
ਆਜ਼ਾਦੀ ਦਿਵਸ ਸਾਨੂੰ ਆਜ਼ਾਦੀ ਦੀ ਕੁਰਬਾਨੀ ਅਤੇ ਦੇਸ਼ ਪ੍ਰਤੀ ਫਰਜ਼ ਦੀ ਯਾਦ ਦਿਵਾਉਂਦਾ ਹੈ:

ਐਸ. ਆਰ. ਲੱਧੜ੍ਹ
ਲੁਧਿਆਣਾ, 14,ਅਗਸਤ 2026:
ਆਜ਼ਾਦੀ ਦਿਵਸ ਦੇ ਪਵਿੱਤਰ ਮੌਕੇ ’ਤੇ ਪੰਜਾਬ ਭਾਜਪਾ ਐਸ.ਸੀ. ਮੋਰਚਾ ਦੇ ਸਾਬਕਾ ਪ੍ਰਧਾਨ ਐਸ. ਆਰ. ਲੱਧੜ੍ਹ IAS (ਰਿਟਾ.) ਨੇ ਸਮੂਹ ਦੇਸ਼ ਵਾਸੀਆਂ ਅਤੇ ਪੰਜਾਬ ਵਾਸੀਆਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ 15 ਅਗਸਤ ਸਿਰਫ਼ ਇੱਕ ਇਤਿਹਾਸਕ ਦਿਨ ਨਹੀਂ, ਸਗੋਂ ਇਹ ਸਾਨੂੰ ਉਨ੍ਹਾਂ ਅਣਗਿਣਤ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਯਾਦ ਕਰਵਾਉਂਦਾ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਕੀਮਤ ਸਾਡੇ ਪੰਜਾਬ ਨੇ ਖਾਸ ਤੌਰ ’ਤੇ ਚੁਕਾਈ। 1947 ਦੀ ਵੰਡ ਦੌਰਾਨ ਪੰਜਾਬ ਨੇ ਬੇਮਿਸਾਲ ਮਨੁੱਖੀ ਦੁੱਖ, ਹਿੰਸਾ ਅਤੇ ਉਜਾੜਾ ਸਹਿਣ ਕੀਤਾ। ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਅਤੇ ਕਰੋੜਾਂ ਲੋਕਾਂ ਨੂੰ ਆਪਣੀਆਂ ਜੜ੍ਹਾਂ ਛੱਡਣੀਆਂ ਪਈਆਂ। ਇਸ ਲਈ ਪੰਜਾਬੀਆਂ ਲਈ ਆਜ਼ਾਦੀ ਦਾ ਜਸ਼ਨ ਕੁਰਬਾਨੀਆਂ ਦੀ ਯਾਦ ਅਤੇ ਭਵਿੱਖ ਦੀ ਜ਼ਿੰਮੇਵਾਰੀ ਨਾਲ ਜੁੜਿਆ ਹੋਇਆ ਹੈ।
ਐਸ. ਆਰ. ਲੱਧੜ੍ਹ ਨੇ ਕਿਹਾ ਕਿ ਅੱਜ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਜ਼ਾਦੀ ਨੂੰ ਸਿਰਫ਼ ਰਾਜਨੀਤਿਕ ਆਜ਼ਾਦੀ ਤੱਕ ਸੀਮਤ ਨਾ ਰੱਖੀਏ, ਸਗੋਂ ਹਰ ਨਾਗਰਿਕ ਨੂੰ ਸਨਮਾਨ, ਮੌਕੇ, ਸਿੱਖਿਆ, ਰੋਜ਼ਗਾਰ, ਸੁਰੱਖਿਆ ਅਤੇ ਸਮਾਜਿਕ ਨਿਆਂ ਮਿਲੇ—ਇਹ ਯਕੀਨੀ ਬਣਾਈਏ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਅੱਜ ਦੁਨੀਆ ਵਿੱਚ ਇੱਕ ਮਜ਼ਬੂਤ ਅਤੇ ਆਤਮਵਿਸ਼ਵਾਸੀ ਰਾਸ਼ਟਰ ਵਜੋਂ ਆਪਣੀ ਪਛਾਣ ਬਣਾ ਰਿਹਾ ਹੈ। ਦੇਸ਼ ਦੀ ਤਰੱਕੀ ਦਾ ਲਾਭ ਸਮਾਜ ਦੇ ਹਰ ਵਰਗ, ਖਾਸ ਕਰਕੇ ਗਰੀਬ, ਪਿੱਛੜੇ ਅਤੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਅਤੇ ਨਿਰਾਸ਼ਾ ਤੋਂ ਦੂਰ ਰਹਿ ਕੇ ਸਿੱਖਿਆ, ਹੁਨਰ, ਮਿਹਨਤ ਅਤੇ ਰਾਸ਼ਟਰ ਨਿਰਮਾਣ ਨਾਲ ਜੁੜਨ। ਉਨ੍ਹਾਂ ਕਿਹਾ ਕਿ ਮਜ਼ਬੂਤ ਪੰਜਾਬ ਹੀ ਮਜ਼ਬੂਤ ਭਾਰਤ ਦਾ ਆਧਾਰ ਬਣ ਸਕਦਾ ਹੈ।
ਐਸ. ਆਰ. ਲੱਧੜ੍ਹ ਨੇ ਕਿਹਾ ਕਿ ਆਓ ਇਸ ਆਜ਼ਾਦੀ ਦਿਵਸ ’ਤੇ ਅਸੀਂ ਸਾਰੇ ਇਹ ਸੰਕਲਪ ਲਈਏ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੰਵਿਧਾਨ ਦੀ ਮਰਯਾਦਾ ਦੀ ਰੱਖਿਆ ਕਰਾਂਗੇ ਅਤੇ ਇੱਕ ਵਿਕਸਿਤ, ਸਮਰੱਥ, ਨਿਆਂਪੂਰਨ ਅਤੇ ਨਸ਼ਾ-ਮੁਕਤ ਪੰਜਾਬ ਬਣਾਉਣ ਲਈ ਆਪਣਾ ਯੋਗਦਾਨ ਪਾਵਾਂਗੇ।
“ਆਜ਼ਾਦੀ ਦੇ ਪਰਵਾਨਿਆਂ ਦੀ ਕੁਰਬਾਨੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਦੇਸ਼ ਨੂੰ ਹੋਰ ਮਜ਼ਬੂਤ ਬਣਾਈਏ।”
ਆਉ ਅਸੀਂ ਆਪਣਾ ਯੋਗਦਾਨ ਪਾਈਏ, ਪੰਜਾਬ ਦੇ ਦੋਖੀਆਂ ਨੂੰ ਪਹਿਚਾਣੀਏ, ਸੱਚੇ ਕਿਰਦਾਰ ਨਾਲ ਇੱਕ ਮਿਸਾਲ ਬਣੀਏ ਅਤੇ ਬੇਈਮਾਨ ਨੇਤਾਵਾਂ/ਲੋਕਾਂ ਨੂੰ ਮੂੰਹ ਨਾ ਲਾਈਏ।
ਪੰਜਾਬ ਮਜ਼ਬੂਤ ਤਾਂ ਰਾਸ਼ਟਰ ਮਜ਼ਬੂਤ।



