ਫਿਰ ਜਹਨ ਵਿੱਚ 1919 ਦੀ ਯਾਦ ਤਾਜ਼ਾ ਹੋ ਗਈ ਰੌਲਟ ਏਕਟ ਨਤੀਜਾ ਅੰਮ੍ਰਿਤਸਰ ਵਿੱਖੇ ਉਸ ਦੇ ਖਿਲਾਫ ਜਲਿਆਂ ਵਾਲਾ ਬਾਗ ਦਾ ਵਿਸਾਖੀ ਦਿਹਾੜਾ, ਸ਼ਹਾਦਤਾਂ ਸਿੱਧੇ ਨਿਹੱਥੇ ਗੋਲਿਆਂ ਨਾਲ਼ ਭੁੰਨ ਦਿਤੇ ਗਏ ਤੇ ਉਸ ਕਾਤਲ ਡਾਇਰ ਨੂੰ ਅਕਾਲ ਤਖਤ ਤੇ ਸਨਮਾਨਿਤ ਕਰ ਦਿੱਤਾ ਗਿਆ l ਇਸ ਅਪਵਾਦ ਨੇ ਦੇਸ਼ ਦੀ ਅਜ਼ਾਦੀ ਦਾ ਮੁੱਢ ਬੰਨ੍ਹ ਦਿੱਤਾ ਨਤੀਜਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਜੋ ਸਿੱਖਾਂ ਰਾਹੀਂ, ਸਿੱਖਾਂ ਲਈ ਤੇ ਸਿੱਖਾਂ ਦੀ l ਉਧਰੋਂ ਅਕਾਲੀ ਦਲ ਸਿੱਖਾਂ ਦਾ ਰਾਜਸੀ ਸੰਘਰਸ਼ ਨਾਲ ਹੀ ਗਾਂਧੀ ਰਾਹੀਂ ਕਾਂਗਰਸ ਤੇ ਮੁਸਲਿਮ ਹਿੰਦੂ ਦਾ ਇੱਕ ਮੰਚ, ਉਸ ਅੰਦੋਲਨ ਨੇ ਅਜ਼ਾਦੀ ਪੱਕਿਆਂ ਤਾਂ ਕੀਤੀ ਪਰ ਫਾਹੇ ਚੜੇ ਸਿੱਖ ਤੇ ਮੁਸਲਮਾਨ, ਉਧਰੋਂ ਹਿੰਦੂ ਸੰਗਠਿਤ ਹੁੰਦਾ ਚਲਾ ਗਿਆ l ਜੇ ਪਾਕਿਸਤਾਨ ਮੁਸਲਿਮ ਲੀਗ ਦਾ ਨਤੀਜਾ ਪਰ ਪੰਜਾਬ ਦੇ ਬਟਵਾਰੇ ਨੇ ਸਿੱਖ ਮੁਸਲਿਮ ਤੇ ਹਿੰਦੂ ਵਿੱਚ ਖਾਈ l ਮੁਸਲਿਮ ਨੂੰ ਪਾਕਿਸਤਾਨ ਤਾਂ ਹਿੰਦੂ ਪੱਖੀ ਖੁਦ ਨੂੰ ਬਹੁ ਗਿਣਤੀ ਦਾ ਜਾਮਾ ਪਾਕੇ ਹਿੰਦੋਸਤਾਨ ਹਿੰਦੂਆਂ ਦਾ ਪ੍ਰਚਾਰਿਆ ਜਾਣ ਲਗਾ l ਕਾਂਗਰਸ ਗਾਂਧੀ ਤੇ ਨਹਿਰੂ ਨੇ ਅਜ਼ਾਦੀ ਸੰਘਰਸ਼ ਦੌਰਾਨ ਜੋ ਵਾਅਦੇ ਕੀਤੇ ਜਿਸ ਕਾਰਣ ਸਿੱਖ ਤੇ ਮੁਸਲਿਮ ਦਾ ਬਹੁ ਗਿਣਤੀ ਵੀ ਹਿੰਦੋਸਤਾਨ ਵਿੱਚ ਰਿਹਾ ਕਿਉਂਕਿ ਪ੍ਰਸਤਾਵ ਸਭ ਦੇ ਹੱਕ ਤੇ ਹਕੂਕ ਬਰਾਬਰੀ ਦੇ ਹੋਣਗੇ, ਧਰਮ ਤੇ ਸੰਸਕ੍ਰਿਤੀ ਦੀ ਭੀ ਅਜ਼ਾਦੀ ਉਸ ਲਈ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਪ੍ਰੰਤੂ 26.11.1949 ਨੂੰ ਜਿਸ ਦਿਨ ਉਸ ਸੰਵਿਧਾਨ ਨੂੰ ਮਨਜੂਰੀ ਦਿੱਤੀ ਜਾਣੀ ਸੀ , ਸਿੱਖ ਪ੍ਰਤੀਨਿਧੀ ਹੁਕਮ ਸਿੰਘ ਤੇ ਭਪਿੰਦਰ ਸਿੰਘ ਮਾਨ ਵਾਕ ਆਊਟ ਕਰ ਗਏ “ਇਸ ਸੰਵਿਧਾਨ ਵਿੱਚ ਉਹ ਵਾਅਦੇ ਜੋ ਕਾਂਗਰਸ ਗਾਂਧੀ ਤੇ ਨਹਿਰੂ ਨੇ ਸਮੇਂ ਸਮੇਂ ਕੀਤੇ ਉਹਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਇਸਲਈ ਸਿੱਖ ਇਸ ਨੂੰ ਪਰਵਾਨ ਨਹੀਂ ਕਰਦੇ ਤੇ ਨਾ ਮਨਜੂਰ ਕਰਦੇ ਹਨ ਅਰਥਾਤ ਇਹ ਸੰਵਿਧਾਨ ਸਿੱਖਾਂ ਤੇ ਲਾਗੂ ਨਹੀਂ ਹੁੰਦਾ “l

ਹਾਲਾਤ ਨੇ ਸਿੱਖਾਂ ਨੂੰ ਮਜ਼ਬੂਰ ਕੀਤਾ ਤੇ ਦੇਸ਼ ਨਾਲ਼ ਖਲੋ ਗਏ, ਸਭ ਕੁਝ ਭੁਲਾ ਕਿ ਅਪਣੀ ਕਿਸਮਤ ਦਾ ਫੈਸਲਾ ਕਾਂਗਰਸ ਦੇ ਹਥ ਸੌਂਪ ਦਿੱਤਾ, ਅਜਿਹੀ ਕੁਰਬਾਨੀ ਸ਼ਾਇਦ ਹੀ ਇਤਿਹਾਸ ਦੇ ਕਿਸੇ ਕੌਮ ਦੇ ਜੀਵਨ ਵਿੱਚ ਵਾਪਰੀ ਹੋਵੇ ਪਰ ਸੰਵਿਧਾਨ ਵਿੱਚ ਸਿੱਖਾਂ ਨੂੰ ਧਾਰਾ 25 ਰਾਹੀਂ ਹਿੰਦੂ ਵਿੱਚ ਸਮਾਹਿਤ ਕਰ ਦਿੱਤਾ, ਅੰਬੇਡਕਰੀ ਸੂਤਰ ਨੇ ਸਿੱਖਾਂ ਵਿੱਚ ਜਾਤੀਵਾਦ ਨੂੰ ਖੜਾ ਕਰ ਦਿੱਤਾ ਕਿਉਂਕਿ ਅਨੁਸੂਚਿਤ ਜਾਤੀ ਜਨ ਜਾਤੀ ਨੂੰ ਹਿੰਦੂ ਹੋਣ ਕਰਕੇ ਰਾਖਵਾਂਕਰਨ ਦਾ ਹੱਕ ਪਰ ਹਿੰਦੂ ਕੌਣ ਉਸਨੂੰ ਪਰਿਭਾਸ਼ਿਤ ਹੀ ਨਹੀਂ ਕੀਤਾ l ਨਤੀਜਾ ਜੋ ਬ੍ਰਾਹਮਣ ਰਾਜਪੂਤ ਤੇ ਵੈਸ਼ਯ ਗਿਣਤੀ ਵਿੱਚ 12 ਫੀਸਦ ਤੋਂ ਵੱਧ ਨਹੀਂ ਅੰਬੇਡਕਰ ਨੇ ਉਸੇ ਨੂੰ ਬਹੁ ਗਿਣਤੀ ਥਾਪ ਦਿੱਤਾ ਕਿਉਂਕਿ ਸ਼ੋਸ਼ਿਤ ਜਿਸਨੂੰ ਦੋ ਹਿੱਸਿਆਂ ਵਿੱਚ ਵੰਡਿਆ ਦਲਿਤ ਤੇ ਸ਼ੋਸ਼ਿਤ ਅਰਥਾਤ ਜੋ ਸਵਰਨ ਤੇ ਦਲਿਤ ਨਹੀਂ l ਇਸਨੇ ਸਿੱਖਾਂ ਨੂੰ ਅਤ ਦੀ ਘੱਟ ਗਿਣਤੀ, ਮੈਂ ਕੋਈ ਹੋਰ ਲੱਕਬ ਦਾ ਜ਼ਿਕਰ ਤਾਂ ਨਹੀਂ ਕਰਨਾ ਚਾਹੁੰਦਾ ਜੋ ਸਿੱਖਾਂ ਲਈ ਲਾਇਆ ਗਿਆ ਬਸ ਇਥੋਂ ਉਠਿਆ ਅੰਦੋਲਨ ਜਿਸ ਅਧੀਨ ਅਕਾਲੀ ਨੇਤਾ ਮਾਸਟਰ ਤਾਰਾ ਸਿੰਘ ਨੂੰ ਅਲ ਮੋੜਾ ਜੇਲ ਵਿੱਚ ਬੰਦ ਕਰ ਦਿੱਤਾ ਗਿਆ l ਫਿਰ ਜੋ ਵਾਪਰਿਆ ਉਹ ਲੰਮੀ ਲੜੀ ਹੈ, ਭਾਸ਼ਾ ਦੇ ਆਧਾਰ ਤੇ ਸੂਬੇ ਬਣੇ ਪਰ ਪੰਜਾਬ ਨੂੰ ਉਸ ਲਈ ਜੱਦੋਜਹਿਦ ਕਰਨੀ ਪਈ ਜੋ ਅੱਜ ਪੰਜਾਬੀਅਤ ਦੀ ਦੁਹਾਈ ਦਿੰਦੇ ਹਨ ਉਹਨਾਂ ਨੇ ਕੀ ਕੀਤਾ ਪੰਜਾਬੀ ਦੀ ਥਾਂ ਹਿੰਦੀ ਲਿਖਿਆ , ਹਿੰਦੀ ਹਿੰਦੂ ਹਿੰਦੁਸਤਾਨ ਦਾ ਨਾਰਾ ਲਾਇਆ, ਸ਼ਹਾਦਤਾਂ ਸਿੱਖਾਂ ਨੇ ਦਿਤੀਆਂ ਨੁਕਸਾਨ ਸਿੱਖਾਂ ਦਾ ਉਹਨਾਂ ਦਾ ਕੀ ਵਿਗੜਿਆ l ਭਾਵੇਂ 1962 ਹੋਵੇ 1965 ਹੋਵੇ ਤੇ ਭਾਵੇਂ 1971 ਅਜ਼ਾਦੀ ਦੇ ਸੰਘਰਸ਼ ਨੂੰ ਛੱਡ ਵੀ ਦੇਈਏ ਜੇ ਰਾਜਾਂ ਨੂੰ ਵੱਧ ਅਧਿਕਾਰਾਂ ਲਈ ਅਨੰਦਪੁਰ ਸਾਹਿਬ ਮਤਾ ਪਾਸ ਕੀਤਾ ਕਿਸਨੇ ਉਸ ਨੂੰ ਖਾਲਿਸਤਾਨੀ ਪ੍ਰਚਾਰਿਆ l ਮੈਂ ਕਤਈ ਨਹੀਂ ਕਹਿ ਰਿਹਾ ਸਿੱਖਾਂ ਨੇ ਰਾਜਨੀਤਕ ਗਲਤੀਆਂ ਨਹੀਂ ਕੀਤੀਆਂ ਜਦੋਂ 1974 ਵਿੱਚ ਇੰਦਿਰਾ ਗਾਂਧੀ ਸਿੱਖਾਂ ਨੂੰ ਪੰਜਾਬ ਸੌਂਪਣਾ ਚਾਹੁੰਦੀ ਸੀ ਤਾਂ ਇਕ ਪਾਸੇ ਜਯੋਤੀ ਬਸੁ ਬੰਗਾਲ ਲਈ ਮੰਨ ਕੇ ਚੱਲਿਆ ਗਿਆ ਤੇ 23 ਵਰ੍ਹੇ ਤੋਂ ਵੱਧ ਰਾਜ ਕੀਤਾ ਤੇ ਬਾਦਲ ਨੇ ਕਹਿਕੇ “ਸਾਡੀ ਰਾਜਨੀਤੀ ਹੀ ਖਤਮ ਹੋ ਜਾਵੇਗੀ ” ਜਿਸ ਸੰਘ ਦੀ ਗੋਦ ਵਿੱਚ ਲੋਰੀ ਸੁਣੀ ਜਿਸਨੇ ਹਿੰਦੀ ਹਿੰਦੂ ਹਿੰਦੁਸਤਾਨ ਦਾ ਨਾਰਾ ਲਾਇਆ, ਜਿਸਨੇ ਅਨੰਦਪੁਰ ਸਾਹਿਬ ਮਤੇ ਨੂੰ ਖਾਲਿਸਤਾਨੀ ਕਿਹਾ, ਜਿਸਦੇ ਘੋੜੇ ਤੇ ਸਵਾਰ ਜੇ ਪੀ ਅੰਦੋਲਨ ਖੜਾ ਕੀਤਾ ਤੇ ਸਿੱਖਾਂ ਨੂੰ ਅਕਾਲੀ ਦਲ ਨੇ ਝੋਂਕ ਦਿੱਤਾ., ਉਹੋ ਹੀ ਤਾਕਤਾਂ ਸਨ ਨਿਰੰਕਾਰੀ ਨੂੰ ਖੜਾ ਕਰਨ ਵਾਲੀ, 1984 ਵਾਪਰਿਆ ਤਾਂ ਅਡਵਾਣੀ ਦੀ ਕਿਤਾਬ my country my life ਨੂੰ ਹੀ ਪੜ੍ਹ ਲੈਂਦੇ ਤਾਂ ਪਤਾ ਚਲਦਾ ਕਿ ਕੌਣ ਜਿੰਮੇਵਾਰ ਸੀ Blue Star Operation ਦਾ, ਕਸ਼ਮੀਰ ਛੱਤੀ ਸਿੰਘ ਪੂਰਾ ਵਿੱਚ ਕੀ ਵਾਪਰਿਆ, ਮੈਂ ਇਹ ਭੀ ਕਤਈ ਨਹੀਂ ਕਹਿ ਰਿਹਾ ਕਾਂਗਰਸ ਦੋਸ਼ੀ ਨਹੀਂ ਸੀ ਉਥੇ ਭੀ ਸਿੱਖ ਹੀ ਸਨ ਜੋ ਤਰਲੋਚਨ ਸਿੰਘ ਅੱਜ ਇੰਟਰਵਿਊ ਦੇ ਰਿਹਾ ਹੈ ਕਿਤਾਬਾਂ ਲਿਖ ਰਿਹਾ ਉਹ ਉਸ ਸਮੇਂ ਕਿੱਥੇ ਸੀ ਤੇ ਬਾਦ ਵਿੱਚ ਸਾਰੇ ਲਾਭ ਕਿੱਥੋਂ ਮਿਲੇ ਇਤਨਾ ਹੀ ਦੱਸ ਦਿੰਦਾ ਪਰ ਕੋਸ਼ਿਸ਼ ਕੇਵਲ ਨਿਸ਼ਾਨਾ ਕੇਵਲ ਇੰਦਿਰਾ ਗਾਂਧੀ, ਸੋਨੀਆ ਤੇ ਰਾਹੁਲ ਦਾ ਕੀ ਕਸੂਰ ਅਕਾਲੀ ਦਲ ਦੇ ਆਗੂਆਂ ਨੇ ਉਹਨਾਂ ਭੀ ਕਟਘਰੇ ਵਿੱਚ ਖੜਾ ਕਰਨ ਵਿੱਚ ਕੋਈ ਕੁਤਾਹੀ ਨਾ ਕੀਤੀ ਜਦੋਂਕਿ ਮਨਮੋਹਨ ਸਿੰਘ ਨੂੰ ਪ੍ਰਧਾਨਮੰਤਰੀ ਦੀ ਸਿਫਾਰਸ਼ ਸੋਨੀਆ ਗਾਂਧੀ ਦੀ ਸੀ, ਕਦੇ ਹੋਇਆ ਹੋਵੇ 75 ਵਰਿਆਂ ਵਿੱਚ ਬਤੌਰ ਪ੍ਰਧਾਨਮੰਤਰੀ ਕਿਸੇ ਨੇ ਕਿਸੇ ਦੀ ਗਲਤੀ ਦੀ ਜਦੋਂਕਿ ਇੰਦਿਰਾ ਗਾਂਧੀ ਦਾ 2 ਜੂਨ 1984 ਦੇ ਰਾਸ਼ਟਰ ਦੇ ਨਾਂ ਸੰਦੇਸ਼ ਵਿੱਚ ਜੋ ਕਿਹਾ ਉਹੋ ਪੜ੍ਹ ਲੈਂਦੇ ਜਿਸ ਵਿੱਚ some misguided hindus ਦਾ ਹਵਾਲਾ ਦਿੱਤਾ, ਸਮਝਣਾ ਤਾਂ ਉਹ ਕੌਣ ਸਨ ? ਪਰ ਜਿਸ ਕੌਮ ਦੀ ਘੜਨ ਲਈ ਗੁਰੂਆਂ ਨੂੰ 240 ਵਰ੍ਹੇ ਲਗੇ ਹੋਣ ਉਹ ਹੀ ਉਹਨਾਂ ਦੇ ਹਥੇ ਚੜ੍ਹ ਜਾਵੇਗੀ ਜਿਸ ਬਾਰੇ ਕਿਸੇ ਅਕਾਲੀ ਨੇਤਰੀ ਨੇ ਲਿਖਿਆ “ਅਕਲ ਤੋਂ ਜੋ ਖ਼ਾਲੀ ਸੋ ਅਕਾਲੀ ਭਾਈ ਜਾਣੀਏ” l ਜਿਸ ਮਨਮੋਹਨ ਸਿੰਘ ਨੇ ਸਿੱਖਾਂ ਹਰ ਕਦਮ ਮਦਦ ਕੀਤੀ ਅਕਾਲੀ ਦਲ ਉਸੇ ਦੇ ਖਿਲਾਫ ਖੜਾ ਰਿਹਾ ਕੈਸੀ ਵਿਡੰਬਨਾ?

ਹੁਣ ਜਦੋਂ ਪੰਥ ਖੇਰੂੰ ਖੇਰੂੰ ਕਰਨ ਵਿੱਚ ਕੋਈ ਕਸਰ ਨਹੀਂ ਹੋ ਰਹੀ, ਉਸ ਦਿਨ ਕੇਂਦਰੀ ਸਿੰਘ ਸਭਾ ਦੇ ਹਾਲ ਚੰਡੀਗੜ੍ਹ ਵਿੱਖੇ ਪੰਜਾਬ ਬਚਾਓ ਤੇ ਆਲ ਪਾਰਟੀ ਮੀਟਿੰਗ ਸੀ ਜਿਸ ਵਿੱਚ ਭਾਜਪਾ ਤੇ aap ਨੂੰ ਛੱਡ ਕੇ ਬਾਕੀ ਸਾਰਿਆਂ ਦੇ ਪ੍ਰਤੀਨਿਧੀ ਸਨ, ਪੰਜਾਬੀਅਤ ਦੀ ਬਾਤ ਕਰ ਰਹੇ ਸਨ ਪਰ ਹੁਣ ਪੰਜਾਬੀਅਤ ਕਿਵੇਂ ਜਦੋਂ ਸੰਘਰਸ਼ ਕਰਨਾ ਪਿਆ ਸਿੱਖਾਂ ਨੂੰ ਉਸ ਸਮੇਂ ਇਹ ਪੰਜਾਬੀਅਤ ਕਿੱਥੇ ਸੀ? ਅੱਜ ਜਦੋਂ ਹਿੰਦੂ ਸੰਗਠਿਤ ਕਰਨ ਲਈ ਸਾਰੀ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਹਨ, ਸਿੱਖਾਂ ਨੇ 1984 ਭੁਗਤ ਲਿਆ, ਪਿਛਲੇ 50 ਵਰ੍ਹੇ ਤੋਂ ਉਸੇ ਨੂੰ ਭੁਗਤ ਰਹੇ ਹਨ, ਪੰਜਾਬ ਤੋਂ ਬਾਹਰ ਸਿੱਖ ਕਤਲੇਆਮ ਨੂੰ ਭੀ ਭੋਗਣਾ ਪਿਆ, ਉਹ ਕੌਣ ਸਨ ਜਿਨ੍ਹਾਂ ਨੇ ਕੀਤਾ ਸੀ, ਮੁਸਲਿਮ ਭੀ ਉਸੇ ਹਾਲਾਤ ਤੋਂ ਗੁਜਰ ਰਿਹਾ ਹੈ, ਸ਼ੁਕਰ ਹੈ ਸਿੱਖ ਤੇ ਮੁਸਲਿਮ ਵਿੱਚ ਰਾਬਤਾ ਬਣਿਆ ਹੈ, ਸਿੱਖ ਹੁਣ ਜਾਪਦਾ ਹੈ ਹਿੰਦੂ ਤੇ ਮੁਸਲਿਮ ਵਿਚਕਾਰ ਕੜੀ ਬਣਿਆ , ਰਾਹ ਪੱਧਰਾ ਹੋਇਆ ਹੈ ਆਪਸ ਵਿੱਚ ਸੰਵਾਦ ਦਾ, ਸ਼ਾਇਦ ਦੁੱਖ ਦਾਰੂ ਬਣ ਸੁੱਖ ਦਾ ਅਹਿਸਾਸ ਹੋ ਸਕੇ l ਇਹ ਤਾਂ ਹੀ ਸੰਭਵ ਜੇ ਨਫ਼ਰਤ ਛੱਡ ਮੁਹੱਬਤ ਵਲ ਕਦਮ ਵਧੇ ਉਸ ਲਈ ਸਿੱਖ ਬਚੇਗਾ ਪੰਜਾਬ ਬਚੇਗਾ, ਪੰਜਾਬ ਬਚੇਗਾ ਦੇਸ਼ ਬਚੇਗਾ l

ਹਾਲਾਂਕਿ ਕੋਸ਼ਿਸ਼ ਹੈ ਜਲਦੀ ਹੀ ਇਸ ਤੇ ਵਿਚਾਰ ਗੋਸ਼ਟੀ ਹੋਵੇ ਆਸ ਹੈ 20 ਜੂਨ 2026 ਬਿਓਰਾ ਛੇਤੀ ਹੀ