Uncategorized

ਪੀ.ਸੀ.ਐਮ.ਐਸ.ਡੀ. ਕਾਲਜ ਫ਼ਾਰ ਵੂਮੈਨ, ਜਲੰਧਰ ਵਿਖੇ ਐਮ.ਕਾਮ ਸਮੈਸਟਰ ਦੂਜੇ ਦਾ ਨਤੀਜਾ ਸ਼ਾਨਦਾਰ ਰਿਹਾ।

ਪੀ.ਸੀ.ਐਮ.ਐਸ.ਡੀ. ਕਾਲਜ ਫ਼ਾਰ ਵੂਮੈਨ, ਜਲੰਧਰ ਦੇ ਐਮ.ਕਾਮ ਸਮੈਸਟਰ ਦੂਜੇ ਦੇ ਵਿਦਿਆਰਥੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐਨਡੀਯੂ) ਦੀਆਂ
ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੁਸਕਾਨ ਕਾਲੀਆ ਨੇ 8.77 (87.77%) ਦੇ ਪ੍ਰਭਾਵਸ਼ਾਲੀ SGPA ਨਾਲ ਯੂਨੀਵਰਸਿਟੀ ਵਿੱਚੋਂ ਦੂਜਾਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਤੇ ਪ੍ਰਧਾਨ ਸ਼੍ਰੀ ਨਰੇਸ਼ ਬੁਧੀਆ ਜੀ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਵਿਨੋਦ ਦਾਦਾ ਜੀ, ਪ੍ਰਬੰਧਕੀ ਕਮੇਟੀ ਦੇ ਹੋਰ ਮਾਣਯੋਗ ਮੈਂਬਰ ਅਤੇ ਕਾਲਜ ਦੇ ਯੋਗ
ਪ੍ਰਿੰਸੀਪਲ ਪ੍ਰੋ.(ਡਾ.) ਪੂਜਾ ਪਰਾਸ਼ਰ ਜੀ ਨੇ ਮੁਸਕਾਨ ਕਾਲੀਆ ਨੂੰ ਸੰਸਥਾ ਦਾ ਨਾਂ ਰੌਸ਼ਨ ਕਰਨ ਲਈ ਵਧਾਈ ਦਿੱਤੀ। ਪ੍ਰਿੰਸੀਪਲ ਜੀ ਨੇ ਅਜਿਹੇ ਬੇਮਿਸਾਲ ਨਤੀਜੇ
ਪ੍ਰਾਪਤ ਕਰਨ ਲਈ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਨਿਵੇਕਲੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

Related Articles

Back to top button