Sliderपंजाब

ਸ਼ਹੀਦ ਭਾਈ ਜੀਵਨ ਸਿੰਘ ,ਭਾਈ ਜੈਤਾ ਜੀ, ਦੀ ਦਾ 365 ਵਾ ਜਨਮ ਦਿਹਾੜਾ ਬੜੀ ਸਰਧਾ ਅਤੇ ਪਿਆਰ ਨਾਲ ਮਨਾਇਆ ਗਿਆ, ਪਰਬੰਧਕਾਂ ਨੇ ਬੂਟਾ ਸਿੰਘ ਪੰਡੋਰੀ ਦੁਵਾਰਾ ਲਿਖਤ ਰੰਗਰੇਟਾ ਸੰਸਾਰ ਦਾ ਐਡੀਸ਼ਨ ਜਾਰੀ ਕੀਤਾ।

ਸ਼ਹੀਦ ਭਾਈ ਜੀਵਨ ਸਿੰਘ ,ਭਾਈ ਜੈਤਾ ਜੀ, ਦੀ ਦਾ 365 ਵਾ ਜਨਮ ਦਿਹਾੜਾ ਬੜੀ ਸਰਧਾ ਅਤੇ ਪਿਆਰ ਨਾਲ ਮਨਾਇਆ ਗਿਆ, ਪਰਬੰਧਕਾਂ ਨੇ ਬੂਟਾ ਸਿੰਘ ਪੰਡੋਰੀ ਦੁਵਾਰਾ ਲਿਖਤ ਰੰਗਰੇਟਾ ਸੰਸਾਰ ਦਾ ਐਡੀਸ਼ਨ ਜਾਰੀ ਕੀਤਾ। ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਜੀਵਨ ਸਿੰਘ ਜੀ ਜਿਨਾਂ ਨੂੰ ਭਾਈ ਜੈਤਾ ਜੀ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਜਿੰਨਾ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਚਾਂਦਨੀ ਚੌਕ ਤੋਂ ਬਿਖੜੇ ਪੈਂਡੇ ਤਹਿ ਕਰਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਸ੍ਰੀ ਅਨੰਦਪੁਰ ਸਾਹਿਬ ਲੈਕੇ ਪੁਹੰਚੇ ਸਨ ਜਿੱਥੇ ਗੁਰੂ ਸਾਹਿਬ ਜੀ ਨੇ ਓਹਨਾ ਨੂ ਰੰਘਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਸੀ ਜੀ ਦਾ 365 ਵਾਂ ਜਨਮ ਦਿਹਾੜਾ ਸ਼ਹੀਦ ਬਾਬਾ ਸੰਗਤ ਸਿੰਘ ਟਰੱਸਟ ਗੁਲਾਬ ਦੇਵੀ ਰੋਡ ਵਿਖੇ ਗੁਰਦੁਆਰਾ ਪ੍ਰਬੰਕ ਕਮੇਟੀ ਬਾਬਾ ਸੰਗਤ ਸਿੰਘ ਵੱਲੋ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ ਸਵੇਰੇ ਆਰੰਭ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਫਿਰ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਵੱਲੋ ਕੀਰਤਨ ਕੀਤਾ ਗਿਆ ਇਸ ਮੌਕੇ ਬੂਟਾ ਸਿੰਘ ਪੰਡੋਰੀ ਅਤੇ ਸਿੱਖ ਤਾਲਮੇਲ ਕਮੇਟੀ ਦੇ ਹਰਪ੍ਰੀਤ ਸਿੰਘ ਨਿਤਿਨ ਬਾਬਾ ਜੀਵਨ ਸਿੰਘ ਜੀ ਗੁਰੂ ਘਰ ਨੂੰ ਸਮਰਪਿਤ ਓਹਨਾ ਦੇ ਲਾਸਾਨੀ ਜੀਵਨ ਬਾਰੇ ਜਾਣਕਾਰੀ ਦਿੱਤੀ ਗੁਰੂ ਘਰ ਦੇ ਮੁੱਖ ਸੇਵਾਦਾਰ ਡਾਕਟਰ ਦਵਿੰਦਰ ਸਿੰਘ ਨੇ ਗੁਰੂ ਘਰ ਵਿੱਚ ਚਲ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ ਸੀਨੀਅਰ ਮੀਤ ਪਰਧਾਨ ਸੁਰਿੰਦਰ ਸਿੰਘ ਗਿੱਲ ਅਜੀਤ ਸਿੰਘ ਸ਼ੇਰਗਿੱਲ ਬਲਦੇਵ ਸਿੰਘ ਅਣਖੀ ਗੁਰਬਚਨ ਸਿੰਘ ਬੱਲ ਅਤੇ ਮਨਜੀਤ ਸਿੰਘ ਅਵਾਦਾਣ ਵਿਸੇਸ ਤੌਰਤੇ ਪੁਹੰਚੇ ਹੋਏ ਤਜਿੰਦਰ ਸਿੰਘ ਪਰਦੇਸੀ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਪਰਬੰਧਕਾਂ ਨੂੰ ਜਨਮ ਦਿਹਾੜਾ ਵੱਡੇ ਪੱਧਰ ਤੇ ਮਨਾਉਣ ਦੀ ਬੇਨਤੀ ਕੀਤੀ ਅਤੇ ਹਰ ਤਰਾ ਦੇ ਸਹਿਜੋਗ ਦਾ ਭਰੋਸਾ ਦਿਵਾਇਆ ਸਮਾਗਮ ਵਿੱਚ ਬੂਟਾ ਸਿੰਘ ਪੰਡੋਰੀ ਦੁਵਾਰਾ ਸੰਪਾਦਿਤ ਰੰਗਰੇਟਾ ਸੰਸਾਰ ਦਾ ਐਡੀਸ਼ਨ ਲੋਕ ਅਰਪਣ ਕੀਤਾ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਦੇਵ ਸਿੰਘ ਸਹੋਤਾ ਰਿਟਾਇਰ ਡੀ ਐਸ ਪੀ ਸਰਪੰਚ ਵਿਜੈ ਸਹੋਤਾ ਰਾਮ ਸਿੰਘ ਐਡਵੋਕੇਟ ਮਨਬੀਰ ਸਿੰਘ ਸ਼ੇਰਗਿੱਲ ਰਾਮ ਸਿੰਘ ਤੇਜੀ। ਚਰਨਜੀਤ ਸਿੰਘ ਮੱਟੂ ਦਲਜੀਤ ਸਿੰਘ ਰਾਮਾਮੰਡੀ ਭਾਈ ਗੋਪਾਲ ਸਿੰਘ ਭਾਈ ਪਰਮਜੀਤ ਸਿੰਘ ਅਤੇ ਕਰਨੈਲ ਸਿੰਘ ਆਦਿ ਹਾਜਰ ਸਨ ਅਖੀਰ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ

Related Articles

Back to top button