
*ਏ ਪੀ ਜੇ ਸਕੂਲ ਹੁਸ਼ਿਆਰਪੁਰ ਰੋਡ, ਜਲੰਧਰ ਵਿਖੇ ਸਾਲਾਨਾ ਸਮਾਰੋਹ ‘ਅਨੁਗੂੰਜ 2.0’ ਕਰਵਾਇਆ ਗਿਆ*

ਏ ਪੀ ਜੇ ਸਕੂਲ ਹੁਸ਼ਿਆਰਪੁਰ ਰੋਡ ਜਲੰਧਰ ਵਿਖੇ ਏ ਪੀ ਜੇ ਐਜੂਕੇਸ਼ਨ ਦੇ ਬਾਨੀ ਚੇਅਰਮੈਨ ਸ਼੍ਰੀ ਸਤਿਆਪਾਲ ਜੀ ਦੇ ਆਸ਼ੀਰਵਾਦ , ਮੌਜੂਦਾ ਚੇਅਰਮੈਨ ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ ਜੀ ਦੀ ਪ੍ਰੇਰਨਾ ਅਤੇ ਲੀਡ – ਐਜੁਕੇਸ਼ਨ ਵਰਟੀਕਲ ਡਾ. ਨੇਹਾ ਬਰਲੀਆ ਜੀ ਦੀ ਅਗਵਾਈ ਅਧੀਨ ਸਕੂਲ ਦਾ ਸਲਾਨਾ ਸਮਾਰੋਹ ‘ਅਨੁਗੂੰਜ 2.0 ’ ਕਰਵਾਇਆ ਗਿਆ । ਸ. ਗੁਰਕੰਵਲ ਸਿੰਘ ਆਈ. ਏ. ਐਸ – ਅਸਿਸਟੈਂਟ ਕਮਿਸ਼ਨਰ ਡਿਸਟਰਿਕਟ ਐਡਮਿਨਿਸਟਰੇਸ਼ਨ ਹੁਸ਼ਿਆਰਪੁਰ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਡਾ ਸੁਚਾਰਿਤਾ ਡਾਇਰੈਕਟਰ ਏਪੀਜੇ ਐਜੂਕੇਸ਼ਨ ਜਲੰਧਰ ਸਕੂਲਜ਼, ਸ੍ਰੀਮਤੀ ਨੀਰਜਾ ਢੀਂਗਰਾ ਪ੍ਰਿੰਸੀਪਲ ਏ ਪੀ ਜੇ ਕਾਲਜ ਆਫ ਫਾਈਨ ਆਰਟਸ, ਡਾ. ਰਾਜੇਸ਼ ਬੱਗਾ ਡਾਇਰੈਕਟਰ ਏ ਪੀ ਜੇ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਟੈਕਨੀਕਲ ਕੈਂਪਸ ਜਲੰਧਰ, ਸ੍ਰੀ ਯਸ਼ ਪਾਲ ਸ਼ਰਮਾ ਪ੍ਰਿੰਸੀਪਲ ਏ ਪੀ ਜੇ ਸਕੂਲ ਮਹਾਂਵੀਰ ਮਾਰਗ, ਡਾ ਰਾਜੇਸ਼ ਕੁਮਾਰ ਚੰਦੇਲ ਪ੍ਰਿੰਸੀਪਲ ਏ ਪੀ ਜੇ ਸਕੂਲ ਮਾਡਲ ਟਾਊਨ ਨੇਂ ਸਮਾਗਮ ਵਿੱਚ ਖਾਸ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਇਸ ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਦੇ ਸਵਾਗਤ ਤੋਂ ਬਾਅਦ ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਇਨੋਵਕੇਸ਼ਨ ਡਾਂਸ ‘ ਹਨੂੰਮਾਨ ਚਾਲੀਸਾ ’ ਨਾਲ ਅੱਜ ਦੇ ਇਸ ਸਮਾਰੋਹ ਦੀ ਸ਼ੁਰੂਆਤ ਹੋਈ। ਪਹੁੰਚੇ ਹੋਏ ਮਹਿਮਾਨਾਂ ਦਾ ਸਵਾਗਤ ਸੁੰਦਰ ਫੁੱਲ ਭੇਟ ਕਰਕੇ ਕੀਤਾ ਗਿਆ।ਪ੍ਰਿੰਸੀਪਲ ਸ੍ਰੀ ਏ ਕੇ ਸ਼ਰਮਾ ਜੀ ਨੇਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਜਿਸ ਵਿੱਚ ਸਕੂਲ ਵੱਲੋਂ ਵਿੱਦਿਆ ਅਤੇ ਹੋਰ ਵੱਖ – ਵੱਖ ਖੇਤਰਾਂ ਵਿੱਚ ਮਾਰੀਆਂ ਮੱਲਾਂ ਦਾ ਜ਼ਿਕਰ ਕੀਤਾ ਗਿਆ। ਏਪੀ ਜੇ ਐਜੂਕੇਸ਼ਨ ਦੇ ਪ੍ਰੈਜ਼ੀਡੈਂਟ ਮੈਡਮ ਸੁਸ਼ਮਾ ਪਾਲ ਬਰਲੀਆ ਜੀ ਦੀਆਂ ਪ੍ਰਾਪਤੀਆਂ ਅਤੇ ਉਨ੍ਹਾਂ ਦੀ ਵਿੱਦਿਆ ਦੇ ਖੇਤਰ ਵਿੱਚ ਅਤੇ ਸਮਾਜ ਨੂੰ ਦੇਣ ਦਾ ਬਾਖੂਬੀ ਜ਼ਿਕਰ ਕੀਤਾ ਗਿਆ।
ਵਿਦਿਆਰਥੀਆਂ ਵੱਲੋਂ ਅਨੁਗੂੰਜ – ਇੱਕ ਆਤਮ ਮੰਥਨ, ਡੈਡ ਸੇ ਮੋਮ ਤੱਕ,ਦਾ ਬੈਟਲ ਵਿਦਇੰਨ, ਅਤੇ ਪਾਜ਼ ਦਾ ਸਕਰੀਨ – ਇੰਜੋਏ ਦਾ ਸੀਨ ਪੇਸ਼ਕਾਰੀਆਂ ਰਾਹੀਂ ਸਭ ਦਾ ਮਨੋਰੰਜਨ ਕੀਤਾ। ਮੁਟਿਆਰਾਂ ਦੇ ਗਿੱਧੇ ਨੇਂ ਸਭ ਨੂੰ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗ ਦਿੱਤਾ । ਇਸ ਸਾਲ ਵਿੱਚ ਹੋਈਆਂ ਸਭ ਵਿੱਦਿਅਕ , ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਉਪਰੰਤ ਸਮਾਗਮ ਦੇ ਮੁੱਖ ਮਹਿਮਾਨ ਸ. ਗੁਰਕੰਵਲ ਸਿੰਘ ਜੀ ਨੇਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਅੱਜ ਦੇ ਇਸ ਸਮਾਗਮ ਦੀ ਖੂਬ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਨੇਂ ਬੱਚਿਆਂ ਦੇ ਹੁਨਰ ਨੂੰ ਖੂਬ ਸਲਾਹਿਆ ਅਤੇ ਉਨਾਂ ਨੂੰ ਅੱਗੇ ਤੋਂ ਹੋਰ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ। ਇਹ ਸਮਾਗਮ ਆਪਣੇ ਆਪ ਵਿੱਚ ਇੱਕ ਸਫ਼ਲ ਪੇਸ਼ਕਾਰੀ ਹੋ ਨਿੱਬੜਿਆ।ਸਮਾਗਮ ਦੇ ਅੰਤ ਵਿੱਚ ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਲਵਲੀਨ ਬੱਗਾ ਨੇਂ ਆਏ ਹੋਏ ਮਹਿਮਾਨਾਂ, ਮਾਪਿਆਂ, ਵਿਦਿਆਰਥੀਆਂ ਅਤੇ ਸਮੂਹ ਸਟਾਫ ਦਾ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।



