ਸੰਤ ਅਤਰ ਸਿੰਘ ਜੀ ਦੁਆਰਾ ਵਰੋਸਾਈ ਹੋਈ ਪਲੇਠੀ ਸੰਸਥਾ ਅਕਾਲ ਸੀਨੀਅਰ ਸੈਕੰਡਰੀ ਸਕੂਲ, ਮਸਤੂਆਣਾ ਸਾਹਿਬ ਦੇ ਪਹਿਲੇ ਪ੍ਰਿੰਸੀਪਲ ਸੰਤ ਤੇਜਾ ਸਿੰਘ ਜੀ (ਸੰਤ ਅਤਰ ਸਿੰਘ ਜੀ ਦੇ ਸੱਚੇ ਸੇਵਕ ) ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਸਕੂਲ ਦੇ ਵਿਦਿਆਰਥੀਆਂ ਨੇ ਜਪੁਜੀ ਸਾਹਿਬ ਦੇ ਪਾਠ ਉਪਰੰਤ ਸ਼ਬਦ ਕੀਰਤਨ ਅਤੇ ਅਰਦਾਸ ਕੀਤੀ ।ਸੰਤ ਤੇਜਾ ਸਿੰਘ ਜੀ ਦੇ ਜੀਵਨ ਬਾਰੇ ਆਈਆਂ ਸ਼ਖਸ਼ੀਅਤਾਂ ਸ੍ਰ ਪ੍ਰੀਤਮ ਸਿੰਘ ਜੀ (ਸਾਇੰਸ ਮਾਸਟਰ),
ਮੈਡਮ ਮਨਦੀਪ ਕੌਰ ਜੀ ( ਭਾਈ ਮਨੀ ਸਿੰਘ ਕਾਲਜ, ਲੌਂਗੋਵਾਲ), ਸ੍ਰ.
ਜਸਵੀਰ ਸਿੰਘ ਜੀ, ਮੈਨੇਜਰ, ਗੁਰਸਾਗਰ ਮਸਤੂਆਣਾ ਸਾਹਿਬ,
ਸ੍ਰ ਅਵਤਾਰ ਸਿੰਘ ਜੀ, ਹਜ਼ੂਰੀ ਰਾਗੀ, ਮਸਤੂਆਣਾ ਸਾਹਿਬ, ਮੀਡੀਆ ਇੰਚਾਰਜ ਮੈਡਮ ਪ੍ਰੀਤ ਹੀਰ ਜੀ, ਅਤੇ ਮੈਡਮ ਰਮਨਦੀਪ ਕੌਰ ਜੀ ਨੇ ਆਪਣੇ ਵਿਚਾਰ ਰੱਖੇ ਜਿਨ੍ਹਾਂ ਰਾਹੀਂ ਉਹਨਾਂ ਨੇ ਵਿਦਿਆਰਥੀਆਂ ਨੂੰ ਸੰਤ ਅਤਰ ਸਿੰਘ ਜੀ ਦੇ ਫਲਸਫੇ ਅਨੁਸਾਰ ਦੁਨਿਆਵੀ ਵਿਦਿਆ ਦੇ ਨਾਲ- ਨਾਲ ਅਧਿਆਤਮਿਕਤਾ ਅਤੇ ਸ਼ਹਿਨਸ਼ੀਲਤਾ ਵਰਗੇ ਗੁਣਾਂ ਨੂੰ ਧਾਰਨ ਕਰਨ ਦਾ ਸੁਨੇਹਾ ਦਿੱਤਾ। ਬਾਅਦ ਵਿੱਚ ਇਨ੍ਹਾਂ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਿੰਸੀਪਲ ਸ੍ਰ. ਰਾਜਿੰਦਰ ਸਿੰਘ ਬਾਜਵਾ ਜੀ ਅਤੇ ਸਮੂਹ ਸਟਾਫ।