

ਜਲੰਧਰ – ਅੱਜ 120 ਫੁੱਟ ਰੋਡ ਦੇ ਪੀ.ਪੀ.ਆਰ. ਮਾਲ ਤੋਂ ਇਨਕਮ ਟੈਕਸ ਕਲੋਨੀ ਰੋਡ ਤੱਕ ਰੁਕੇ ਹੋਏ ਹਿੱਸੇ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਬਲਰਾਜ ਠਾਕੁਰ ਕੌਂਸਲਰ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਡੀ.ਸੀ. ਸਾਹਿਬ ਨੂੰ ਮੰਗ ਪੱਤਰ ਸੌਂਪਿਆ। ਡੀ.ਸੀ. ਸਾਹਿਬ ਦੀ ਗੈਰਹਾਜ਼ਰੀ ਵਿੱਚ ਏ.ਡੀ.ਸੀ. ਦਿਵਿਆ ਪੀ. ਨੇ, ਜਿਨ੍ਹਾਂ ਕੋਲ ਡੀ.ਸੀ. ਦਾ ਚਾਰਜ ਵੀ ਹੈ, ਮੰਗ ਪੱਤਰ ਪ੍ਰਾਪਤ ਕੀਤਾ ਅਤੇ ਭਰੋਸਾ ਦਿੱਤਾ ਕਿ ਇਸ ਮਸਲੇ ਨੂੰ ਜਲਦੀ ਹੱਲ ਕਰਵਾਇਆ ਜਾਵੇਗਾ ਅਤੇ ਉਹ ਖੁਦ ਜਲਦੀ ਮੌਕੇ ਦਾ ਦੌਰਾ ਕਰਨਗੇ।
ਇਹ ਸੜਕ ਸ੍ਰੀ ਗੁਰੂ ਰਵਿਦਾਸ ਚੌਂਕ ਤੋਂ ਸ਼ੁਰੂ ਹੋ ਕੇ ਜੀ.ਬੀ. ਨਗਰ, ਲਤੀਫਪੁਰਾ, ਗ੍ਰੀਨ ਮਾਡਲ ਕਲੋਨੀ ਅਤੇ ਪੀ.ਪੀ.ਆਰ. ਮਾਰਕੀਟ ਹੁੰਦੇ ਹੋਏ ਇਨਕਮ ਟੈਕਸ ਕਲੋਨੀ ਰੋਡ ‘ਤੇ ਖੁੱਲ੍ਹਦੀ ਹੈ। ਪੀ.ਪੀ.ਆਰ. ਤੋਂ ਅੱਗੇ ਅੰਧ ਵਿਦਿਆਲੇ ਤੋਂ ਲੈ ਕੇ ਇਨਕਮ ਟੈਕਸ ਕਲੋਨੀ ਤੱਕ ਸਿਰਫ 20 ਫੁੱਟ ਰਸਤਾ ਬਚਦਾ ਹੈ, ਬਾਕੀ ਲਗਭਗ 100 ਫੁੱਟ ਹਿੱਸੇ ‘ਤੇ ਨਾਜਾਇਜ਼ ਕਬਜ਼ਾ ਹੈ। ਇਹ ਹਿੱਸਾ ਇੰਪਰੂਵਮੈਂਟ ਟਰੱਸਟ ਦੀ ਰਿਸ਼ੀ ਨਗਰ ਸਕੀਮ ਦਾ ਹਿੱਸਾ ਹੈ।
ਇਲਾਕਾ ਨਿਵਾਸੀ ਵਾਰ-ਵਾਰ ਇਸ ਨੂੰ ਖੋਲ੍ਹਣ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਮਾਣਯੋਗ ਹਾਈਕੋਰਟ ਨੇ 2012 ਵਿੱਚ ਹੀ ਹੁਕਮ ਜਾਰੀ ਕੀਤੇ ਸਨ, ਪਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਇਸ ਮੌਕੇ ‘ਤੇ ਪੀ.ਪੀ.ਆਰ. ਮਾਰਕਿਟ ਦੇ ਪ੍ਰਧਾਨ ਗੁਰਦੀਪ ਸਿੰਘ ਰਾਜਾ, ਮਾਡਲ ਟਾਊਨ ਮਾਰਕਿਟ ਦੇ ਪ੍ਰਧਾਨ ਰਾਜੀਵ ਦੁੱਗਲ, ਰਬਿੰਦਰ ਸਿੰਘ, ਅਜੀਤ ਵਾਲੀਆ, ਰਾਕੇਸ਼ ਸ਼ਰਮਾ, ਗੁਰਪ੍ਰੀਤ ਸਿੱਧੂ, ਜਗਮੋਹਨ ਕੌਡਾ, ਅਭਿਸ਼ੇਕ ਗੁਪਤਾ, ਹਰਜੀਤ ਸਿੰਘ ਬਿੱਟੂ, ਇੰਦਰਜੀਤ ਗੁੰਬਰ, ਪ੍ਰਿੰਸਜੀਤ ਪਿੰਕਾ, ਸ਼ਾਂਤੀ ਲਾਲ ਦੁਆ, ਬਾਬੂ ਰਾਮ ਅਰੋੜਾ, ਗੁਰਪ੍ਰੀਤ ਭਾਟੀਆ, ਲੱਕੀ ਨਾਹਰ, ਤਰਨਪ੍ਰੀਤ ਰਾਜਾ, ਮਾਸਟਰ ਪ੍ਰਸ਼ੋਤਮ, ਐਡਵੋਕੇਟ ਮਧੂ, ਰਚਨਾ, ਤਰਸੇਮ ਲਾਲ ਚੁੰਬਰ, ਵਿਸ਼ਾਲ ਸ਼ਰਮਾ, ਡਾ. ਮਨੋਜ ਭਾਰਦਵਾਜ,ਦਮਨ ਓਬਰਾਏ, ਡਾ. ਸ਼ਸ਼ੀ ਕਾਂਤ, ਰਾਜਵੰਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।



