Sliderपंजाब

ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਯੂਨੀਕ ਡਿਸੇਬਲਿਟੀ ਆਈ.ਡੀ. ਬਣਾਉਣ ਦੇ ਕੰਮ ‘ਚ ਹੋਰ ਤੇਜੀ ਲਿਆਉਣ ਦੀ ਹਦਾਇਤ

ਜਲੰਧਰ (03.12.2025): “ਅੰਤਰਰਾਸ਼ਟਰੀ ਦਿਵਯਾਂਗ ਦਿਵਸ” ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਯੂਨੀਕ ਡਿਸੇਬਲਿਟੀ ਆਈ.ਡੀ. (ਯੂ.ਡੀ.ਆਈ.ਡੀ.) ਅਤੇ ਆਈ ਮੌਬਾਈਲ ਯੂਨਿਟ ਨਾਲ ਸੰਬੰਧਿਤ ਸਿਹਤ ਸਟਾਫ ਦੀ ਬੁੱਧਵਾਰ ਨੂੰ ਦਫ਼ਤਰ ਸਿਵਲ ਸਰਜਨ ਵਿਖੇ ਮੀਟਿੰਗ ਬੁਲਾਈ ਗਈ। ਸਿਵਲ ਸਰਜਨ ਨੇ ਐਸ.ਐਮ.ਓ. ਆਈ. ਮੋਬਾਈਲ ਯੂਨਿਟ ਡਾ. ਗੁਰਪ੍ਰੀਤ ਕੌਰ ਤੋਂ ਯੂ.ਡੀ.ਆਈ.ਡੀ. ਅਤੇ ਆਈ ਮੋਬਾਇਲ ਯੂਨਿਟ ਵੱਲੋਂ ਕੀਤੇ ਜਾ ਰਹੇ ਕੰਮਕਾਜ ਬਾਰੇ ਜਾਣਕਾਰੀ ਲਈ। ਡਾ. ਗੁਰਪ੍ਰੀਤ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਯੂ.ਡੀ.ਆਈ.ਡੀ. ਕਾਰਡ ਬਣਾਉਣ ਦਾ ਕੰਮ ਆਨਲਾਈਨ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਦਿਵਯਾਂਗ ਵਿਅਕਤੀ ਸਿਵਲ ਹਸਪਤਾਲ ਦੇ ਕਮਰਾ ਨੰਬਰ – 24 ਵਿੱਚ ਮੰਗਲਵਾਰ ਅਤੇ ਵੀਰਵਾਰ ਦੇ ਦਿਨ ਆ ਕੇ ਇਸ ਸੁਵਿਧਾ ਦਾ ਲਾਭ ਲੈ ਸਕਦੇ ਹਨ ਅਤੇ ਯੂ.ਡੀ.ਆਈ.ਡੀ. ਕਾਰਡ 10 ਤੋਂ 14 ਦਿਨ ਦੇ ਅੰਦਰ ਲਾਭਪਾਤਰੀ ਦੇ ਘਰ ਪਹੁੰਚ ਜਾਂਦਾ ਹੈ। ਇਸ ਦੌਰਾਨ ਫਿਜੀਕਲ ਵੈਰੀਫਿਕੇਸ਼ਨ ਉਪਰੰਤ ਦਿਵਯਾਂਗ ਵਿਅਕਤੀਆਂ ਨੂੰ ਸਿਵਲ ਸਰਜਨ ਵੱਲੋਂ ਯੂਨੀਕ ਡਿਸੇਬਲਿਟੀ ਸਰਟੀਫਿਕੇਟ ਦਿੱਤੇ ਗਏ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ ਸਿਹਤ ਵਿਭਾਗ ਵੱਲੋਂ ਇਸ ਸਾਲ ਅਪ੍ਰੈਲ ਤੋਂ ਨਵੰਬਰ 2025 ਤੱਕ 769 ਯੂ.ਡੀ.ਆਈ.ਡੀ. ਕਾਰਡ ਜਨਰੇਟ ਕੀਤੇ ਗਏ ਹਨ ਅਤੇ ਸਾਰੇ ਹੀ ਡਿਜੀਟਲਾਈਜ਼ਡ ਕਰ ਦਿੱਤੇ ਗਏ ਹਨ। ਸਿਵਲ ਸਰਜਨ ਨੇ ਹਦਾਇਤ ਕਰਦਿਆਂ ਕਿਹਾ ਕਿ ਜਿਨ੍ਹਾਂ ਦਿਵਯਾਂਗ ਵਿਅਕਤੀਆਂ ਨੇ ਯੂ.ਡੀ.ਆਈ.ਡੀ. ਲਈ ਆਨਲਾਈਨ ਅਪਲਾਈ ਕੀਤਾ ਹੈ, ਪਰ ਫਿਜੀਕਲ ਵੈਰੀਫਿਕੇਸ਼ਨ ਲਈ ਹਸਪਤਾਲ ਵਿਜੀਟ ਨਹੀਂ ਕੀਤਾ, ਉਨ੍ਹਾਂ ਦਾ ਫਾਲੋਅਪ ਕੀਤਾ ਜਾਵੇ ਤਾਂ ਜੋ ਅਸੈਸਮੈਂਟ ਕਰਕੇ ਉਨ੍ਹਾਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਏ ਜਾਣ।
ਡਾ. ਗੁਰਪ੍ਰੀਤ ਕੌਰ ਐਸ.ਐਮ.ਓ. ਆਈ ਮੋਬਾਈਲ ਯੂਨਿਟ ਨੇ ਦੱਸਿਆ ਕਿ 40 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਆਪਣੀਆਂ ਅੱਖਾਂ ਦਾ 6 ਮਹੀਨੇ ਦੇ ਅੰਤਰਾਲ ਦੌਰਾਨ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜਾਂਚ ਦੌਰਾਨ ਜਿਨ੍ਹਾਂ ਮਰੀਜਾਂ ਨੂੰ ਚਿੱਟਾ ਮੋਤੀਆ ਹੋਵੇ ਜਾਂ ਨਿਗਾਹ 6/18 ਤੋਂ ਘੱਟ ਪਾਈ ਜਾਂਦੀ ਹੈ, ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਆਪਰੇਸ਼ਨ ਮੁਫ਼ਤ ਕੀਤੇ ਜਾਂਦੇ ਹਨ ਤਾਂ ਜੋ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਡਨੈਸ ਐਂਡ ਵਿਜੁਅਲ ਇੰਪੇਅਰਮੈਂਟ ਅਧੀਨ ਆਮ ਜਨਤਾ ਨੂੰ ਮੋਤੀਆਬਿੰਦ ਜਾ ਹੋਰ ਬਿਮਾਰੀਆਂ ਕਾਰਨ ਅੰਧੇਪਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਅਪ੍ਰੈਲ ਤੋਂ ਨਵੰਬਰ 2025 ਤੱਕ ਜਿਲ੍ਹੇ ਵਿੱਚ 637 ਮੋਤੀਆਬਿੰਦ ਦੇ ਮਰੀਜਾਂ ਦੇ ਆਪਰੇਸ਼ਨ ਕਰਵਾਏ ਜਾ ਚੁੱਕੇ ਹਨ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜੋਤੀ ਫੋਕੇਲਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਐੱਸਐੱਮਓ. ਡਾ. ਨਵਨੀਤ ਕੌਰ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਡਿਪਟੀ ਐਮ.ਈ.ਆਈ.ਓ. ਤਰਸੇਮ ਲਾਲ ਅਤੇ ਰਾਜਵੀਰ ਕੌਰ ਇੰਚਾਰਜ ਯੂ.ਡੀ.ਆਈ.ਡੀ. ਮੌਜੂਦ ਸਨ।

Related Articles

Back to top button