ਸਿੱਖ ਚਿਹਰੇ ਨੂੰ ਪ੍ਰਧਾਨ ਬਣਾਉਣ ਨਾਲ ਨਹੀਂ ਸਿੱਖ ਕੌਮ ਨਾਲ ਵਿਤਕਰਾ ਬੰਦ ਕਰਨ ਨਾਲ ਸਿੱਖਾਂ ਦੇ ਜਖਮਾਂ ਤੇ ਮਲਮ ਲਗੇਗੀ। ਸਿੱਖ ਜਥੇਬੰਦੀਆਂ ਭਾਰਤੀ ਜਨਤਾ ਪਾਰਟੀ ਵੱਲੋ ਸੁਨੀਲ ਜਾਖੜ ਨੂੰ ਪ੍ਰਧਾਨਗੀ ਤੋਂ ਹਟਾ ਕੇ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਬਣਾਕੇ ਵੱਡੇ ਪੱਧਰ ਤੇ ਇਹ ਪਰਚਾਰ ਕੀਤਾ ਜਾ ਰਿਹਾ ਹੈ ਕਿ ਸਿੱਖ ਵੋਟ ਨੂੰ ਆਕਰਸ਼ਿਤ ਕਰਨ ਲਈ ਸਿੱਖ ਚੇਹਰਾ ਲਿਆਂਦਾ ਗਿਆ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭੂਪਿੰਦਰ ਸਿੰਘ 6ਜੂਨ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਿੱਖ ਕੌਮ ਨਾਲ ਪੈਰ ਪੈਰ ਤੇ ਧੱਕਾ ਕਰਕੇ ਇਹ ਲੋਗ ਕਿਸ ਤਰ੍ਹਾਂ ਸਿੱਖ ਵੋਟ ਦੀ ਆਸ ਕਰਦੇ ਹਨ ਇਹਨਾਂ ਦੇ ਰਾਜ ਅੰਦਰ ਜਿੱਥੇ ਗੁਰੂ ਨਾਨਕ ਸਾਹਿਬ ਨੇ ਗਿਆਨ ਦਿੱਤਾ ਬਿਪਰਵਾਦ ਦਾ ਵਿਰੌਧ ਕੀਤਾ ਗੁਰਦਵਾਰਾ ਗਿਆਨ ਗੋਦੜੀ ਹਰਦਵਾਰ ਢਾਹ ਦਿੱਤਾ ਗੁਰਦਵਾਰਾ ਗੁੰਗੁ ਮੱਠ ਡੇਗਿਆ ਗਿਆ ਪਾਖੰਡੀ ਸਾਧ ਨੂੰ 16ਵਾਰ ਪੈਰੋਲ ਦੇ ਕੇ ਸਾਡੇ ਬੰਦੀ ਸਿੰਘਾਂ ਨੂੰ ਇਕ ਦਿਨ ਦੀ ਪੈਰੋਲ ਦੇਣ ਤਿਆਰ ਨਹੀਂ ਗੁਰੂ ਨਾਨਕ ਸਾਹਿਬ ਜੀ 550ਸਾਲਾ ਜਨਮ ਦਿਨ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰ ਕੇ ਮੁਕਰ ਜਾਣਾ ਜਿਨ੍ਹਾਂ ਵਿੱਚ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਵੀ ਸ਼ਾਮਲ ਹਨ ਜੌ ਕਾਫੀ ਸਮੇਂ ਤੋਂ ਦਿਮਾਗੀ ਤੌਰ ਤੇ ਬਿਮਾਰ ਹਨ ਕਰਤਾਰ ਪੁਰ ਸਾਹਿਬ ਜੀ ਦਾ ਲੰਘਾ ਬਿਨਾ ਕਾਰਣ ਤੋਂ ਬੰਦ ਕਰ ਦਿੱਤਾ ਗਿਆ ਹੈ ਭਾਈ ਅਮ੍ਰਿਤ ਪਾਲ ਸਿੰਘ ਤੇ ਬਿਨਾ ਕਾਰਣ ਪਿਛਲੇ ਲੰਬੇ ਸਮੇਂ ਤੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਇਸ ਤੋਂ ਇਲਾਵਾ ਹੋਰ ਅਨੇਕਾਂ ਉਦਾਹਰਨਾਂ ਹਨ ਜਿੱਥੇ ਸਿੱਖ ਕੌਮ ਨਾਲ ਹਰ ਪੱਧਰ ਤੇ ਵਿਤਕਰਾ ਕੀਤਾ ਜਾਂਦਾ ਹੈ ਜਦੋਂ ਤਕ ਭਾਜਪਾ ਸਿੱਖ ਕੌਮ ਨਾਲ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਵਰਤਾਓ ਕਰਦੀ ਰਹੇਗੀ ਸਿੱਖ ਕੌਮ ਇਹਨਾਂ ਲੋਕਾਂ ਤੋਂ ਦੂਰ ਹੀ ਰਹੇਗੀ ਅਗਰ ਤੁਸੀ ਸਿੱਖ ਕੌਮ ਦੇ ਜਖਮਾਂ ਤੇ ਮਲਮ ਲਾਉਣਾ ਚਾਹੁੰਦੇ ਹੋ ਤਾਂ ਸਾਰੇ ਮਸਲੇ ਹੱਲ ਕਰਨ ਵੱਲ ਧਿਆਨ ਦੇਣਾ ਪਵੇਗਾ ਨਹੀਂ ਤਾਂ ਪ੍ਰਧਾਨ ਬਦਲਣਾ ਇਕ ਮੌਕਾ ਪ੍ਰਸਤੀ ਬਣਕੇ ਰਹਿ ਜਾਵੇਗੀ