Sliderदोआबापंजाब

ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੀ ਪ੍ਰਧਾਨ ਅਨੁਰਾਧਾ ਬੰਗਾ ਨੇ ਸੰਭਾਲਿਆ ਅਹੁਦਾ; ਮਹਿਲਾ ਸ਼ਕਤੀਕਰਨ ਅਤੇ ਸੰਗਠਨ ਦੀ ਮਜ਼ਬੂਤੀ ਦਾ ਲਿਆ ਸੰਕਲਪ

ਜਲੰਧਰ: ਆਲ ਇੰਡੀਆ ਮਹਿਲਾ ਕਾਂਗਰਸ ਦੀ ਅਗਵਾਈ ਹੇਠ ਅੱਜ ਜਲੰਧਰ ਦੇ ਕਾਂਗਰਸ ਭਵਨ ਵਿਖੇ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦਾ ਤਾਜਪੋਸ਼ੀ ਅਤੇ ਅਹੁਦਾ ਸੰਭਾਲ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਇਸ ਪ੍ਰੋਗਰਾਮ ਵਿੱਚ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮੈਡਮ ਬਲਜੀਤ ਕੌਰ , ਵਾਇਸ ਪ੍ਰਧਾਨ ਵਿਦਿਆ ਗਿੱਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਅਨੁਰਾਧਾ ਬੰਗਾ ਨੂੰ ਰਸਮੀ ਤੌਰ ‘ਤੇ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਮੈਡਮ ਬਲਜੀਤ ਕੌਰ ਨੇ ਕਿਹਾ ਕਿ ਔਰਤਾਂ ਸਮਾਜ ਅਤੇ ਰਾਜਨੀਤੀ ਦੀ ਮਜ਼ਬੂਤ ਨੀਂਹ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਅਨੁਰਾਧਾ ਬੰਗਾ ਦੀ ਅਗਵਾਈ ਹੇਠ ਜਲੰਧਰ ਸ਼ਹਿਰ ਵਿੱਚ ਸੰਗਠਨ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਹੋਵੇਗਾ ਅਤੇ ਔਰਤਾਂ ਦੇ ਹੱਕਾਂ ਦੀ ਆਵਾਜ਼ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਜਾਵੇਗਾ।
ਅਹੁਦਾ ਸੰਭਾਲਣ ਉਪਰੰਤ ਨਵ-ਨਿਯੁਕਤ ਪ੍ਰਧਾਨ ਅਨੁਰਾਧਾ ਬੰਗਾ ਨੇ ਪਾਰਟੀ ਹਾਈਕਮਾਂਡ ਅਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ, “ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੀ। ਸਾਡਾ ਮੁੱਖ ਮਕਸਦ ਔਰਤਾਂ ਨੂੰ ਰਾਜਨੀਤਿਕ ਅਤੇ ਸਮਾਜਿਕ ਤੌਰ ‘ਤੇ ਜਾਗਰੂਕ ਕਰਨਾ, ਉਨ੍ਹਾਂ ਨੂੰ ਸੰਗਠਨ ਨਾਲ ਜੋੜਨਾ ਅਤੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣਾ ਹੋਵੇਗਾ।”
ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਸੀਨੀਅਰ ਕਾਂਗਰਸੀ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਨੇ ਹਿੱਸਾ ਲਿਆ ਜਿਨਾਂ ਵਿੱਚ ਪਦਮ ਸ਼੍ਰੀ ਪ੍ਰਗਟ ਸਿੰਘ ਐਮ ਐਲ ਏ ਜਲੰਧਰ ਕੈਂਟ, ਬਾਵਾ ਹੈਨਰੀ ਐਮ ਐਲ ਏ ਜਲੰਧਰ ਨੌਰਥ, ਰਜਿੰਦਰ ਬੇਰੀ ਸ਼ਹਿਰੀ ਪ੍ਰਧਾਨ, ਮੈਡਮ ਸੁਰਿੰਦਰ ਕੌਰ ਸਾਬਕਾ ਡਿਪਟੀ ਮੇਅਰ ਜਲੰਧਰ ਕਾਰਪੋਰੇਸ਼ਨ, ਡਾਕਟਰ ਜਸਲੀਨ ਸੇਠੀ, ਉਮਾ ਬੇਰੀ, ਡੋਲੀ ਸੈਣੀ , ਪਰਵੀਨਾ ਮਨੂੰ, ਸੁਖਵਿੰਦਰ ਕੋਟਲੀ ਐਮ ਐਲ ਏ ਆਦਮਪੁਰ , ਕੌਂਸਲਰ ਬੰਟੀ ਨੀਲਕੰਠ, ਬਲਰਾਜ ਠਾਕੁਰ, ਪਵਨ ਕੁਮਾਰ, ਰਵਿਸ਼ ਰਾਜ ,ਅਸ਼ਵਨੀ ਕੁਮਾਰ ਜੰਗਰਾਲ, ਮਨਮੋਹਨ ਬੰਗਾ,ਨਲਿਨ ਸ਼ਰਮਾ ਆਦਿ ਨੇ ਅਨੁਰਾਧਾ ਬੰਗਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਦੇ ਅੰਤ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਵੰਦਨਾ ਮਹਿਤਾ ਵਲੋ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ

Related Articles

Back to top button