
ਲੁਧਿਆਣਾ, 27 ਮਈ 2026: ਲੁਧਿਆਣਾ ਦੇ ਜਗਰਾਓਂ ਸਥਿਤ ਆਤਮਾ ਨਗਰ ਨੇੜੇ ਇੱਕ ਥਰਡ-ਪਾਰਟੀ ਠੇਕੇਦਾਰ ਵੱਲੋਂ ਸੀਵਰੇਜ ਪਾਈਪਲਾਈਨ ਦੀ ਖੁਦਾਈ ਦੌਰਾਨ ਥਿੰਕ ਗੈਸ ਦੀ ਸਿਟੀ ਗੈਸ ਪਾਈਪਲਾਈਨ ਨੂੰ ਨੁਕਸਾਨ ਪਹੁੰਚਿਆ। ਇਸ ਘਟਨਾ ਕਾਰਨ ਗੈਸ ਲੀਕੇਜ ਹੋਈ ਅਤੇ ਇਲਾਕੇ ਦੇ ਕਈ ਗਾਹਕਾਂ ਦੀ PNG ਸਪਲਾਈ ਅਸਥਾਈ ਤੌਰ ’ਤੇ ਪ੍ਰਭਾਵਿਤ ਹੋਈ। ਥਿੰਕ ਗੈਸ ਦੀ ਐਮਰਜੈਂਸੀ ਰਿਸਪਾਂਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ, ਪ੍ਰਭਾਵਿਤ ਹਿੱਸੇ ਨੂੰ ਅਲੱਗ ਕੀਤਾ ਅਤੇ ਕਿਸੇ ਵੀ ਵੱਡੇ ਹਾਦਸੇ ਜਾਂ ਸਥਿਤੀ ਨੂੰ ਵਧਣ ਤੋਂ ਰੋਕਣ ਲਈ ਤੁਰੰਤ ਮੁਰੰਮਤ ਕਾਰਵਾਈ ਕੀਤੀ। ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਅਤੇ ਨਿਵਾਸੀਆਂ ਨੂੰ ਘੱਟ ਤੋਂ ਘੱਟ ਅਸੁਵਿਧਾ ਪਹੁੰਚਾਉਂਦੇ ਹੋਏ ਗੈਸ ਸਪਲਾਈ ਨੂੰ ਜਲਦੀ ਬਹਾਲ ਕਰ ਦਿੱਤਾ ਗਿਆ।
ਥਿੰਕ ਗੈਸ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਘਰੇਲੂ ਵਰਤੋਂ ਲਈ ਪਾਈਪਡ ਨੈਚਰਲ ਗੈਸ (PNG) ਅਤੇ ਆਵਾਜਾਈ ਖੇਤਰ ਲਈ ਕੰਪ੍ਰੈੱਸਡ ਨੈਚਰਲ ਗੈਸ (CNG) ਦੀ ਸਪਲਾਈ ਲਈ ਮਜ਼ਬੂਤ ਪਾਈਪਲਾਈਨ ਢਾਂਚਾ ਤਿਆਰ ਕੀਤਾ ਹੈ। ਪਾਈਪਲਾਈਨ ਮਾਰਗ ’ਤੇ ਸਪਸ਼ਟ ਰੂਟ ਮਾਰਕਰ, ਚੇਤਾਵਨੀ ਬੋਰਡ ਅਤੇ ਐਮਰਜੈਂਸੀ ਸੰਪਰਕ ਬੋਰਡ ਲੱਗੇ ਹੋਣ ਦੇ ਬਾਵਜੂਦ, ਖੁਦਾਈ ਕਰਨ ਵਾਲੇ ਠੇਕੇਦਾਰ ਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਥਿੰਕ ਗੈਸ ਨੂੰ ਸੂਚਿਤ ਨਹੀਂ ਕੀਤਾ ਅਤੇ ਨਾ ਹੀ ਘਟਨਾ ਤੋਂ ਬਾਅਦ ਕੋਈ ਰਿਪੋਰਟ ਜਮ੍ਹਾਂ ਕਰਵਾਈ।
ਸਰਕਾਰੀ ਨਿਯਮਾਂ ਅਨੁਸਾਰ, ਕਿਸੇ ਵੀ ਥਰਡ-ਪਾਰਟੀ ਵੱਲੋਂ ਖੁਦਾਈ ਕੰਮ ਕਰਨ ਤੋਂ ਪਹਿਲਾਂ ਨਗਰ ਨਿਗਮ ਜਾਂ ਸਿਟੀ ਗੈਸ ਡਿਸਟ੍ਰੀਬਿਊਸ਼ਨ ਕੰਪਨੀ ਨੂੰ ‘ਡਾਇਲ ਬਿਫੋਰ ਯੂ ਡਿਗ’ ਸੰਪਰਕ ਨੰਬਰ ਰਾਹੀਂ ਜਾਣਕਾਰੀ ਦੇਣਾ ਲਾਜ਼ਮੀ ਹੈ। ਇਹ ਘਟਨਾ ਬਿਨਾਂ ਪਹਿਲਾਂ ਸੂਚਨਾ ਦਿੱਤੇ ਵਾਪਰੀ, ਜਿਸ ਤੋਂ ਬਾਅਦ ਥਿੰਕ ਗੈਸ ਨੇ ਜ਼ਿੰਮੇਵਾਰ ਪੱਖ ਖ਼ਿਲਾਫ਼ ਅਧਿਕਾਰਿਕ ਸ਼ਿਕਾਇਤ ਦਰਜ ਕਰਵਾਈ ਹੈ। ਮੌਜੂਦਾ ਕਾਨੂੰਨੀ ਪ੍ਰਾਵਧਾਨਾਂ ਅਨੁਸਾਰ IPC ਦੀ ਧਾਰਾ 285 ਅਤੇ 336 ਤਹਿਤ ਇਸ ਤਰ੍ਹਾਂ ਦਾ ਗੈਰ-ਅਧਿਕਾਰਤ ਨੁਕਸਾਨ ਦੰਡਨੀਅ ਅਪਰਾਧ ਹੈ, ਜਿਸ ਲਈ 3 ਸਾਲ ਤੱਕ ਦੀ ਕੈਦ ਅਤੇ ₹25 ਕਰੋੜ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਥਿੰਕ ਗੈਸ ਸਾਰੇ ਠੇਕੇਦਾਰਾਂ, ਏਜੰਸੀਆਂ ਅਤੇ ਵਿਅਕਤੀਆਂ ਨੂੰ ਇਸ ਸੁਰੱਖਿਆ ਪ੍ਰਕਿਰਿਆ ਦੀ ਪਾਲਣਾ ਕਰਨ ਦੀ ਅਪੀਲ ਕਰਦੀ ਹੈ। ਕਿਸੇ ਵੀ ਖੁਦਾਈ ਕਾਰਜ ਤੋਂ ਪਹਿਲਾਂ ਥਿੰਕ ਗੈਸ ਨਾਲ ਸੰਪਰਕ ਕਰਨ ਲਈ ਟੋਲ-ਫ੍ਰੀ ਨੰਬਰ 1800 2022 999ਹੈ।