

ਅੱਜ ਕਾਂਗਰਸ ਪਾਰਟੀ ਵਲੋ ਕੇਂਦਰ ਸਰਕਾਰ ਦੇ ਖਿਲਾਫ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸਾਂਸਦ ਸ.ਚਰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਜਲੰਧਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਹ ਰੋਸ ਪ੍ਰਦਰਸ਼ਨ ਜੋ ਉਤਰਾਖੰਡ ਦੇ ਹਲਦਵਾਨੀ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਮਲਿਕਾਰਜੁਨ ਖੜਗੇ ਵਲੋ ਜੋ ਰੈਲੀ ਕੀਤੀ ਗਈ ਸੀ ਉਸ ਤੋ ਬਾਅਦ ਉਸ ਜਗਾ ਦਾ ਗੰਗਾਜਲ ਨਾਲ ਸੁਧੀਕਰਨ ਕੀਤਾ ਗਿਆ ਅਤੇ ਇਸ ਮਾਮਲੇ ਵਿੱਚ ਆਵਾਜ ਉਠਾਉਣ ਨੂੰ ਲੈ ਕੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ੍ਰੀ ਰਾਹੁਲ ਗਾਂਧੀ ਦੇ ਖ਼ਿਲਾਫ਼ ਐਫ ਆਈ ਆਰ ਦਰਜ ਕੀਤੀ ਗਈ ਜੋ ਕਿ ਸਰਾਸਰ ਧੱਕਾ ਹੈ । ਕੇਂਦਰ ਸਰਕਾਰ ਦੇ ਖਿਲਾਫ ਕੀਤਾ ਗਿਆ ਰੋਸ਼ ਪ੍ਰਦਰਸ਼ਨ, ਹਲਦਵਾਨੀ ਵਿਖੇ ਕਾਂਗਰਸ ਦੀ ਰੈਲੀ ਵਾਲੀ ਥਾਂ ਤੇ ਹਿੰਦੂ ਸੱਜੇ ਪੱਖੀ ਸੰਗਠਨਾਂ ਵਲੋ ਗੰਗਾ ਜਲ ਨਾਲ ਕਥਿਤ ਸ਼ੁੱਧੀਕਰਨ ਦੀ ਰਸਮ ਕੀਤੀ ਗਈ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕਾਰਵਾਈ ਇਸ ਆਧਾਰ ਤੇ ਕੀਤੀ ਗਈ ਕਿ ਮਾਣਯੋਗ ਕਾਂਗਰਸ ਪ੍ਰਧਾਨ ਸ਼੍ਰੀ ਮਲਿਕਾਰਜੁਨ ਖੜਗੇ ਜੀ ਦੀ ਮੰਚ ਤੇ ਮੌਜੂਦਗੀ ਨਾਲ ਰੈਲੀ ਵਾਲੀ ਥਾਂ ਕਥਿਤ ਤੌਰ ਤੇ ਅਪਵਿੱਤਰ ਹੋ ਗਈ ਸੀ ਅਤੇ ਇਸ ਲਈ ਉਸ ਦਾ ਸ਼ੁੱਧੀਕਰਨ ਕਰਨਾ ਜਰੂਰੀ ਸੀ । ਕਾਂਗਰਸ ਪਾਰਟੀ ਇਸ ਇਸ ਕਾਰਵਾਈ ਦੀ ਨਿੰਦਾ ਕਰਦੀ ਹੈ, ਭਾਜਪਾ ਵਲੋਂ ਪੈਦਾ ਕੀਤੀ ਜਾ ਰਹੀ ਅੰਦਰੂਨੀ ਤੌਰ ਤੇ ਭੇਦਭਾਵਪੂਰਨ ਸੋਚ ਦਾ ਸਪੱਸ਼ਟ ਪ੍ਰਗਟਾਵਾ ਹੈ । ਉਨਾਂ ਦੀ ਲੀਡਰਸ਼ਿਪ ਵਲੋ ਲਗਾਤਾਰ ਅਗੇ ਵਧਾਏ ਜਾ ਰਹੇ ਪਿਛਾਂਹਖਿਚੂ ਅਤੇ ਵੰਡਪਾਊ ਰਾਹ ਨੂੰ ਉਜਾਗਰ ਕਰਦੀ ਹੈ ।
ਇਹ ਸ਼ਰਮਨਾਕ ਅਤੇ ਪਿਛਾਂਹਖਿਚੂ ਕਾਰਵਾਈ ਸਿਰਫ ਮਾਣਯੋਗ ਕਾਂਗਰਸ ਪ੍ਰਧਾਨ ਜੀ ਦਾ ਅਪਮਾਨ ਨਹੀ , ਸਗੋ ਕਰੋੜਾਂ ਭਾਰਤੀਆਂ ਦੀ ਮਰਿਆਦਾ ਨੂੰ ਠੇਸ ਪਹੁੰਚਣ ਵਾਲੀ ਹੈ ਬਰਾਬਰੀ, ਭਾਈਚਾਰੇ, ਸਮਾਜਿਕ ਨਿਆਂ ਅਤੇ ਮਨੁੱਖੀ ਮਰਿਆਦਾ ਦੀਆਂ ਸੰਵਿਧਾਨਕ ਕਰਦਾ ਕੀਮਤਾਂ ਦਾ ਵੀ ਅਪਮਾਨ ਹੈ । ਭਾਰਤ ਦੇ ਸੰਵਿਧਾਨ ਅਧੀਨ ਚੱਲਣ ਵਾਲੇ ਲੋਕਤੰਤਰਿਕ ਸਮਾਜ ਵਿੱਚ ਅਜਿਹੀਆਂ ਭੇਦਭਾਵਪੂਰਨ ਪ੍ਰਥਾਵਾਂ ਅਤੇ ਸੋਚ ਲਈ ਕੋਈ ਥਾਂ ਨਹੀ ਹੈ । ਬੀਜੇਪੀ ਨੇ ਇਹ ਸਿਰਫ਼ ਖੜਗੇ ਜੀ ਦਾ ਅਪਮਾਨ ਨਹੀ ਕੀਤਾ ਬਲਕਿ ਸਾਰੇ ਦਲਿਤਾਂ ਦਾ ਅਪਮਾਨ ਹੈ । ਇਹ ਸਿਰਫ਼ ਖੜਗੇ ਜੀ ਦੇ ਇਕੱਲਿਆ ਦੇ ਸਨਮਾਨ ਦਾ ਸਵਾਲ ਨਹੀ , ਹਰ ਇਕ ਦਲਿਤ ਦੇ ਸਨਮਾਨ ਦਾ ਸਵਾਲ ਹੈ । ਇਹ ਬੀਜੇਪੀ ਭੇਦਭਾਵ ਦੀ ਰਾਜਨੀਤੀ ਕਰ ਰਹੀ ਹੈ । ਬੀਜੇਪੀ ਨੂੰ ਆਪਣੀ ਮਾਨਸਿਕਤਾ ਦਾ ਸ਼ੁੱਧੀਕਰਨ ਕਰਨਾ ਚਾਹੀਦਾ ਹੈ । ਇਹ ਜੋ ਹਲਦਵਾਨੀ ਦੀ ਘਟਨਾ ਹੋਈ ਹੈ, ਇਹ ਘਟਨਾ ਲੋਕਤੰਤਰ ਲਈ ਬਹੁਤ ਹੀ ਸ਼ਰਮਨਾਕ ਹੈ । ਇਸ ਪੂਰੇ ਮਾਮਲੇ ਵਿੱਚ ਆਵਾਜ ਬੁਲੰਦ ਕਰਨ ਨੂੰ ਲੈ ਕੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ਼੍ਰੀ ਰਾਹੁਲ ਗਾਂਧੀ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਕਾਂਗਰਸ ਪਾਰਟੀ ਇਹ ਐਫ ਆਈ ਆਰ ਰੱਦ ਕਰਨ ਦੀ ਪੁਰਜ਼ੋਰ ਮੰਗ ਕਰਦੀ ਹੈ । ਇਸ ਪ੍ਰਦਰਸ਼ਨ ਵਿੱਚ ਸਾਬਕਾ ਉਪ ਮੁੱਖ ਮੰਤਰੀ ਅਤੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ, ਮੁਹੰਮਦ ਸਦੀਕ ਸਾਬਕਾ ਸਾਂਸਦ, ਪ੍ਰਗਟ ਸਿੰਘ ਸਾਬਕਾ ਮੰਤਰੀ ਪੰਜਾਬ ਸਰਕਾਰ , ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵਿਧਾਇਕ ਅਤੇ ਪ੍ਰਧਾਨ ਜਿਲਾ ਕਾਂਗਰਸ ਦਿਹਾਤੀ , ਰਜਿੰਦਰ ਬੇਰੀ ਸਾਬਕਾ ਵਿਧਾਇਕ ਅਤੇ ਪ੍ਰਧਾਨ ਜਿਲਾ ਕਾਂਗਰਸ ਸ਼ਹਿਰੀ, ਸੁਖਵਿੰਦਰ ਸਿੰਘ ਕੋਟਲੀ ਵਿਧਾਇਕ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ , ਰਜਿੰਦਰ ਸਿੰਘ ਸਾਬਕਾ ਐਸ ਐਸ ਪੀ ਹਲਕਾ ਇੰਚਾਰਜ ਕਰਤਾਰਪੁਰ , ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ , ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ , ਸੁਰਿੰਦਰ ਚੌਧਰੀ ਸਾਬਕਾ ਵਿਧਾਇਕ , ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ , ਸੰਤੋਖ ਸਿੰਘ ਭਲਾਈਪੁਰ ਸਾਬਕਾ ਵਿਧਾਇਕ , ਮਹਿਲਾ ਕਾਂਗਰਸ , ਯੂਥ ਕਾਂਗਰਸ , ਸੇਵਾ ਦਲ , ਕੌਂਸਲਰ , ਸਾਬਕਾ ਕੌਂਸਲਰ, ਦਿਹਾਤੀ ਅਤੇ ਸ਼ਹਿਰੀ ਦੇ ਬਲਾਕ ਪ੍ਰਧਾਨ , ਸੈਲਾਂ ਦੇ ਚੇਅਰਮੈਨ , ਸਰਪੰਚ , ਸਾਬਕਾ ਸਰਪੰਚ, ਜਿਲਾ ਪ੍ਰੀਸ਼ਦ ਦੇ ਮੈਂਬਰ , ਬਲਾਕ ਸਮਿਤੀਆ ਦੇ ਮੈਂਬਰ ਅਤੇ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ ।



