Sliderपंजाब

ਜਲੰਧਰ 6 ਮਾਰਚ ਅੱਜ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਵਾਲਿਆਂ ਦੇ ਮੁਖੀ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਵਾਲਿਆਂ ਨੇ ਸ਼ਹੀਦ ਊਧਮ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਰਜਿਸਟਰਡ ਲੰਮਾ ਪਿੰਡ ਜਲੰਧਰ ਵੱਲੋਂ ਸ਼ਹਿਰ ਦੀਆਂ

ਜਲੰਧਰ 6 ਮਾਰਚ ਅੱਜ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਵਾਲਿਆਂ ਦੇ ਮੁਖੀ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਵਾਲਿਆਂ ਨੇ ਸ਼ਹੀਦ ਊਧਮ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਰਜਿਸਟਰਡ ਲੰਮਾ ਪਿੰਡ ਜਲੰਧਰ ਵੱਲੋਂ ਸ਼ਹਿਰ ਦੀਆਂ ਸਮੁੱਚੀਆਂ ਸਿੰਘ ਸਭਾਵਾਂ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਦੋ ਮਾਰਚ ਤੋਂ 7 ਮਾਰਚ ਤੱਕ ਚਲਾਏ ਹੋਲਾ ਮਹੱਲਾ ਲੰਗਰ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਸੁਸਾਇਟੀ ਦੇ ਸਮੂਹ ਮੈਂਬਰਾਂ ਨੂੰ ਇਸ ਕਾਰਜ ਦੀ ਵਧਾਈ ਦਿੱਤੀ ਅਤੇ ਕਿਹਾ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪਰਉਪਕਾਰ ਹੈ ਅਤੇ ਇਸ ਲੰਗਰਾਂ ਵਿੱਚ ਮਾਨਵਤਾ ਦੀ ਸੇਵਾ ਲਈ ਜੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਹੋਲਾ ਮਹੱਲਾ ਦੇ ਮਹਾਨ ਆਦੇਸ਼ ਨੂੰ ਸਮੁੱਚੀ ਸਿੱਖ ਕੌਮ ਨੂੰ ਸ਼ਾਸਤਰਧਾਰੀ ਹੋ ਕੇ ਜਬਰ ਜੁਲਮ ਵਿਰੁੱਧ ਡੱਟ ਕੇ ਲੜਨ ਦਾ ਸੰਦੇਸ਼ ਦਿੱਤਾ ਸੀ ਅਤੇ ਉਹਨਾਂ ਕਿਹਾ ਕਿ ਬੰਦਗੀ ਕਰਨ ਵਾਲੇ ਸਿੰਘ ਹਮੇਸ਼ਾ ਮਾਨਵਤਾ ਦੀ ਸੇਵਾ ਲਈ ਸਮੁੱਚੀ ਲੁਕਾਈ ਨੂੰ ਆਪਣਾ ਧਰਮ ਸਮਝਦੇ ਹੋਏ ਅਜਿਹੇ ਲੰਗਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ਹਨ ਉਹਨਾਂ ਸੋਸਾਇਟੀ ਦੇ ਸਮੂਹ ਮੈਂਬਰਾਂ ਨੂੰ ਇਸ ਕਾਰਜ ਦੀ ਵਧਾਈ ਦਿੱਤੀ ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦਾ ਲੰਗਰਾਂ ਵਿੱਚ ਆ ਕੇ ਜਿੱਥੇ ਸੰਗਤਾਂ ਨੂੰ ਅਸ਼ੀਰਵਾਦ ਦੇ ਕੇ ਪਰਮਾਤਮਾ ਦੇ ਉਸ ਮਹਾਨ ਕਾਰਜ ਵਿੱਚ ਸੇਵਾ ਕਰਨ ਦਾ ਮਾਰਗ ਦੱਸਿਆ ਉੱਥੇ ਨਾਲ ਹੀ ਸਮੁੱਚੀ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਬਾਬਾ ਜੀ ਬਾਬਾ ਜੀ ਦਾ ਭਰਮਾ ਸਵਾਗਤ ਕੀਤਾ ਇਸ ਮੌਕੇ ਗੁਰਦੁਆਰਾ ਸਿੰਘ ਸਭਾ ਲੋਹ ਲੰਗਰ ਰੇਰੂ ਦੇ ਮੁੱਖ ਸੇਵਾਦਾਰ ਕਰਨੈਲ ਸਿੰਘ ਰੇਰੂ ਦਲਜੀਤ ਸਿੰਘ ਲੰਮਾ ਪਿੰਡ ਬਹਾਦਰ ਸਿੰਘ ਜੈਮਲ ਨਗਰ ਹਰਭਜਨ ਸਿੰਘ ਮਹਿੰਦਰ ਸਿੰਘ ਲੰਮਾ ਪਿੰਡ ਫੁੱਮਣ ਸਿੰਘ ਲੰਮਾ ਪਿੰਡ ਕਰਮਜੀਤ ਸਿੰਘ ਰੇਰੂ ਜਗਜੀਤ ਸਿੰਘ ਖਾਲਸਾ ਮਹਿੰਦਰ ਸਿੰਘ ਜੰਬਾ ਰਾਜ ਕੁਮਾਰ ਜੈਸ਼ਵਾਲ ਪਾਲਵਿੰਦਰ ਸਿੰਘ ਬਬਲੂ ਜਗਤਾਰ ਸਿੰਘ ਫੌਜੀ ਠੇਕੇਦਾਰ ਓਮ ਪ੍ਰਕਾਸ਼ ਸੁਖਵਿੰਦਰ ਸਿੰਘ ਕਾਕਾ ਤ੍ਰਿਪਤ ਜੋਤ ਸਿੰਘ ਜੋਧਾ ਹਰਜੀਤ ਸਿੰਘ ਜੋਗਿੰਦਰ ਸਿੰਘ ਜੰਬਾ ਲਾਲ ਚੰਦ ਸੁਰਿੰਦਰ ਸਿੰਘ ਰਾਜ ਤੇ ਹੋਰ ਅਨੇਕਾਂ ਮੈਂਬਰ ਸ਼ਾਮਿਲ ਸਨ

Related Articles

Back to top button