

ਪੰਡਿਤ ਨਹਿਰੂ ਜੀ ਦਾ ਜਨਮ 14 ਨਵੰਬਰ 1889 ਨੂੰ ਇਲਾਹਾਬਾਦ ਵਿਖੇ ਹੋਇਆ ਸੀ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਦੀ ਆਜ਼ਾਦੀ ਤੇ ਦੇਸ਼ ਦੀ ਸੇਵਾ ਲਈ ਸਮਰਪਿਤ ਕਰ ਦਿੱਤੀ। ਮਹਾਤਮਾ ਗਾਂਧੀ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਆਜ਼ਾਦੀ ਦੀ ਲੜਾਈ ਵਿਚ ਅਹਿਮ ਭੂਮਿਕਾ ਨਿਭਾਈ ਤੇ ਕਈ ਵਾਰ ਜੇਲ੍ਹਾਂ ਵੀ ਕੱਟੀਆਂ।
ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਨੂੰ ਇੱਕ ਮਜ਼ਬੂਤ ਆਗੂ ਦੀ ਲੋੜ ਸੀ, ਤਾਂ ਪੰਡਿਤ ਨਹਿਰੂ ਜੀ ਨੇ ਦੇਸ਼ ਦੀ ਵਾਗਡੋਰ ਸੰਭਾਲੀ। ਉਹਨਾਂ ਨੇ ਲੋਕਤੰਤਰ ਨੂੰ ਮਜ਼ਬੂਤ ਕੀਤਾ, ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਨੂੰ ਸੰਭਾਲਿਆ ਤੇ ਸਭ ਧਰਮਾਂ, ਸਭ ਜਾਤਾਂ ਨੂੰ ਨਾਲ ਲੈ ਕੇ ਚੱਲਣ ਦਾ ਸੁਨੇਹਾ ਦਿੱਤਾ।
ਪੰਡਿਤ ਜੀ ਦਾ ਬੱਚਿਆਂ ਨਾਲ ਖਾਸ ਪਿਆਰ ਸੀ। ਬੱਚੇ ਉਹਨਾਂ ਨੂੰ ਪਿਆਰ ਨਾਲ ਚਾਚਾ ਨਹਿਰੂ ਕਹਿੰਦੇ ਸਨ। ਉਹ ਹਮੇਸ਼ਾ ਕਹਿੰਦੇ ਸਨ ਕਿ ਅੱਜ ਦੇ ਬੱਚੇ ਹੀ ਕੱਲ੍ਹ ਦਾ ਭਾਰਤ ਹਨ। ਇਸੇ ਕਰਕੇ ਉਹਨਾਂ ਦੇ ਜਨਮ ਦਿਨ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਦਾ ਮੰਨਣਾ ਸੀ ਕਿ ਹਰ ਬੱਚੇ ਨੂੰ ਚੰਗੀ ਸਿੱਖਿਆ, ਚੰਗੀ ਸਿਹਤ, ਪਿਆਰ ਤੇ ਸੁਰੱਖਿਅਤ ਮਾਹੌਲ ਮਿਲਣਾ ਚਾਹੀਦਾ ਹੈ।
ਸਿੱਖਿਆ, ਵਿਗਿਆਨ, ਖੇਤੀ ਤੇ ਉਦਯੋਗ ਦੇ ਖੇਤਰ ਵਿਚ ਉਹਨਾਂ ਨੇ ਦੇਸ਼ ਨੂੰ ਅੱਗੇ ਲਿਜਾਣ ਲਈ ਵੱਡੇ-ਵੱਡੇ ਕਦਮ ਚੁੱਕੇ। IIT, AIIMS ਵਰਗੇ ਵੱਡੇ ਅਦਾਰੇ, ਡੈਮ, ਕਾਰਖਾਨੇ ਤੇ ਵਿਗਿਆਨਕ ਸੰਸਥਾਵਾਂ ਉਹਨਾਂ ਦੀ ਦੂਰਦਰਸ਼ੀ ਸੋਚ ਦੀ ਹੀ ਦੇਣ ਹਨ। ਉਹਨਾਂ ਦਾ ਸੁਪਨਾ ਇੱਕ ਆਧੁਨਿਕ, ਖੁਸ਼ਹਾਲ ਤੇ ਸਵੈ-ਨਿਰਭਰ ਭਾਰਤ ਦਾ ਸੀ।
ਅੱਜ ਦੇ ਦਿਨ ਸਾਨੂੰ ਸਭ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਬੱਚਿਆਂ ਨੂੰ ਮੋਬਾਈਲ ਤੇ ਨਸ਼ਿਆਂ ਤੋਂ ਦੂਰ ਰੱਖ ਕੇ ਕਿਤਾਬਾਂ, ਖੇਡਾਂ ਤੇ ਚੰਗੇ ਸੰਸਕਾਰਾਂ ਵੱਲ ਲਾਵਾਂਗੇ। ਬੱਚਿਆਂ ਦਾ ਸਤਿਕਾਰ ਕਰਾਂਗੇ, ਉਹਨਾਂ ਦੀ ਗੱਲ ਸੁਣਾਂਗੇ ਤੇ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦੇਵਾਂਗੇ। ਇਸ ਮੌਕੇ ਤੇ ਜਿਲਾ ਕਾਂਗਰਸ ਪ੍ਰਧਾਨ ਰਾਜਿੰਦਰ ਬੇਰੀ , ਪ੍ਰੇਮ ਪਾਲ ਡੁਮੇਲੀ , ਰਵਿੰਦਰ ਸਿੰਘ ਲਾਡੀ , ਸੁਦੇਸ਼ ਕੁਮਾਰ ਭਗਤ , ਅਰੁਣ ਰਤਨ , ਸੁਭਾਸ਼ ਢੱਲ , ਵਿਪਨ ਕੁਮਾਰ , ਗੁਲਸ਼ਨ ਮਿੱਡਾ , ਡਾ ਜਸਲੀਨ ਸੇਠੀ , ਕੀਮਤੀ ਸੈਣੀ , ਯਸ਼ ਪਾਲ ਸਫਰੀ , ਨਵਦੀਪ ਜਰੇਵਾਲ , ਹੁਸਨ ਲਾਲ , ਕਿਸ਼ੋਰੀ ਲਾਲ , ਰਾਕੇਸ਼ ਕੁਮਾਰ , ਰਵੀ ਬੱਗਾ , ਅਸ਼ੋਕ ਹੰਸ , ਹਰਦੀਪ ਸਿੰਘ , ਮੁਖਤਾਰ ਅਹਿਮਦ , ਹੈਦਰ ਅਲੀ , ਰਿਆਨ ਹੈਰਿਸ , ਯਸ਼ ਪਾਲ , ਅਸ਼ੋਕ ਖੰਨਾ , ਗੁਰਪ੍ਰੀਤ ਸਿੱਧੂ , ਅਸ਼ਵਨੀ ਸ਼ਰਮਾ , ਪੱਲਵੀ , ਗੁਰਮੀਤ ਜੱਸੀ , ਸ਼ਬਨਮ ਮੌਜੂਦ ਸਨ


