Sliderपंजाब

ਨਹੀ ਛਡਿਆ ਪੁਲਿਸ ਕਮਿਸ਼ਨਰ ਅਤੇ ਐਸ ਐਸ ਪੀ ਦਫ਼ਤਰ ਵਾਲਾ ਰੋਡ

ਪ੍ਰਾਈਵੇਟ ਕੰਪਨੀ ਦੀਆਂ ਟੈਲੀਫੋਨ ਦੀਆਂ ਤਾਰਾਂ ਚੋਰੀ ਕਰਕੇ ਲੈ ਗਏ
ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸ਼ਹਿਰ ਵਿੱਚ ਚੋਰਾਂ ਦੇ ਹੌਂਸਲੇ ਬਹੁਤ ਹੀ ਬੁਲੰਦ ਹੋ ਗਏ ਹਨ । ਬੀਤੇ ਦਿਨੀ ਪੁਲਿਸ ਕਮਿਸ਼ਨਰ ਦਫ਼ਤਰ ਵਾਲੀ ਰੋਡ ਅਤੇ ਐਸ ਐਸ ਪੀ ਦਫ਼ਤਰ ਦੇ ਬਿਲਕੁਲ ਸਾਹਮਣੇ ਤੋ ਚੋਰ ਇਕ ਪ੍ਰਾਈਵੇਟ ਕੰਪਨੀ ਦੀ ਤਾਰ ਚੋਰੀ ਕਰਕੇ ਲੈ ਗਏ ਹਨ । ਕਿਹਾ ਜਾ ਰਿਹਾ ਹੈ ਕਿ ਲਗਭਗ 25 ਤੋ 30 ਵਿਅਕਤੀਆ ਵਲੋ ਇਸ ਚੋਰੀ ਦੇ ਕੰਮ ਨੂੰ ਇੰਜਾਮ ਦਿੱਤਾ ਗਿਆ ਹੈ ਅਤੇ ਲੱਖਾਂ ਰੁਪਏ ਦੀ ਤਾਰ ਕਢ ਕੇ ਲੈ ਗਏ ਹਨ । ਉਸ ਥਾਂ ਤੇ ਜੋ ਪ੍ਰਾਈਵੇਟ ਕੰਪਨੀ ਦੇ ਕਰਮਚਾਰੀ ਤਾਰ ਪਾ ਰਹੇ ਹਨ ਉਨਾਂ ਨੇ ਦਸਿਆ ਹੈ ਕਿ ਇਸ ਤੋ ਪਹਿਲਾਂ ਵੀ ਸ਼ਹਿਰ ਵਿੱਚੋ 4-5 ਥਾਵਾਂ ਤੋ ਤਾਰ ਚੋਰੀ ਹੋ ਚੁੱਕੀ ਹੈ । ਪਰ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਐਸ ਐਸ ਪੀ ਸਾਹਿਬ ਦਫ਼ਤਰ ਦੇ ਬਿਲਕੁਲ ਸਾਹਮਣੇ ਤੋ ਇੰਨੀ ਵੱਡੀ ਚੋਰੀ ਸਾਰੀ ਸੜਕ ਪੁਟ ਕੇ ਇਹ ਤਾਰ ਚੋਰੀ ਕੀਤੀ ਗਈ , ਜੇਕਰ ਇਹ ਰੋਡ ਹੀ ਸੇਫ ਨਹੀ ਜਿਸ ਰੋਡ ਉਪਰ ਮਾਣਯੋਗ ਪੁਲਿਸ ਕਮਿਸ਼ਨਰ ਅਤੇ ਐਸ ਐਸ ਪੀ ਦਿਹਾਤੀ ਦਾ ਦਫ਼ਤਰ ਹੋਵੇ ਤਾਂ ਬਾਕੀ ਸ਼ਹਿਰ ਕਿੱਥੋ ਸੁਰੱਖਿਤ ਹੋਵੇਗਾ । ਇਸ ਚੋਰੀ ਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰ ਕਿਹੜਾ ਗਿਰੋਹ ਹੈ ਜੋ ਇਸ ਤਰਾਂ ਨਾਲ ਇਸ ਚੋਰੀ ਨੂੰ ਇੰਜਾਮ ਦੇ ਰਿਹਾ ਹੈ । ਇਨਾਂ ਚੋਰਾਂ ਨੂੰ ਜਲਦ ਕਾਬੂ ਕਰਨਾ ਚਾਹੀਦਾ ਹੈ ਅਤੇ ਇਨਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ।

Related Articles

Back to top button