
ਬਲਾਤਕਾਰੀ ਸਾਧ ਦਾ ਹਾਈ ਕੋਰਟ ਵੱਲੋ ਕਤਲ ਕੇਸ ਵਿੱਚੋਂ ਬਰੀ ਹੋਣਾ। ਦੇਸ਼ ਵਿੱਚ ਦੋਹਰੇ ਕਾਨੂੰਨ ਦਾ ਪ੍ਰਤੱਖ ਸਬੂਤ ਸਿੱਖ ਤਾਲਮੇਲ ਕਮੇਟੀ। ਬਲਾਤਕਾਰੀ ਸਾਧ ਜਿਸਨੂੰ ਛਤਰਪਤੀ ਕਤਲ ਕੇਸ ਵਿੱਚ ਸੀ ਬੀ ਆਈ ਕੋਰਟ ਵੱਲੋ ਉਮਰ ਕੈਦ ਦੀ ਸਜਾ ਸੁਣਾਈ ਗਈ ਸੀ ਨੂੰ ਹਾਈ ਕੋਰਟ ਵੱਲੋਂ ਸਬੂਤਾਂ ਦੀ ਘਾਟ ਦੇ ਨਾਮ ਤੇ ਬਰੀ ਕਰਨ ਦੇ ਫੈਸਲੇ ਨੇ ਸਿੱਖ ਕੌਮ ਵਿੱਚ ਨਿਰਾਸ਼ਾ ਪੈਦਾ ਕਰ ਦਿੱਤੀ ਹੈ ਤੇ ਇਸ ਫੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ ਇਸ ਦੇਸ਼ ਵਿਚ ਦੋ ਕਾਨੂੰਨ ਕੰਮ ਕਰ ਰਹੇ ਹਨ ਸਿੱਖ ਜੌ 30,32ਸਾਲਾ ਤੋ ਵੱਧ ਸਮੇਂ ਤੋਂ ਲਗਾਤਾਰ ਜੇਲਾਂ ਵਿੱਚ ਬੰਦ ਹਨ ਅਤੇ ਜੌ ਆਪਣੀਆਂ ਸਜ਼ਾਵਾਂ ਤੋਂ ਕਿਤੇ ਜ਼ਿਆਦਾ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਹਨ ਓਹਨਾ ਨੂੰ ਇੱਕ ਦਿਨ ਦੀ ਪੈਰੋਲ ਵੀ ਨਹੀਂ ਮਿਲਦੀ ਬਲਾਤਕਾਰੀ ਸਾਧ ਪਹਲੇ ਲਗਾਤਾਰ ਪੈਰੋਲ ਮਿਲਦੀ ਰਹੀ ਤੇ ਹੁਣ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ ਇਹ ਦੇਸ਼ ਵਿੱਚ ਦੋਹਰੇ ਕਾਨੂੰਨ ਦਾ ਪ੍ਰਤੱਖ ਸਬੂਤ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਗੁਰਵਿੰਦਰ ਸਿੰਘ ਨਾਗੀ ਪ੍ਰਭਜੋਤ ਸਿੰਘ ਖਾਲਸਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਦਵਿੰਦਰ ਪਾਲ ਸਿੰਘ ਭੁੱਲਰ ਜੌ ਦਿਮਾਗੀ ਤੌਰ ਠੀਕ ਵੀ ਨਹੀਂ ਹਨ ਓਹਨਾ ਨੂੰ ਕੋਈ ਵੀ ਸਰਕਾਰ ਭਾਵੇਂ ਉਹ ਆਪ ਦੀ ਹੋਵੇ ਜਾਂ ਭਾਜਪਾ ਦੀ ਕੋਈ ਵੀ ਓਹਨਾ ਰਿਹਾ ਕਰਨ ਨੂੰ ਤਿਆਰ ਨਹੀਂ ਭਾਈ ਜਗਤਾਰ ਸਿੰਘ ਹਵਾਰਾ ਜੌ ਪਿੱਛਲੇ 32 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਓਹਨਾ ਦੀ ਬਿਰਧ ਅਵਸਥਾ ਵਿੱਚ ਮਾਤਾ ਜੀ ਬਿਮਾਰ ਹਨ ਪਰ ਇੱਕ ਦਿਨ ਦੀ ਵੀ ਪਰੋਲ ਦੇਣ ਨੂੰ ਸਰਕਾਰ ਤਿਆਰ ਨਹੀਂ ਹੈ ਉੱਕਤ ਲੀਡਰਾਂ ਨੇ ਕਿਹਾ ਕਿ ਸਿੱਖਾਂ ਦੀ ਆਪਸੀ ਫੁੱਟ ਨੇ ਸਿੱਖ ਕੌਮ ਦੀ ਤਾਕਤ ਨੂੰ ਲੀਰੋ ਲੀਰ ਕਰਕੇ ਰੱਖ ਦਿੱਤਾ ਹੈ ਸਿੱਖਾਂ ਦੀਆਂ ਵੋਟਾਂ ਸਭ ਪਾਰਟੀਆਂ ਨੂੰ ਚਾਹੀਦੀਆਂ ਹਨ ਪਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਨ ਨੂੰ ਕੋਈ ਵੀ ਪਾਰਟੀ ਤਿਆਰ ਨਹੀਂ ਹੈ ਇਸ ਮੌਕੇ ਤੇ ਕਮਲਜੀਤ ਸਿੰਘ ਕੰਮਾਂ ਗੁਰਮੀਤ ਸਿੰਘ ਭਾਟੀਆ ਅਵਨੀਤ ਸਿੰਘ ਹਾਜਰ ਸਨ