

ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਦੇ ਵਿਦਿਆਰਥੀਆਂ ਨੇ ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਕਰਵਾਈ ਗਈ JEE ਮੈਨਜ਼-2, 2026 ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤਾਨਿਸ਼ ਸ਼ਰਮਾ ਨੇ 99.948 ਦਾ ਪ੍ਰਭਾਵਸ਼ਾਲੀ NTA ਸਕੋਰ ਪ੍ਰਾਪਤ ਕੀਤਾ। ਭਾਵਿਕ ਜੈਨ ਨੇ 99.64 ਅੰਕ ਹਾਸਲ ਕੀਤੇ, ਜਦਕਿ ਹਰਅਗਮ ਸਿੰਘ ਪਸਰੀਚਾ ਨੇ 99.41 ਸਕੋਰ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਨਮਿਸ਼ ਅਰੋੜਾ ਨੇ 98.90, ਕ੍ਰਿਸ਼ ਚੋਪੜਾ ਨੇ 98.17, ਸਾਨਿਆ ਨੇ 98.04 ਅਤੇ ਮਾਨਿਆ ਨੇ 97.08 ਅੰਕ ਪ੍ਰਾਪਤ ਕੀਤੇ, ਜਦਕਿ ਇਕਬਾਲ ਸਿੰਘ ਕੰਗਨੇ ਨੇ 95.87 ਸਕੋਰ ਹਾਸਲ ਕਰਕੇ JEE ਐਡਵਾਂਸ ਲਈ ਆਪਣੀ ਜਗ੍ਹਾ ਪੱਕੀ ਕੀਤੀ।
ਇਸ ਮੌਕੇ ‘ਤੇ ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ. ਅਨੁਪ ਬੋਰੀ ਨੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਇਸ ਮਹੱਤਵਪੂਰਨ ਉਪਲਬਧੀ ਲਈ ਵਧਾਈ ਦਿੱਤੀ। ਪ੍ਰਿੰਸੀਪਲ ਸ੍ਰੀ ਰਾਜੀਵ ਪਾਲੀਵਾਲ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਸਮਰਪਣ ਦੀ ਸਰਾਹਨਾ ਕਰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।