
ਜਲੰਧਰ : ਬਿਪਰਵਾਦੀ ਤਾਕਤਾਂ ਸਾਡੇ ਵਿਦਿਅਕ ਅਦਾਰਿਆਂ ਵਿੱਚ ਘੁਸਪੈਠ ਕਰਕੇ ਸਿੱਖ ਇਤਹਾਸ ਨੂੰ ਸਿਲੇਬਸ ਵਿੱਚੋ ਕੱਢਣ ਦੀ ਸਾਜਿਸ਼ ਰਚ ਰਹੀਆਂ ਹਨ ਸਿੱਖ ਤਾਲਮੇਲ ਕਮੇਟੀ ਪੰਜਾਬ ਯੂਨੀਵਰਸਟੀ ਵਿਚ ਬਿਪਰਵਾਦੀ ਤਾਕਤਾਂ ਦੇ ਪੈਰ ਪਸਾਰਨ ਦੇ ਨਤੀਜੇ ਸਾਹਮਣੇ ਆਉਣੇ ਆਰੰਭ ਹੋ ਗਏ ਹਨ ਪੰਜਾਬ ਯੂਨੀਵਰਸਟੀ ਵਿਚ ਹਿਸਟਰੀ ਸਬਜੈਕਟ ਵਿੱਚ ਸਿੱਖ ਇਤਹਾਸ ਪੜ੍ਹਨਾ ਲਾਜ਼ਮੀ ਵਿਸਾ ਨਹੀਂ ਰਿਹਾ ਇਹ ਜਾਣਕਾਰੀ ਵਿਦਆਰਥੀ ਜਿਆਰਥੀ ਆਗੂ ਇਸ਼ਮੀਤ ਸਿੰਘ ਨੇ ਦਿੱਤੀ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਅਤੇ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਬੱਚਿਆਂ ਨੂੰ ਸਿੱਖ ਇਤਹਾਸ ਨਾਲੋ ਤੋੜਨ ਦੀ ਇਹ ਕੋਝੀ ਸਾਜਿਸ਼ ਬਿਪਰਵਾਦੀ ਤਾਕਤਾਂ ਨੇ ਰਚੀ ਹੈਪਹਿਲਾ ਸਿੱਖ ਇਤਹਾਸ ਪੜ੍ਹਨਾ ਲਾਜ਼ਮੀ ਹੁੰਦਾ ਸੀ ਹਰ ਕਿਸੇ ਨੂੰ ਸਿੱਖ ਕੌਮ ਦੇ ਗੌਰਵਮਈ ਇਤਹਾਸ ਦੀ ਜਾਣਕਾਰੀ ਮਿਲਦੀ ਸੀ ਪਰ ਇਹਨਾਂ ਸਿੱਖ ਵਿਰੋਧੀ ਤਾਕਤਾਂ ਦਾ ਮੁੱਖ ਮਕਸਦ ਸਿੱਖ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਤੋਂ ਰੋਕਣਾ ਹੈ ਇਹਨਾਂ ਸਿੱਖ ਆਗੂਆਂ ਨੇ ਕਿਹਾ ਕੁਝ ਗੌਰਵਮਈ ਸਿੱਖ ਇਤਹਾਸ ਤਾਂ ਸਿਲੇਬਸ ਵਿੱਚੋ ਕੱਢ ਹੀ ਦਿੱਤਾ ਗਿਆ ਪੰਜਾਬ ਯੂਨੀਵਰਸਟੀ ਦੇ ਨਾਲ 200 ਕਾਲਜਾ ਤੇ ਵੀ ਇਸ ਫੈਂਸਲੇ ਦਾ ਪ੍ਰਭਾਵ ਪਵੇਗਾ ਅਤੇ ਇਹਨਾਂ ਤਾਕਤਾਂ ਦਾ ਮੁਕਾਬਲਾ ਕਰਨ ਦੇ ਬਜਾਏ ਸਾਡੇ ਸਿੱਖ ਆਗੂਆਂ ਨੂੰ ਕੁਰਸੀ ਦੀ ਲਾਲਸਾ ਨੇ ਇਨ੍ਹਾਂ ਨਕਾਰਾ ਕਰ ਦਿੱਤਾ ਹੈ ਕਿ ਇਹਨਾਂ ਤਾਕਤਾਂ ਨਾਲ ਇਕਮਿਕ ਹੋਣ ਨੂੰ ਬੁਹਤ ਉਤਾਵਲੇ ਹੋ ਰਹੇ ਹਨ ਪਰ ਇਹ ਗੱਲ ਸਾਡੇ ਲੀਡਰ ਚੰਗੀ ਤਰ੍ਹਾ ਸਮਜ ਲੈਣ ਅਗਰ ਸਿੱਖੀ ਸਿਧਾਂਤਾ ਪਰੰਪਰਾਵਾਂ ਨੂੰ ਤਿਲਾਂਜਲੀ ਦਿਓਗੇ ਸਿੱਖੀ ਦੀ ਚੜਦੀਕਲਾ ਦੀ ਗੱਲ ਨਹੀਂ ਕਰੋਗੇ ਤਾਂ ਅਜਿਹੇ ਰਾਜ ਭਾਗ ਜਿਆਦਾ ਚਿਰ ਨਹੀਂ ਚਲਣਗੇ ਗੁਰੂ ਦੀ ਸਰਨ ਤੋਂ ਬਿਨਾ ਸਿੱਖ ਲਈ ਹੋਰ ਕੋਈ ਚੀਜ ਚਿਰ ਸਥਾਈ ਨਹੀਂ ਹੋ ਸਕਦੀ



