

ਸੀ.ਸੀ ਸੀਮਿੰਟ ਨਾਲ ਬਣੇਗੀ ਮੰਡੀ ਰੋਡ
ਪ੍ਰਾਣ ਨਾਥ ਬਤਰਾ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ
ਇਲਾਕਾ ਕੌਂਸਲਰ ਉਮਾ ਬੇਰੀ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਦਾ ਮੰਡੀ ਰੋਡ ਦੇ ਦੁਕਾਨਦਾਰਾਂ ਨੇ ਕੀਤਾ ਧੰਨਵਾਦ
ਅੱਜ ਸ਼੍ਰੀ ਸ਼ਨੀ ਮੰਦਿਰ ਮੰਡੀ ਰੋਡ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ । ਇਹ ਰੋਡ ਸੀ.ਸੀ ਸੀਮਿੰਟ ਦੀ ਬਣਾਈ ਜਾਵੇਗੀ । ਇਲਾਕਾ ਕੌਂਸਲਰ ਉਮਾ ਬੇਰੀ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਇਸ ਰੋਡ ਦੀ ਹਾਲਤ ਕਾਫ਼ੀ ਖਸਤਾ ਹੋ ਚੁੱਕੀ ਹੈ, ਇਸ ਰੋਡ ਨੂੰ ਬਣਾਉਣ ਲਈ ਦੁਕਾਨਦਾਰ ਕਾਫ਼ੀ ਲੰਬੇ ਸਮੇਂ ਤੋ ਮੰਗ ਕਰ ਰਹੇ ਸਨ । ਇਸ ਮੌਕੇ ਤੇ ਦੁਕਾਨਦਾਰਾਂ ਵਲੋ ਕੌਂਸਲਰ ਉਮਾ ਬੇਰੀ ਅਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਤੇ ਰਾਕੇਸ਼ ਧੀਰ , ਮਨੀਸ਼ ਗੁਪਤਾ , ਅਨਿਲ ਕਾਠਪਾਲ , ਨਿਤਿਨ ਕਠਪਾਲ , ਨਿਖਿਲ , ਕੁਲਵੰਤ ਸਿੰਘ , ਹਰਜੋਤ ਸਿੰਘ , ਨਿਤਿਨ ਧੀਰ , ਅਨਿਲ ਬਾਹਰੀ , ਰਾਜੇਸ਼ ਅਗਰਵਾਲ , ਅਨਿਲ ਸੋਨੀ ਰਾਜੂ , ਅਮਨਦੀਪ , ਸੌਰਵ ਧੀਰ , ਸੰਦੀਪ ਲੱਕੀ , ਮੌਜੂਦ ਸਨ



