹੋਏ ਕੋਟੇ ਨੂੰ ਬਹਾਲ ਕਰਨ ਦਾ ਭਰੋਸਾ ਦਿੱਤਾ ਸੀ। ਪਰ ਭਲਾਈ ਮੰਤਰੀ ਡਾ ਬਲਜੀਤ ਕੋਰ ਨੇ ਕਿਹਾ ਕਿ ਇਹ ਤਾ ਚੋਣ ਸਟੰਟ ਸੀ। ਤੁਹਾਡੇ ਤੋ ਵੋਟਾ ਲੈਣ ਕਰਕੇ ਕਿਹਾ ਸੀ।ਜਿਸ ਤੋ ਖਫਾ ਹੋ ਕਿ ਲੁਧਿਆਣਾ ਜਿਮਨੀ ਚੋਣਾ ਵਿਚ 7 ਜੂਨ ਨੂੰ ਪ੍ਰਦਰਸਨ ਕਰਕੇ ਭਗਵੰਤ ਮਾਨ ਅਤੇ ਬਲਜੀਤ ਕੋਰ ਦੇ ਪੁਤਲੇ ਸਾੜਨ ਉਪਰੰਤ ਡੀ ਸੀ ਦਫਤਰ ਲੁਧਿਆਣਾ ਵਿਖੇ ਲਗਾਤਾਰ ਭੁੱਖ ਹੜਤਾਲ ਜਾਰੀ ਰੱਖੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਸਾਡੀ ਹਲਕੇ ਅੰਦਰ 25 ਹਜਾਰ ਦੇ ਕਰੀਬ ਵੋਟ ਹੈ। ਉਸ ਨੂੰ ਘਰ ਘਰ ਜਾ ਕੇ ਲਾਮਬੰਦ ਕੀਤਾ ਜਾਵੇਗਾ ਅਤੇ ਵੋਟਾ ਨਾ ਪਾਉਣ ਦੇ ਫਲੇਕਸ ਬੋਰਡ ਲਗਾਏ ਜਾਣਗੇ। ਇਸ ਸਮੇ ਹੋਰਨਾ ਤੋ ਇਲਾਵਾ ਲਹੋਰਾ ਸਿੰਘ ਟਾਡੀ, ਬੀਰ ਰਾਮ ਫਗਵਾੜਾ, ਰੇਮਸ ਸਿੰਘ ਰੋੜਾ ਵਾਲੀ ।