
ਸਿੱਖ ਤਾਲਮੇਲ ਕਮੇਟੀ ਪਿਛਲੇ ਕਾਫੀ ਸਮੇਂ ਤੋਂ ਭਾਈ ਜਗਤਾਰ ਸਿੰਘ ਹਵਾਰਾ ਜੌ ਪਿਛਲੇ ਲਗਭਗ 30 ਸਾਲ ਤੋਂ ਜ਼ੈਲ ਵਿਚ ਬੰਦ ਹਨ ਦੇ ਬਿਰਧ ਮਾਤਾ ਜੀ ਤਬੀਅਤ ਕਾਫੀ ਖਰਾਬ ਚਲ ਰਹੀ ਹੈ ਜਿਸਨੂੰ ਦੇਖਦੇ ਹੋਏ ਵੱਖ ਵੱਖ ਸਿੱਖ ਜਥੇਬੰਦੀਆਂ ਭਾਈ ਸਾਹਿਬ ਜੀ ਦੇ ਲਈ ਪੈਰੋਲ ਦੀ ਮੰਗ ਕਰ ਰਹੀਆਂ ਹਨ ਅਤੇ ਰੋਸ ਪ੍ਰਦਰਸ਼ਨ ਵੀ ਕਰ ਰਹੀਆਂ ਹਨ ਪਰ ਭਾਈ ਸਾਹਿਬ ਜੀ ਦੀ ਪੈਰੋਲ ਮਨਜੂਰ ਨਹੀਂ ਹੋ ਸਕੀ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸੰਗਤਾ ਵਲੋ ਲੰਬੇ ਸਮੇਂ ਤੋਂ ਕੀਤੀਆਂ ਅਪੀਲਾਂ ਅਤੇ ਪ੍ਰਦਰਸ਼ਨਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 10 ਦਿਨ ਦੀ ਪੈਰੋਲ ਲਈ ਪੰਜਾਬ ਦੇ ਗਵਰਨਰ ਵਰਿੰਦਰ ਕਟਾਰੀਆ ਨੂੰ ਬੇਨਤੀ ਕੀਤੀ ਗਈ ਹੈ ਜਦਕਿ 10 ਦਿਨ ਪੈਰੋਲ ਬਿਲਕੁਲ ਹੀ ਨਾਕਾਫੀ ਹੈ ਅਸੀ ਪੰਜਾਬ ਦੇ ਮੁੱਖ ਮੰਤਰੀ ਅਤੇ ਗਵਰਨਰ ਵਰਿੰਦਰ ਕਟਾਰੀਆ ਨੂੰ ਬੇਨਤੀ ਕਰਦੇ ਹਾਂ ਕਿ ਘੱਟ ਤੋਂ ਘੱਟ 2 ਮਹੀਨੇ ਦੀ ਪੈਰੋਲ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿਤੀ ਜਾਵੇ ਤਾਂ ਜੌ ਉਹ ਸਹੀ ਢੰਗ ਨਾਲ ਆਪਣੇ ਮਾਤਾ ਜੀ ਦਾ ਇਲਾਜ ਕਰਵਾ ਸਕੇ ਓਹਨਾ ਕਿਹਾ ਬਿਨਾ ਕਿਸੇ ਕਾਰਣ ਦੇ ਇਕ ਬਲਾਤਕਾਰੀ ਸਾਧ ਨੂੰ ਸਾਲ ਵਿੱਚ 3,3 ਵਾਰੀ 30,40 ਦਿਨਾਂ ਦੀ ਪੈਰੋਲ ਮਿਲ ਜਾਂਦੀ ਹੈ ਤਾਂ ਭਾਈ ਸਾਹਿਬ ਜੀ ਜੌ ਪਿਛਲੇ 30 ਸਾਲਾ ਤੋ ਜੇਲ ਵਿਚ ਬੰਦ ਹਨ ਦੇ ਮਾਤਾ ਜੀ ਦੀ ਤਬੀਅਤ ਬਿਲਕੁਲ ਵੀ ਠੀਕ ਨਹੀਂ ਹੈ ਇਸ ਲਈ 2 ਮਹੀਨੇ ਦੀ ਪੈਰੋਲ ਘੱਟੋ ਘੱਟ ਦਿੱਤੀ ਜਾਵੇ



