
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਪ੍ਰਤੀਯੋਗੀ ਪਲੇਟਫਾਰਮਾਂ ‘ਤੇ ਆਪਣੀ ਪ੍ਰਤਿਭਾ ਨੂੰ ਦਿਖਾਉਣ ਦੇ ਭਰਪੂਰ ਮੌਕੇ ਪ੍ਰਦਾਨ ਕਰਦਾ ਹੈ। ਹਾਲ ਹੀ ਵਿੱਚ ਕਾਲਜ ਦੀ ਗਿੱਧਾ ਟੀਮ ਨੇ ਗਿੱਧਾ ਮੁਕਾਬਲਿਆ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਪੰਜਾਬੀ ਸਰਬ ਕਲਾ ਸਾਹਿਤ ਅਕਾਦਮੀ ਦੀ ਲੋਕਨਾਚ ਟਰਾਫੀ ਜਿੱਤੀ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਇਸ ਪ੍ਰਾਪਤੀ ਲਈ ਡਾ. ਪਲਵਿੰਦਰ ਸਿੰਘ ਡੀਨ ਕਲਚਰਲ ਅਫੇਅਰਜ਼ ਅਤੇ ਜੇਤੂ ਗਿੱਧਾ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਕਿਹਾ ਕਿ ਕਿਸੇ ਵੀ ਖੇਤਰ ਵਿਚ ਨਿਯਮਤ ਅਭਿਆਸ, ਅਨੁਸ਼ਾਸਨ ਅਤੇ ਲਗਨ ਦੇ ਸਾਰਥਕ ਨਤੀਜੇ ਸਾਹਮਣੇ ਆਉਂਦੇ ਹਨ। ਉਨ੍ਹਾਂ ਨੇ ਗਿੱਧਾ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਦੇ ਅੰਦਰਲੇ ਹੁਨਰ ਦੀ ਖੋਜ ਕਰਨ ਲਈ ਸਹਾਇਤਾ ਕਰਦਾ ਰਹੇਗਾ। ਡੀਨ ਸੱਭਿਆਚਾਰਕ ਮਾਮਲੇ ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਦੀ ਗਿੱਧਾ ਟੀਮ ਨੇ ਇਸ ਵਿਚ ਸੈਸ਼ਨ 2023-24 ਦੌਰਾਨ ਪੰਜਾਬ ਸਰਕਾਰ ਦੇ ਯੁਵਕ ਮਾਮਲੇ ਵਿਭਾਗ ਦੁਆਰਾ ਕਰਵਾਏ ਜ਼ਿਲ੍ਹਾ ਯੁਵਕ ਮੇਲੇ ਵਿਚ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਜ਼ੋਨਲ ਯੁਵਕ ਮੇਲੇ ਵਿਚ ਅਤੇ ਪੰਜਾਬੀ ਸਰਬ ਕਲਾ ਸਾਹਿਤ ਅਕੈਡਮੀ ਵੱਲੋਂ ਕਰਵਾਏ ਗਏ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗਿੱਧਾ ਟੀਮ ਨੇ ਫਿਲੌਰ ਵਿਖੇ ਹੋਏ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ 51 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ ਹੈ। ਕਾਲਜ ਦੀ ਗਿੱਧਾ ਟੀਮ ਨੇ ਆਪਣੀ ਸਫਲਤਾ ਦਾ ਸਿਹਰਾ ਪ੍ਰਿੰਸੀਪਲ ਸਾਹਿਬ, ਡੀਨ ਅਕਾਦਮਿਕ ਅਫੇਅਰਜ, ਅਤੇ ਟੀਮ ਇੰਚਾਰਜ ਨੂੰ ਦਿੱਤਾ ਅਤੇ ਕਾਲਜ ਗਵਰਨਿੰਗ ਕੌਂਸਲ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦਾ ਅਜਿਹੇ ਮੌਕੇ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਇਸ ਸਨਮਾਨ ਸਮਾਰੋਹ ਦੌਰਾਨ ਟੀਮ ਇੰਚਾਰਜ ਡਾ. ਹਰਜਿੰਦਰ ਕੌਰ, ਡਾ. ਰਵਨੀਤ ਕੌਰ, ਪ੍ਰੋ: ਕਿਰਨਦੀਪ ਕੌਰ ਅਤੇ ਟੀਮ ਮੈਂਬਰ ਚੇਤਨਾ, ਹਨੀ, ਪ੍ਰਭਪ੍ਰੀਤ, ਖੁਸ਼ੀ, ਆਕ੍ਰਿਤੀ, ਦੀਆ, ਸ਼ਾਲੂ, ਸੁਨੀਧੀ, ਅੰਸ਼ਿਤਾ, ਵਿਧੀ, ਸ਼ੀਰੀਨ ਅਤੇ ਢੋਲਕੀ ਮਾਸਟਰ ਸੰਨੀ ਹਾਜ਼ਰ ਸਨ।