
ਐਮ.ਐਸ.ਐਮ.ਈ. ਮੰਤਰਾਲੇ ਵੱਲੋਂ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕ੍ਰੇਤਾ ਵਿਕਾਸ ਪ੍ਰੋਗਰਾਮ ਦਾ ਆਯੋਜਨ*

ਜਲੰਧਰ, 25 ਅਗਸਤ, 2026
ਸੂਖਮ, ਲਘੂ ਅਤੇ ਮੱਧਮ ਉੱਦਮ ਮੰਤਰਾਲੇ, ਭਾਰਤ ਸਰਕਾਰ ਨੇ ਦ ਐਸੋਸੀਏਟਿਡ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਆਫ਼ ਇੰਡੀਆ (ਉੱਤਰੀ ਖੇਤਰ) ਦੇ ਨਾਲ ਮਿਲ ਕੇ ਜਲੰਧਰ ਵਿਖੇ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕ੍ਰੇਤਾ ਵਿਕਾਸ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਰਾਸ਼ਟਰੀ ਐਸ.ਸੀ.-ਐਸ.ਟੀ. ਹੱਬ (NSSH) ਸਕੀਮ ਸਮੇਤ ਭਾਰਤ ਸਰਕਾਰ ਦੇ ਐਮ.ਐਸ.ਐਮ.ਈ. ਮੰਤਰਾਲੇ ਦੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਪ੍ਰੋਗਰਾਮ ਦਾ ਮਨੋਰਥ ਮੌਜੂਦਾ ਅਤੇ ਉਤਸ਼ਾਹੀ ਉੱਦਮੀਆਂ ਵਿਚਕਾਰ ਰਾਸ਼ਟਰੀ ਐਸ.ਸੀ.-ਐਸ.ਟੀ. ਹੱਬ ਸਕੀਮ ਬਾਰੇ ਜਾਣਕਾਰੀ ਵਧਾਉਣਾ ਸੀ, ਤਾਂ ਜੋ ਕੇਂਦਰੀ ਮੰਤਰਾਲਿਆਂ, ਵਿਭਾਗਾਂ ਅਤੇ ਸੀ.ਪੀ.ਐਸ.ਈ. ਨੂੰ ਜਨਤਕ ਖਰੀਦ ਨੀਤੀ ਤਹਿਤ ਲਾਜ਼ਮੀ 4% ਖਰੀਦ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਸਹੂਲਤ ਮਿਲ ਸਕੇ।
ਮੌਜੂਦਾ ਅਤੇ ਉਤਸ਼ਾਹੀ ਦੋਵਾਂ ਉੱਦਮੀਆਂ ਨੇ NSSH ਸਕੀਮ ਅਤੇ ਐਮ.ਐਸ.ਐਮ.ਈ. ਮੰਤਰਾਲੇ ਵੱਲੋਂ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਯੋਜਨਾਵਾਂ ਬਾਰੇ ਵਿਆਪਕ ਜਾਣਕਾਰੀ ਪ੍ਰਾਪਤ ਕੀਤੀ। ਉਤਸ਼ਾਹੀ ਉੱਦਮੀਆਂ ਨੂੰ ਵਿਸ਼ੇਸ਼ ਤੌਰ ‘ਤੇ ਆਪਣੇ ਉੱਦਮਾਂ ਨੂੰ ਰਸਮੀ ਰੂਪ ਦੇਣ ਲਈ ਉੱਦਮ ਪੋਰਟਲ ‘ਤੇ ਰਜਿਸਟ੍ਰੇਸ਼ਨ ਦੇ ਮਹੱਤਵ ਬਾਰੇ ਦੱਸਿਆ ਗਿਆ, ਜਦੋਂ ਕਿ ਮੌਜੂਦਾ ਉੱਦਮੀਆਂ ਨੂੰ ਵਿਕ੍ਰੇਤਾ (ਵੈਂਡਰ) ਰਜਿਸਟ੍ਰੇਸ਼ਨ ਪ੍ਰਕਿਰਿਆਵਾਂ, ਲੋੜੀਂਦੇ ਦਸਤਾਵੇਜ਼ਾਂ, ਸੀ.ਪੀ.ਐਸ.ਈ. ਵੱਲੋਂ ਖਰੀਦੀਆਂ ਜਾਣ ਵਾਲੀਆਂ ਵਸਤੂਆਂ, ਈ-ਟੈਂਡਰਿੰਗ ਪ੍ਰਕਿਰਿਆ ਦੀ ਵਿਸਤ੍ਰਿਤ ਜਾਣਕਾਰੀ, ਕਰਜ਼ਾ ਸਹੂਲਤ ਦੇ ਵਿਕਲਪਾਂ ਅਤੇ ਕਾਰੋਬਾਰ ਦੇ ਵਿਸਥਾਰ ਅਤੇ ਸਥਿਰਤਾ ਵਿੱਚ ਸਹਾਇਤਾ ਲਈ ਬੈਂਕਾਂ ਰਾਹੀਂ ਉਪਲਬਧ ਸਬਸਿਡੀ ਘਟਕਾਂ ਬਾਰੇ ਜਾਣੂ ਕਰਵਾਇਆ ਗਿਆ।
ਜਲੰਧਰ ਜ਼ਿਲ੍ਹੇ ਅਤੇ ਆਲੇ-ਦੁਆਲੇ ਦੇ 100 ਤੋਂ ਵੱਧ ਮੌਜੂਦਾ ਅਤੇ ਉਤਸ਼ਾਹੀ ਐਸ.ਸੀ.-ਐਸ.ਟੀ. ਉੱਦਮੀਆਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ।
ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੀਆਂ ਮੁੱਖ ਸ਼ਖਸੀਅਤਾਂ ਵਿੱਚ ਸ਼੍ਰੀ ਦੀਪਕ ਸ਼ਰਮਾ (ਸੀਨੀਅਰ ਟ੍ਰੇਨਰ, GeM-ਚੰਡੀਗੜ੍ਹ), ਸ਼੍ਰੀ ਰਾਮ ਪਰਮਾਨ (ਪ੍ਰਬੰਧਕ) ਅਤੇ ਸ਼੍ਰੀ ਸੂਰਿਆ ਨਾਰਾਇਣ ਬਿੰਦ (ਮਾਰਕੀਟਿੰਗ ਅਧਿਕਾਰੀ, NFL-ਨੰਗਲ), ਸ਼੍ਰੀ ਸੁਧੀਰ ਅਗਰਵਾਲ (XEN, BBMB, ਚੰਡੀਗੜ੍ਹ), ਸ਼੍ਰੀ ਰਮਨ ਜੈਨ (ਸਹਾਇਕ ਪ੍ਰਬੰਧਕ, RCF-ਕਪੂਰਥਲਾ), ਸ਼੍ਰੀ ਕ੍ਰਿਸ਼ਨ ਖੁਰਾਨਾ (AG-2, FCI, ਜਲੰਧਰ), ਸ਼੍ਰੀ ਕ੍ਰਿਸ਼ਨ ਕੁਮਾਰ (ਸਹਾਇਕ ਡਾਇਰੈਕਟਰ, MSME DFO ਲੁਧਿਆਣਾ), ਸ਼੍ਰੀ ਐਮ.ਐਸ. ਮੋਤੀ (LDM), ਸ਼੍ਰੀ ਮਧੁਰ ਮਲਹੋਤਰਾ (ਮੁੱਖ ਪ੍ਰਬੰਧਕ, ਯੂਕੋ ਬੈਂਕ, ਜਲੰਧਰ), ਕੁਮਾਰੀ ਸ਼ਵੇਤਾ ਕੰਬੋਜ (DIC, ਜਲੰਧਰ), ਸ਼੍ਰੀ ਮਨੋਜ ਗੌੜ (ਮੁੱਖ ਪ੍ਰਬੰਧਕ, NSIC, ਜਲੰਧਰ), ਸ਼੍ਰੀ ਜੁਗਲ ਕਿਸ਼ੋਰ (ਸਹਾਇਕ ਜ਼ਿਲ੍ਹਾ ਪ੍ਰਬੰਧਕ) ਅਤੇ ਸ਼੍ਰੀਮਤੀ ਮੰਜੂ (ਜ਼ਿਲ੍ਹਾ ਪ੍ਰਬੰਧਕ, ਪੰਜਾਬ ਐਸ.ਸੀ. ਭੂਮੀ ਵਿਕਾਸ ਅਤੇ ਵਿੱਤ ਨਿਗਮ, ਜਲੰਧਰ) ਅਤੇ ਸ਼੍ਰੀ ਪਰਗਟ ਸਿੰਘ (ਸੀਨੀਅਰ ਫੈਕਲਟੀ, RSETI, ਜਲੰਧਰ) ਹਾਜ਼ਰ ਸਨ।
ਸ਼੍ਰੀ ਸੂਰਿਆ ਭੂਸ਼ਣ, ਸ਼ਾਖਾ ਇੰਚਾਰਜ, ਰਾਸ਼ਟਰੀ ਐਸ.ਸੀ.-ਐਸ.ਟੀ. ਹੱਬ, ਲੁਧਿਆਣਾ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਅਤੇ ਭਾਰਤ ਸਰਕਾਰ ਦੀ ਜਨਤਕ ਖਰੀਦ ਨੀਤੀ ਦਾ ਵਰਣਨ ਕੀਤਾ, ਜਿਸ ਤਹਿਤ ਐਸ.ਸੀ./ਐਸ.ਟੀ. ਮਲਕੀਅਤ ਵਾਲੇ MSEs ਤੋਂ 4% ਅਤੇ ਮਹਿਲਾ MSEs ਤੋਂ 3% ਜਨਤਕ ਖਰੀਦ ਲਾਜ਼ਮੀ ਕੀਤੀ ਗਈ ਹੈ।
ਇਸ ਪ੍ਰੋਗਰਾਮ ਨੇ ਮੌਜੂਦਾ ਅਤੇ ਉਤਸ਼ਾਹੀ ਉੱਦਮੀਆਂ ਅਤੇ ਸੀ.ਪੀ.ਐਸ.ਈ., ਐਮ.ਐਸ.ਐਮ.ਈ., ਵਿੱਤੀ ਸੰਸਥਾਵਾਂ ਅਤੇ ਹੋਰ ਐਮ.ਐਸ.ਐਮ.ਈ.-ਸਹਾਇਕ ਏਜੰਸੀਆਂ ਵਰਗੇ ਮੁੱਖ ਹਿੱਸੇਦਾਰਾਂ ਵਿਚਕਾਰ ਸਿੱਧੇ ਸੰਵਾਦ ਦੀ ਸਹੂਲਤ ਪ੍ਰਦਾਨ ਕੀਤੀ। ਤਕਨੀਕੀ ਸੈਸ਼ਨਾਂ ਵਿੱਚ ਐਮ.ਐਸ.ਐਮ.ਈ./ਬੈਂਕਾਂ/ਸੀ.ਪੀ.ਐਸ.ਈ./GeM ਦੇ ਨੁਮਾਇੰਦਿਆਂ ਦੁਆਰਾ ਵਿੱਤੀ ਸਹਾਇਤਾ, ਵਿਕ੍ਰੇਤਾ ਸੂਚੀਬੱਧਤਾ ਪ੍ਰਕਿਰਿਆਵਾਂ ਅਤੇ ਸੰਬੰਧਿਤ ਸੇਵਾਵਾਂ ‘ਤੇ ਜਾਣਕਾਰੀ ਦਿੱਤੀ ਗਈ, ਜਿਸ ਨਾਲ ਐਮ.ਐਸ.ਐਮ.ਈ. ਈਕੋਸਿਸਟਮ ਦੇ ਅੰਦਰ ਸਹਿਯੋਗ ਹੋਰ ਮਜ਼ਬੂਤ ਹੋਇਆ।



