
ਜਲ਼ੰਧਰ 30 ਸਤੰਬਰ ( ) ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਅਤੇ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਵਲੋਂ ਪੰਜਾਬ ਅਸੈਂਬਲੀ ਦੇ ਚੱਲ ਰਹੇ ਵਿਸ਼ੇਸ਼ ਅਜਲਾਸ ਦੌਰਾਨ ਇੱਕ ਆਈ ਏ ਐਸ ਅਧਿਕਾਰੀ ਦੀ ਪੁਸ਼ਤਪਨਾਹੀ ਕਰਨ ਲਈ ਆਧਿਆਪਕ ਵਰਗ ਲਈ ਵਰਤੀ ਰੁੱਖੀ ਸ਼ਬਦਾਵਲੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਮੌਕੇ ਆਗੂਆਂ ਨੇ ਕਿਹਾ ਹੈ ਕਿ ਜਿਸ ਅਧਿਕਾਰੀ ਕ੍ਰਿਸ਼ਨ ਕੁਮਾਰ ਦੇ ਸੋਹਲੇ ਮੁੱਖ ਮੰਤਰੀ ਪੰਜਾਬ ਅਸੈਂਬਲੀ ਵਿੱਚ ਗਾ ਰਿਹਾ ਹੈ ਓਸ ਨੇ ਪਹਿਲਾਂ ਸਿੱਖਿਆ ਵਿਭਾਗ ਦਾ ਬੇੜਾ ਗ਼ਰਕ ਕੀਤਾ ਅਤੇ ਹੁਣ ਸਾਰੇ ਪੰਜਾਬ ਦਾ ਜੋ ਲੋਕਾਂ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਇਹ ਅਧਿਕਾਰੀ ਸਿਰੇ ਦਾ ਭਰਿਸ਼ਟਾਚਾਰ ਫੈਲਾਉਣ ਵਾਲ਼ਾ ਅਤੇ ਫ਼ਰਜ਼ੀ ਆਂਕੜਿਆਂ ਦਾ ਮਾਹਰ ਹੈ ਜੋ ਹਰ ਸਰਕਾਰ ਦੇ ਅੱਖਾਂ ਵਿੱਚ ਘੱਟਾ ਪਾਉਂਦਾਂ ਹੈ। ਉਹਨਾਂ ਕਿਹਾ ਕਿ ਇੱਕ ਤਾਨਾਸ਼ਾਹ ਅਧਿਕਾਰੀ ਦੀ ਪੁਸ਼ਤਪਨਾਹੀ ਕਰਨ ਬਦਲੇ ਆਧਿਆਪਕਾਂ ਦੇ ਮਾਣ ਸਨਮਾਨ ਨੂੰ ਖੋਰਾ ਲਾਉਣ ਵਾਲੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ। ਓਹਨਾਂ ਕਿਹਾ ਕਿ 2022 ਵਿੱਚ ਪੰਜਾਬ ਦੀ ਸਰਕਾਰ ਬਨਾਉਣ ਵਿੱਚ ਸੱਭ ਤੋਂ ਵੱਡਾ ਯੋਗਦਾਨ ਆਧਿਆਪਕਾਂ ਤੇ ਮੁਲਾਜਮਾਂ ਦਾ ਸੀ ਜਿਸ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਆਉਣ ਵਾਲ਼ੇ ਸਮੇਂ ਵਿੱਚ ਇਸ ਸਰਕਾਰ ਨੂੰ ਪੂਰਾ ਸਬਕ ਸਿਖਾਉਣਗੇ। ਇਸ ਸਮੇਂ ਫਤਿਹਗੜ੍ਹ ਸਾਹਿਬ ਤੋਂ ਰਾਜੇਸ਼ ਅਮਲੋਹ , ਰੋਪੜ ਤੋਂ ਧਰਮਿੰਦਰ ਸਿੰਘ ਭੰਗੂ
ਹੁਸ਼ਿਆਰਪੁਰ ਤੋਂ ਜਸਵੀਰ ਤਲਵਾੜਾ
,ਜਲੰਧਰ ਤੋਂ ਸੁਖਵਿੰਦਰ ਮੱਕੜ ਮੋਗਾ ਤੋਂ ਗੁਰਪ੍ਰੀਤ ਸਿੰਘ ਅੰਮੀਵਾਲ ਜੱਜਪਾਲ ਬਾਜੇ ਕੇ ,ਗੁਰਦਾਸਪੁਰ ਤੋਂ ਕੁਲਦੀਪ ਸਿੰਘ ਪੁਰੋਵਾਲ, ਦਿਲਦਾਰ ਭੰਡਾਲ ਮੁਕਤਸਰ ਸਾਹਿਬ ਤੋਂ ਮਨੋਹਰ ਲਾਲ ਸ਼ਰਮਾ, ਮਨਜੀਤ ਸਿੰਘ ਬਰਾੜ ਅੰਮ੍ਰਿਤਸਰ ਤੋਂ ਗੁਰਦੀਪ ਸਿੰਘ ਬਾਜਵਾ, ਸੁੱਚਾ ਸਿੰਘ ਟਰਪਈ, ਹਰਵਿੰਦਰ ਸਿੰਘ ਸੁਲਤਾਨਵਿੰਡ ਸੰਗਰੂਰ ਤੋਂ ਦੇਵੀ ਦਿਆਲ ,ਸਤਵੰਤ ਆਲਮਪੁਰ, ਬਰਨਾਲਾ ਤੋਂ ਹਰਿੰਦਰ ਮੱਲ੍ਹੀਆਂ, ਤੇਜਿੰਦਰ ਸਿੰਘ ਤੇਜੀ, ਜਲੰਧਰ ਤੋਂ ਸ੍ਰੀ ਗਣੇਸ਼ ਭਗਤ ਫਿਰੋਜਪੁਰ ਤੋਂ ਰਾਜੀਵ ਹਾਂਡਾ,ਬਲਵਿੰਦਰ ਸਿੰਘ ਭੁੱਟੋ ,ਫਾਜਿਲਕਾ ਤੋਂ ਪਰਮਜੀਤ ਸਿੰਘ ਸੇਰੋਵਾਲ, ਨਿਸ਼ਾਂਤ ਅਗਰਵਾਲ ਪਟਿਆਲਾ ਤੋਂ ਜਸਵਿੰਦਰ ਸਿੰਘ ਸਮਾਣਾ,ਪਰਮਜੀਤ ਪਟਿਆਲਾ ਮਲੇਰਕੋਟਲਾ ਤੋਂ ਨੂਰ ਮੁਹੰਮਦ, ਕਮਲ ਜੈਨ ,ਪਠਾਨਕੋਟ ਤੋਂ ਸੁਭਾਸ਼ ਚੰਦਰ, ਅਮ੍ਰਿਤਪਾਲ ਸਿੰਘ ,ਗੁਰਮੇਲ ਸਿੰਘ ਕੁਰੜੀਆਂ ਮਾਨਸਾ ਤੋਂ ਨਰਿੰਦਰ ਸਿੰਘ ਮਾਖਾ, ਗੁਰਦਾਸ ਸਿੰਘ ਸਿੱਧੂ ਮੁਹਾਲੀ ਤੋਂ ਰਵਿੰਦਰ ਸਿੰਘ ਪੱਪੀ, ਮਨਪ੍ਰੀਤ ਸਿੰਘ,ਕਪੂਰਥਲਾ ਤੋਂ ਸੁਖਚੈਨ ਸਿੰਘ ਬੱਧਣ, ਰਛਪਾਲ ਵੜੈਚ,ਜੀਵਨਜੋਤ ਮੱਲੀ,ਫਰੀਦਕੋਟ ਤੋਂ ਸਰਬਜੀਤ ਸਿੰਘ ਬਰਾੜ, ਨਵਾਂਸ਼ਹਿਰ ਤੋਂ ਬਿਕਰਮਜੀਤ ਸਿੰਘ, ਲੁਧਿਆਣਾ ਤੋਂ ਜਗਜੀਤ ਸਿੰਘ ਮਾਨ, ਪ੍ਰਭਜੀਤ ਰਸੂਲਪੁਰ,ਤਰਨਤਾਰਨ ਤੋਂ ਸਰਬਜੀਤ ਸਿੰਘ ਸੰਧੂ, ਗੁਰਦੀਪ ਸਿੰਘ ,ਬਠਿੰਡਾ ਤੋਂ ਬਲਦੇਵ ਸਿੰਘ ਬਠਿੰਡਾ, ਹਾਜ਼ਰ ਸਨ