
ਪੀ.ਸੀ.ਐਮ.ਐਸ.ਡੀ ਕਾਲਜ ਫ਼ਾਰ ਵੂਮੈਨ, ਜਲੰਧਰ ਦੇ ਪੰਜਾਬੀ ਵਿਭਾਗ ਵੱਲੋਂ ‘ਪੰਜਾਬੀ ਲੋਕ ਗੀਤਾਂ ਵਿੱਚ ਔਰਤ ਮਨ ਦੀ ਤਰਜ਼ਮਾਨੀ’ ਵਿਸ਼ੇ ਉੱਪਰ ਵਿਚਾਰ ਚਰਚਾ ਕਰਵਾਈ ਗਈ।

ਪੀ.ਸੀ.ਐਮ.ਐਸ.ਡੀ ਕਾਲਜ ਫ਼ਾਰ ਵੂਮੈਨ, ਜਲੰਧਰ ਦੇ ਅੰਮ੍ਰਿਤਾ ਪ੍ਰੀਤਮ ਸਾਹਿਤ ਸਭਾ (ਪੰਜਾਬੀ ਵਿਭਾਗ) ਵੱਲੋਂ ਆਈ.ਕਿਊ.ਏ.ਸੀ. ਦੀ ਅਗਵਾਈ ਹੇਠ “ਪੰਜਾਬੀ ਲੋਕਗੀਤਾਂ ਵਿੱਚ ਔਰਤ ਮਨ ਦੀ ਤਰਜ਼ਮਾਨੀ” ਵਿਸ਼ੇ ਸੰਬੰਧੀ ਵਿਚਾਰ ਚਰਚਾ ਕਰਵਾਈ ਗਈ ਜਿਸ ਵਿਚ ਸ਼੍ਰੀਮਤੀ ਅੰਨੂ ਬਾਲਾ (ਮੁਖੀ ਸੰਗੀਤ ਵਿਭਾਗ) ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਇਸ ਗਤੀਵਿਧੀ ਦੌਰਾਨ ਸ਼੍ਰੀਮਤੀ ਅੰਨੂ ਬਾਲਾ ਜੀ ਨੇ ਵਿਦਿਆਰਥੀਆਂ ਨੂੰ ਲੋਕ ਗੀਤ ਅਤੇ ਸ਼ਾਸਤਰੀ ਸੰਗੀਤ ਦੇ ਅੰਤਰ ਨਾਲ ਜਾਣੂ ਕਰਵਾਇਆ। ਉਨ੍ਹਾਂ ਨੇ ਪੰਜਾਬੀ ਲੋਕਗੀਤਾਂ ਦੀਆਂ ਵੱਖ ਵੱਖ ਵੰਨਗੀਆਂ ਜਿਵੇਂ ਸੁਹਾਗ, ਘੋੜੀਆਂ, ਮਾਹੀਆ ਆਦਿ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਇਹਨਾਂ ਲੋਕ ਗੀਤਾਂ ਰਾਹੀਂ ਔਰਤਾਂ ਵੱਲੋ ਪੇਸ਼ ਕੀਤੇ ਜਾਂਦੇ ਮਨ ਦੇ ਭਾਵਾਂ, ਜਜ਼ਬਾਤਾਂ ਅਤੇ ਰਿਸ਼ਤਿਆਂ ਬਾਰੇ ਵਿਚਾਰ ਪੇਸ਼ ਕੀਤੇ। ਪ੍ਰਧਾਨ ਸ਼੍ਰੀ ਨਰੇਸ਼ ਬੁਧੀਆ ਜੀ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਵਿਨੋਦ ਦਾਦਾ ਜੀ, ਪ੍ਰਬੰਧਕੀ ਕਮੇਟੀ ਦੇ ਹੋਰ ਮਾਣਯੋਗ ਮੈਂਬਰਾਂ ਅਤੇ ਪ੍ਰਿੰਸੀਪਲ ਪ੍ਰੋ. (ਡਾ.) ਪੂਜਾ ਪਰਾਸ਼ਰ ਜੀ ਨੇ ਅਜਿਹੀਆਂ ਗਤੀਵਿਧੀਆ ਕਰਵਾਉਣ ਲਈ ਪੰਜਾਬੀ ਵਿਭਾਗ ਦੀ ਸ਼ਲਾਘਾ ਕੀਤੀ।



