ਜਲੰਧਰ :  ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ 70 ਫੀਸਦੀ ਤੋਂ ਵਧੇਰੇ ਵਿਦਿਆਰਥੀਆਂ ਦੀ 2024 ਵਿੱਚ ਪਲੇਸਮੈਂਟ
ਹੋਈ, ਜਿਸ ਵਿੱਚ 30 ਫੀਸਦੀ ਵਿਦਿਆਰਥੀ ਵਖਰੋ – ਵਖਰੀਆਂ ਕੰਪਨੀਆਂ ਵਿੱਚ ਚੁਣੇ ਗਏ। ਸੱਭ ਤੋਂ ਵਧੇਰੇ ਪੈਕੇਜ 3 ਲੱਖ
90 ਹਜ਼ਾਰ ਸਲਾਨਾ ਸੀ ਤੇ ਔਸਤਨ ਪੈਕੇਜ 20 ਲੱਖ 75 ਹਜ਼ਾਰ ਦੇ ਕਰੀਬ ਸੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ
ਦੱਸਿਆ ਕਿ 35 ਫੀਸਦੀ ਵਿਦਿਆਰਥੀ ਉਚ ਸਿੱਖਿਆ ਲਈ ਚੁਣੇ ਗਏ, ਜੋਕਿ ਇਕ ਤਰ੍ਹਾਂ ਦੀ ਪਲੇਸਮੈਂਟ ਹੈ। ਡਿਪਲੋਮਾ
ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀ ਵਿੱਚ ਲੈਟਰਲ ਐਂਟਰੀ ਰਾਹੀ ਦੂਜੇ ਸਾਲ ਵਿੱਚ ਪ੍ਰਵੇਸ਼ ਮਿਲਦਾ ਹੈ। 10 ਫੀਸਦੀ ਤੋਂ
ਵਧੇਰੇ ਵਿਦਿਆਰਥੀਆਂ ਨੇ ਆਪਣਾ ਰੋਜ਼ਗਾਰ ਸ਼ੁਰੂ ਕੀਤਾ ਤੇ ਉੱਦਮੀ ਬਣਨ ਦਾ ਸੁਪਨਾ ਪੂਰਾ ਕੀਤਾ। ਫਾਰਮੇਸੀ ਵਿਭਾਗ
ਵਿੱਚ 20 ਵਿਦਿਆਰਥੀ ਵੱਖ-ਵੱਖ ਫਾਰਮਾ ਕੰਪਨੀਆਂ ਤੇ ਹਸਪਤਾਲਾਂ ਵਿੱਚ ਚੁਣੇ ਗਏ। 17 ਵਿਦਿਆਰਥੀਆਂ ਨੇ ਉੱਚ
ਸਿੱਖਿਆ ਦਾ ਰੁੱਖ ਕੀਤਾ ਤੇ 2 ਵਿਦਿਆਰਥੀਆਂ ਨੇ ਆਪਣੀ ਕੈਮਿਸਟ ਸ਼ਾਖਾ ਸ਼ੁਰੂ ਕੀਤੀ। ਆਟੋਮੋਬਾਇਲ ਵਿਭਾਗ ਦੇ 14
ਵਿਦਿਆਰਥੀ ਵੀ ਵੱਖਰੋ-ਵੱਖਰੀਆਂ ਆਟੋ ਕੰਪਨੀਆਂ ਲਈ ਸਲੈਕਟ ਹੋਏ ਤੇ ਚਾਰ ਵਿਦਿਆਰਥੀਆਂ ਨੇ ਉੱਚ ਸਿੱਖਿਆ ਦੀ
ਚੋਣ ਕੀਤੀ। ਇਸੇ ਤਰ੍ਹਾਂ ਸਿਵਲ ਦੇ ਕੁੱਲ 13, ਇਲੈਕਟ੍ਰੀਕਲ ਵਿਭਾਗ ਦੇ 30, ਮਕੈਨੀਕਲ ਦੇ 11, ਇਲੈਕਟਰਾਨਿਕਸ ਦੇ 15
ਤੇ ਕੰਮਪਿਊਟਰ ਦੇ 27 ਵਿਦਿਆਰਥੀਆਂ ਦੀ ਪਲੇਸਮੈਂਟ ਹੋਈ । ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਹ ਵੇਖਣ
ਵਿੱਚ ਆਇਆ ਹੈ ਕਿ ਡਿਪਲੋਮੇ ਵਿੱਚ ਵਧੇਰੇ ਵਿਦਿਆਰਥੀ ਉੱਚ ਸਿੱਖਿਆ ਨੂੰ ਤਰਜੀਹ ਦਿੰਦੇ ਹਨ। ਕਾਲਜ ਵਿੱਚ ਫਿਨਿਸ਼ਿੰਗ
ਸਕੂਲ ਚਲਾਇਆਂ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਪਲੇਸਮੈਂਟ ਸਬੰਧੀ ਜਾਗਰੂਕ ਕੀਤਾ ਜਾਵੇ ਤੇ ਉਹਨਾਂ ਨੂੰ ਕੰਪਨੀਆਂ
ਵਿਖੇ ਨੌਕਰੀ ਵਾਸਤੇ ਤਿਆਰ ਕੀਤਾ ਜਾਵੇ । ਪਿਛਲੇ ਸਾਲ 2024 ਵਿਚ ਕਾਲਜ ਦੇ ਕੁੱਲ 114 ਵਿਦਿਆਰਥੀਆਂ ਨੂੰ
ਪਲੇਸਮੈਂਟ ਮਿਲੀ। ਉਹਨਾਂ ਕਾਲਜ ਦੇ ਮੁੱਖੀ ਸਹਿਬਾਨਾ, ਪਲੇਸਮੈਂਟ ਅਫਸਰ ਸ਼੍ਰੀ ਰਾਜੇਸ਼ ਕੁਮਾਰ ਤੇ ਵਿਭਾਗਾਂ ਦੇ ਟੀ.ਪੀ.ਓ
ਮੈਬਰਾਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ । ਪ੍ਰਿੰਸੀਪਲ ਸਾਹਿਬ ਨੇ ਇਹ ਵੀ ਦੱਸਿਆ ਕਿ ਭਾਰਤ ਦੀ ਨੈਸ਼ਨਲ ਨੀਤੀ ਤਹਿਤ
ਵਿਦਿਆਰਥੀਆਂ ਨੂੰ ਇਸ ਕਾਲਜ ਵਿਚ ਉੱਦਮੀ ਬਣਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਅਤੇ ਨਵੀਂਆਂ ਨੌਕਰੀਆਂ
ਸਿਰਜਣ ਲਈ ਵੀ ਤਿਆਰ ਕੀਤਾ ਜਾਂਦਾ ਹੈ ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।