

ਫਿਰੌਤੀ ਲਈ ਆ ਰਹੀਆਂ ਫੋਨ ਕਾਲਾਂ ਤੋਂ ਵਪਾਰੀ ਵਰਗ ਪਰੇਸ਼ਾਨ
ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀ ਹੈ । ਪੰਜਾਬ ਦੇ ਵਾਪਰੀ ਅਤੇ ਕਾਰੋਬਾਰੀ ਵਰਗ ਵਿੱਚ ਪੂਰੀ ਤਰਾਂ ਨਾਲ ਦਹਿਸ਼ਤ ਦਾ ਮਾਹੌਲ ਹੈ । ਪੰਜਾਬ ਦੇ ਕਿਸੇ ਨਾ ਕਿਸੇ ਸ਼ਹਿਰ ਵਿੱਚੋ ਰੋਜ਼ਾਨਾ ਕਿਸੇ ਕਿਸੇ ਵਪਾਰੀ ਨੂੰ ਫਿਰੌਤੀ ਲਈ ਫੋਨ ਕਾਲਾਂ ਆ ਰਹੀਆਂ ਹਨ । ਜਿਸ ਨਾਲ ਪੂਰੇ ਪੰਜਾਬ ਦੇ ਵਪਾਰੀਆ ਵਿੱਚ ਡਰ ਦਾ ਮਾਹੌਲ ਹੈ । ਇਸ ਦੇ ਨਾਲ ਨਾਲ ਚੋਰੀਆਂ , ਸਨੈਚਿੰਗ ਸ਼ਰੇਆਮ ਆਮ ਹੋ ਰਹੀ ਹੈ । ਪਿਛਲੇ ਦਿਨੀ ਜਲੰਧਰ ਸੈਂਟਰਲ ਦੇ ਕਰੋਲ ਬਾਗ ਵਿਖੇ ਵੀ ਇਕ ਸਨੈਚਿੰਗ ਦੀ ਘਟਨਾ ਹੋਈ ਹੈ । ਪੰਜਾਬ ਵਿੱਚ ਜੰਗਲ ਰਾਜ ਹੈ । ਰੋਜ਼ਾਨਾ ਕਿਸੇ ਨਾ ਕਿਸੇ ਸ਼ਹਿਰ ਵਿੱਚ ਗੋਲੀਬਾਰੀ ਹੋ ਰਹੀ ਹੈ , ਕੱਲ੍ਹ ਵੀ ਗੁਰਦਾਸਪੁਰ ਵਿਖੇ ਇਕ ਪੁਲਿਸ ਮੁਲਾਜ਼ਮ ਦਾ ਗੋਲੀਮਾਰ ਕੇ ਕਤਲ ਕਰ ਦਿੱਤਾ ਗਿਆ । ਪਠਾਨਕੋਟ ਵਿਚ ਗੰਨ ਪੁਆਇੰਟ ਤੇ ਕਾਰ ਦੀ ਲੁੱਟ ਹੋਈ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਸਟੇਜਾਂ ਉਪਰੋ ਬਸ ਚੁਟਕਲੇ ਸੁਣਾਉਣ ਵਿਚ ਮਸਤ ਹਨ । ਪੰਜਾਬ ਦੀ ਸਰਕਾਰ ਹਰ ਮੁੱਦੇ ਤੇ ਫ਼ੇਲ ਹੋ ਚੁੱਕੀ ਹੈ । ਪੰਜਾਬ ਦੇ ਵਪਾਰੀ ਅਤੇ ਕਾਰੋਬਾਰੀ ਥਰੈਟ ਕਾਲਾਂ ਤੋ ਬਹੁਤ ਤੰਗ ਪਰੇਸ਼ਾਨ ਹਨ । ਇਸ ਮੁੱਦੇ ਤੇ ਫ਼ੇਲ ਹੋਈ ਸਰਕਾਰ ਨੂੰ ਪੰਜਾਬ ਦਾ ਹਰ ਵਰਗ ਆਉਣ ਵਾਲੀਆਂ ਚੋਣਾਂ ਵਿੱਚ ਮੂੰਹ ਤੋੜ ਜਵਾਬ ਜਰੂਰ ਦੇਵੇਗਾ ।



