Sliderपंजाब

ਭਗਵੰਤ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਖਿਲਾਫ ਕੀਤੀ ਬਿਆਨਬਾਜ਼ੀ ਅਤੀ ਨਿੰਦਨਯੋਗ।

ਜਲੰਧਰ( ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਓਹ ਸਤਿਕਾਰਤ ਅਤੇ ਮਾਨਮਤੀ ਸੰਸਥਾ ਹੈ। ਜਿਸ ਨੂੰ ਸਥਾਪਿਤ ਕਰਨ ਲਈ ਅਤੇ ਮਸੰਦਾਂ ਤੋਂ ਆਜ਼ਾਦ ਕਰਾਉਣ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ ਗਈਆਂ । ਸਾਡੇ ਪੁਰਖਿਆਂ ਨੇ ਅੱਜ ਤੋਂ 100 ਸਾਲ ਪਹਿਲਾਂ ਗੁਰੂ ਘਰਾਂ ਦੀ ਮਾਨ ਮਰਿਆਦਾ ,ਸਿੱਖੀ ਪਰੰਪਰਾਵਾਂ ਨੂੰ ਮੂਰਤੀਮਾਨ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਕੀਤੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾ ਸਿੱਖੀ ਸਰੋਕਾਰਾਂ ਲਈ ਮੋਰੀ ਰੋਲ ਨਿਭਾਇਆ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ,ਜਸਵੀਰ ਸਿੰਘ ਬੱਗਾ, ਪਰਮਪ੍ਰੀਤ ਸਿੰਘ ਵਿਟੀ ,ਤਜਿੰਦਰ ਸਿੰਘ ਸੰਤ ਨਗਰ, ਵਿੱਕੀ ਸਿੰਘ ਖਾਲਸਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ । ਕਿ ਪ੍ਰਬੰਧਕੀ ਢਾਚੇ ਵਿੱਚ ਕੋਈ ਖਰਾਬੀ ਹੋ ਸਕਦੀ ਹੈ । ਪਰ ਇਸ ਮਾਨਮਤੀ ਸੰਸਥਾ ਜਿਸ ਨੇ ਸਮੇਂ ਸਮੇਂ ਸਿਰ ਸਿੱਖ ਕੌਮ ਦੀ ਯੋਗ ਅਗਵਾਈ ਕੀਤੀ ਹੈ , ਦੇ ਬਾਰੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੌ ਬੇਲੋੜੀ ਬਿਆਨ ਬਾਜੀ ਕਰ ਰਹੇ ਹਨ , ਅਤੇ ਸ਼੍ਰੋਮਣੀ ਕਮੇਟੀ ਨੂੰ ਭੰਡ ਰਹੇ ਹਨ। ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ। ਇਹੋ ਜਿਹੀ ਉੱਚਪਦਵੀ ਤੇ ਬੈਠ ਕੇ ,ਇਹੋ ਜਿਹੀ ਬਿਆਨਬਾਜ਼ੀ ਕਰਨਾ ਉਹਨਾਂ ਨੂੰ ਸ਼ੋਭਦਾ ਨਹੀਂ। ਤੁਹਾਡਾ ਕਿਸੇ ਖਾਸ ਵਿਅਕਤੀ ਪ੍ਰਤੀ ਵੈਰ ਵਿਰੋਧ ਹੋ ਸਕਦਾ ਹੈ। ਤੁਸੀਂ ਉਸ ਬਾਰੇ ਗਲਤ ਬੋਲ ਸਕਦੇ ਹੋ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਗਲਤ ਬਿਆਨਬਾਜ਼ੀ ਕਰਨਾ ,ਕਿਸੇ ਵੀ ਪੱਖੋਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਕਤ ਆਗੂਆਂ ਨੇ ਕਿਹਾ ਹੈ ਕਿ ਪੰਥ ਦੇ ਉੱਚ ਆਗੂਆਂ ਅਤੇ ਸਿੱਖ ਸਾਹਿਬਾਨਾਂ ਨੂੰ ਮਾਨ ਦੀ ਬੇਲੋੜੀ ਬਿਆਨਬਾਜੀ ਖਿਲਾਫ ਸਖਤ ਸਟੈਂਡ ਲੈਣਾ ਚਾਹੀਦਾ ਹੈ। ਅਤੇ ਇਸ ਵਿਰੁੱਧ ਆਵਾਜ਼ ਬੁਲੰਦ ਉਠਾਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਸਾਡੀ ਬਹੁਤ ਹੀ ਮਾਣਮੱਤੀ ਅਤੇ ਸਤਿਕਾਰਿਤ ਸੰਸਥਾ ਹੈ। ਇਸ ਵਿਰੁੱਧ ਗਲਤ ਬਿਆਨਬਾਜੀ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਬੱਗਾ ,ਰਾਜਾ ਸਿੰਘ, ਲਖਬੀਰ ਸਿੰਘ ਲੱਕੀ ਆਦਿ ਵੀ ਹਾਜ਼ਰ ਸਨ

Related Articles

Back to top button