ਜਲੰਧਰ ਵਿੱਚ ਵੱਖ ਵੱਖ ਨਵੀਆਂ ਦੋਪਹੀਆ ਗੱਡੀਆਂ ਜਿਹੜੀਆਂ ਏਜੰਸੀਆਂ ਵਿੱਚੋ ਨਿਕਲਦੀਆਂ ਹਨ ਅਤੇ ਫਾਇਨਾਂਸ ਹੋਈਆਂ ਹੁੰਦੀਆਂ ਪਰ ਏਜੰਸੀਆਂ ਅਤੇ ਓਹਨਾ ਦੇ ਕਰਿੰਦੇ ਕਾਗਜਾਂ ਉਪਰ ਫਾਇਨਾਂਸ ਨਹੀਂ ਲਿਖਦੇ ਉਸ ਨਾਲ ਰਜਿਸਟ੍ਰੇਸ਼ਨ ਤੇ ਵੀ ਫਾਇਨਾਂਸ ਨਹੀਂ ਚੜਦੀ ਜਦੋਂ ਉਹ ਗੜੀ ਮਾਰਕੀਟ ਵਿੱਚ ਵੇਚਦੇ ਹਨ ਤਾਂ ਡੀਲਰ ਕੈਸ਼ ਗੜੀ ਸਮਜ ਕੇ ਗਾਹਕ ਕੋਲੋ ਨਗਦ ਰਾਸ਼ੀ ਦਿਵਾ ਦੇਂਦੇ ਹਨ ਪਰ ਅਸਲ ਵਿੱਚ ਉਹ ਫਾਇਨਾਂਸ ਹੁੰਦੀ ਹੈ ਜਦੋਂ ਫਾਇਨਾਂਸ ਦੀਆਂ ਕਿਸ਼ਤਾਂ ਰੁਕਦੀਆਂ ਹਨ ਰਿਕਵਰੀ ਵਾਲੇ ਗਾਹਕ ਕੋਲੋ ਗੜੀ ਬਾਜ਼ਾਰ ਚਲਦੀ ਵਿੱਚੋ ਖੋ ਲੈਂਦੇ ਹਨ ਇਹ ਇਕ ਬੁਹਤ ਵੱਡਾ ਘੋਟਾਲਾ ਇਹ ਸਭ ਕੁੱਝ ਲੋਕਾਂ ਦੀ ਮਿਲੀ ਭੁਗਤ ਰਹੇ ਚਲ ਰਿਹਾ ਹੈ ਇਸ ਸਭ ਮਸਲੇ ਤੇ ਟੂ ਵੀਲਰ ਡੀਲਰ ਐਸੋਸੀਏਸ਼ਨ ਦਾ ਇਕ ਵਫ਼ਦ ਤਜਿੰਦਰ ਸਿੰਘ ਪਰਦੇਸੀ ਪਰਧਾਨ ਦੀ ਅਗਵਾਈ ਵਿੱਚ ਡੀ ਸੀ ਪੀ ਮਨਪ੍ਰੀਤ ਸਿੰਘ ਢਿੱਲੋਂ ਨੂੰ ਮਿਲਿਆ ਇਸ ਵਫਦ ਵਿਚ ਹਰਪ੍ਰੀਤ ਸਿੰਘ ਨੀਟੂ ਮਨਦੀਪ ਸਿੰਘ ਬਲੂ ਮਨਪ੍ਰੀਤ ਸਿੰਘ ਬਿੰਦਰਾ ਸੁਰੇਸ਼ ਕੁਮਾਰ ਕਾਲਰਾ ਰਾਘਵ ਅਰਵਿੰਦ ਕੁਮਾਰ ਅਤੇ ਅਮਲੇਸ ਕੁਮਾਰ ਸ਼ਾਮਲ ਸਨ ਸਮੁੱਚੇ ਮਾਮਲੇ ਦੀ ਜਾਣਕਾਰੀ ਦਿੱਤੀ ਜਿਸ ਤੇ ਮਨਪ੍ਰੀਤ ਸਿੰਘ ਢਿੱਲੋਂ ਹੋਰਾਂ ਨੇ ਕਿਹਾ ਕਿ ਕਿਸੇ ਨੂੰ ਵੀ ਗੜੀ ਜਬਰੀ ਫੜਨ ਦਾ ਕੋਈ ਅਧਿਕਾਰ ਨਹੀਂ ਹੈ ਅਗਰ ਇਸ ਤਰਾ ਦੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ ਓਹਨਾ ਐਸੋਸੀਏਸ਼ਨ ਦੇ ਪ੍ਰਤੀਨਿਧਾਂ ਨੂੰ ਕਿਹਾ ਇਹ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਕਰਕੇ ਸਾਰੀ ਜਾਣਕਾਰੀ ਦੇਣ ਅਤੇ ਸਬੰਧਿਤ ਏਜੰਸੀਆਂ ਨੂੰ ਵੀ ਮਿਲ ਕੇ ਸਾਰੀ ਜਾਣਕਾਰੀ ਦੇਣ ਪੁਲਿਸ ਕਿਸੇ ਵੀ ਧੱਕੇਸ਼ਾਹੀ ਵਿਰੁੱਧ ਪਬਲਿਕ ਨਾਲ ਹਰ ਵੇਲੇ ਖੜੀ ਹੈ ਕਿਸੇ ਤਰ੍ਹਾ ਦੀ ਮੁਸ਼ਕਿਲ ਨਹੀਂ ਆਣ ਦਿੱਤੀ ਜਾਵੇਗੀ