

ਅਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵਲੋ ਜਲੰਧਰ ਵਿਖੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਦੇ ਮਾਣਯੋਗ ਡੀ ਜੀ ਪੀ ਦੇ ਨਾਂ ਮੰਗ ਪੱਤਰ ਵੀ ਦਿੱਤਾ ਗਿਆ । ਇਹ ਪੁਤਲਾ ਫੂਕ ਪ੍ਰਦਰਸ਼ਨ ਜੋ ਦਿੜਬਾ ਦੇ ਵਸਨੀਕ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਕੀਤਾ ਗਿਆ । ਇਸ ਮੌਕੇ ਤੇ ਬੋਲਦਿਆ ਜਿਲਾ ਕਾਂਗਰਸ ਪ੍ਰਧਾਨ ਦਿਹਾਤੀ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਜਿਲਾ ਪ੍ਰਧਾਨ ਸ਼ਹਿਰੀ ਰਜਿੰਦਰ ਬੇਰੀ ਨੇ ਕਿਹਾ ਕਿ ਜਿਸ ਤਰਾਂ ਦਾ ਸਿਸਟਮ ਪੰਜਾਬ ਵਿੱਚ ਚਲ ਰਿਹਾ , ਇਸ ਸਰਕਾਰ ਤੋ ਪਹਿਲਾਂ ਵੀ ਬੜੀਆ ਸਰਕਾਰਾਂ ਆਈਆ ਪਰ ਇਹੋ ਸਿਸਟਮ ਕਦੀ ਨਹੀ ਦੇਖਿਆ, ਕਿਸ ਤਰਾਂ ਨਾਲ ਗੁਲਜ਼ਾਰ ਸਿੰਘ ਨਾਲ ਉਨਾਂ ਦੇ ਪਰਿਵਾਰ ਨਾਲ ਧੱਕਾ ਕੀਤਾ ਗਿਆ । ਜਿਸ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਉਸ ਦੇ ਸਾਥੀਆਂ ਵਲੋ ਡਰਾਏ-ਧਮਕਾਏ ਜਾਣ ਅਤੇ ਜਲੀਲ ਕਰਨ ਮਗਰੋਂ ਖੁਦਕੁਸ਼ੀ ਦਾ ਕਦਮ ਚੁੱਕਿਆ ਗਿਆ ।ਪੰਜਾਬ ਪੁਲਿਸ ਨੇ ਪੰਜ ਵਿਅਕਤੀਆਂ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ, ਪਰ ਬੜੀ ਆਸਾਨੀ ਨਾਲ ਹਰਪਾਲ ਚੀਮਾ ਦਾ ਨਾਂ FIR ਵਿੱਚ ਦਰਜ ਕਰਨ ਤੋਂ ਗੁਰੇਜ਼ ਕੀਤਾ ਹੈ, ਬਾਵਜੂਦ ਇਸਦੇ ਕਿ ਗੁਲਜ਼ਾਰ ਸਿੰਘ ਨੇ ਆਪਣੇ ਮਰਨ ਤੋ ਪਹਿਲਾ ਜੋ ਬਿਆਨ ਦਿੱਤਾ ਹੈ ਉਸ ਵਿੱਚ ਹਰਪਾਲ ਚੀਮਾ ਨੂੰ ਆਪਣੀ ਖੁਦਕੁਸ਼ੀ ਲਈ ਜਿੰਮੇਂਵਾਰ ਠਹਰਾਇਆ ਸੀ। ਇਹ ਇੱਕ ਸਰਬ-ਪ੍ਰਵਾਨਤ ਨਿਯਮ ਹੈ ਕਿ ਅਜਿਹੇ ਮਾਮਲਿਆਂ ਵਿੱਚ ਮਰਨ ਤੋ ਪਹਿਲਾਂ ਦਿੱਤੇ ਬਿਆਨ ਨੂੰ ਇੱਕ ਅਹਮ ਸਬੂਤ ਮੰਨਿਆ ਜਾਂਦਾ ਹੈ । ਜਦੋ ਗੁਲਜ਼ਾਰ ਸਿੰਘ ਨੇ ਆਪਣੀ ਖੁਦਕੁਸ਼ੀ ਲਈ ਜ਼ਿੰਮੇਵਾਰ ਵਿਅਕਤੀ ਵਜੋ ਹਰਪਾਲ ਸਿੰਘ ਚੀਮਾ ਦਾ ਨਾਂ ਇੰਨੇ ਸਪੱਸ਼ਟ ਅਤੇ ਸਾਫ਼ ਸ਼ਬਦਾਂ ਵਿੱਚ ਲਿਆ ਸੀ, ਤਾਂ ਐਫ ਆਈ ਆਰ ਵਿੱਚ ਉਸ ਦਾ ਨਾਂ ਕਿਉ ਨਹੀਂ ਦਰਜ ਕੀਤਾ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਿਉ ਨਹੀ ਕੀਤਾ ਜਾ ਰਿਹਾ ਹਰਪਾਲ ਚੀਮਾ ਖਿਲਾਫ ਕਾਨੂੰਨ ਦੀਆਂ ਸੰਬੰਧਤ ਧਰਾਵਾਂ ਤਹਿਤ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਉਸਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਉਹ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਡਰਾਉਣ ਧਮਕਾਉਣ ਅਤੇ
ਸਮਝੌਤੇ ਲਈ ਦਵਾਬ ਪਾਉਣ ਅਤੇ ਆਪਣੇ ਅਹੁਦੇ ਅਤੇ ਤਾਕਤ ਦੀ ਵਰਤੋਂ ਨਾ ਕਰ ਸਕੇ । ਇਸਦੇ ਨਾਲ ਹੀ ਗੁਲਜ਼ਾਰ ਸਿੰਘ ਦਾ ਅੰਤਿਮ ਸੰਸਕਾਰ ਵੀ ਪਰਿਵਾਰ ਦੀ ਇੱਛਾ ਦੇ ਉਲਟ ਜਾ ਕੇ ਸਰਕਾਰ ਵਲੋ ਜ਼ਬਰਦਸਤੀ
ਕਰਵਾਇਆ ਗਿਆ । ਅਜਿਹੇ ਹਲਾਤਾਂ ਵਿੱਚ ਗੁਲਜਾਰ ਸਿੰਘ ਅਤੇ ਉਸ ਦੇ ਪਰਿਵਰ ਨੂੰ ਇਨਸਾਫ਼ ਦਵਾਉਣ ਲਈ ਪੁਲਿਸ ਦਾ ਸਭ ਤੋ ਪਹਿਲਾ ਫਰਜ਼ ਹੈ । ਕਿਸ ਤਰਾਂ ਨਾਲ ਆਮ ਆਦਮੀ ਪਾਰਟੀ ਵਡੇ ਵਡੇ ਦਾਅਵੇ ਕਰਦੀ ਸੀ ਕਿ ਅਸੀ ਨਸ਼ਾ ਖਤਮ ਕਰ ਦੇਵਾਂਗੇ ਪਰ ਨਸ਼ੇ ਦੇ ਮੁੱਦੇ ਤੇ ਸਵਾਲ ਪੁੱਛਣ ਤੇ ਇਕ ਵਿਅਕਤੀ ਦਾ ਕੀ ਹਾਲ ਕੀਤਾ ਗਿਆ ਅਤੇ ਉਸਦਾ ਦਾ ਸੰਸਕਾਰ ਕਿਸ ਤਰਾਂ ਨਾਲ ਧੱਕੇ ਨਾਲ ਕੀਤਾ ਗਿਆ । ਇਸ ਪ੍ਰਦਰਸ਼ਨ ਵਿਚ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵਿਧਾਇਕ ਅਤੇ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਦਿਹਾਤੀ , ਸੁਖਵਿੰਦਰ ਸਿੰਘ ਕੋਟਲੀ ਵਿਧਾਇਕ , ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ , ਰਜਿੰਦਰ ਬੇਰੀ ਸਾਬਕਾ ਵਿਧਾਇਕ ਅਤੇ ਪ੍ਰਧਾਨ ਜਿਲਾ ਕਾਂਗਰਸ ਸ਼ਹਿਰੀ , ਰਜਿੰਦਰ ਸਿੰਘ ਸਾਬਕਾ ਐਸ ਐਸ ਪੀ ਹਲਕਾ ਇੰਚਰਾਜ ਕਰਤਾਰਪੁਰ , ਡਾ ਨਵਜੋਤ ਦਾਹੀਆਂ ਹਲਕਾ ਇੰਚਾਰਜ ਨਕੋਦਰ , ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ , ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ, ਗੁਰਵਿੰਦਰ ਸਿੰਘ ਬੰਟੀ ਨੀਲਕੰਠ, ਪਵਨ ਕੁਮਾਰ , ਮਹਿੰਦਰ ਗੁੱਲੂ , ਮਨਦੀਪ ਜੱਸਲ , ਡਾ ਜਸਲੀਨ ਸੇਠੀ , ਰੇਨੂੰ ਸੇਠ , ਵਿਪਨ ਕੁਮਾਰ , ਰਿਸ਼ੀ ਕੇਸ਼ ਵਰਮਾ , ਰਾਜੇਸ਼ ਜਿੰਦਲ ਟੋਨੂੰ , ਅੰਗਦ ਦੱਤਾ , ਦੀਪਕ ਖੋਸਲਾ , ਪ੍ਰੇਮ ਪਾਲ ਡੁਮੇਲੀ , ਮਨਪ੍ਰੀਤ ਚੱਢਾ , ਪਰਮਜੋਤ ਸਿੰਘ ਸ਼ੈਰੀ ਚੱਢਾ , ਜਗਦੀਸ਼ ਕੁਮਾਰ ਦਕੋਹਾ , ਨਵਦੀਪ ਜਰੇਵਾਲ , ਜਗਜੀਤ ਜੀਤਾ , ਯਸ਼ਪਾਲ ਸਫਰੀ , ਮੀਨੂੰ ਬੱਗਾ , ਪੱਲਵੀ , ਰਵੀ ਬੱਗਾ , ਬ੍ਰਹਮ ਦੇਵ ਸਹੋਤਾ , ਵਿੱਕੀ ਆਬਾਦਪੁਰਾ , ਜਗਮੋਹਨ ਛਾਬੜਾ , ਰਵੀਸ਼ ਰਾਜ ਸ਼ਰਮਾ , ਜਗਦੀਪ ਸੋਨੂੰ ਸੰਧੂਰ , ਅਸ਼ਵਨੀ ਸ਼ਰਮਾ , ਜਤਿੰਦਰ ਜੋਨੀ , ਹੁਸਨ ਲਾਲ , ਮਨਜੀਤ ਸਿਮਰਨ , ਆਲਮ ਅਲੀ , ਮਾਸਟਰ ਸ਼ਰੀਫ਼ ਚੰਦ , ਸੁਧੀਰ ਘੁੱਗੀ , ਮਨਮੋਹਨ ਬੰਗਾ ਮੌਜੂਦ ਸਨ ।



