ਜਲੰਧਰ :ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਜਿਲਾ ਜਲੰਧਰ ਦੀ 13ਵੀਂ ਕਾਨਫਰੰਸ ਨਕੋਦਰ ਵਿਖੇ ਨਿਰਲੇਪ ਕੌਰ, ਸਤਵੰਤ ਕੌਰ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਕੀਤੀ ਗਈ। ਜਥੇਬੰਦੀ ਦਾ ਝੰਡਾ ਅਤੇ ਸੀਟੂ ਦਾ ਝੰਡਾ ਜ਼ਿਲ੍ਹੇ ਦੇ ਸਰਪ੍ਰਸਤ ਭੈਣ ਧਰਮਜੀਤ ਕੌਰ ਅਤੇ ਜ਼ਿਲ੍ਾ ਪ੍ਰਧਾਨ ਨਿਰਲੇਪ ਕੌਰ ਵੱਲੋਂ ਲਹਿਰਾਇਆ ਗਿਆ।
ਕਾਨਫਰੰਸ ਵਿੱਚ ਵਿਛੜੇ ਸਾਥੀਆਂ ਲਈ ਸ਼ੋਕ ਮਤਾ ਮੀਤ ਪ੍ਰਧਾਨ ਹਰਜੀਤ ਕੌਰ ਵੱਲੋਂ ਪੇਸ਼ ਕੀਤਾ ਗਿਆ ਦੋ ਮਿੰਟ ਦਾ ਮੌਨ ਰੱਖ ਕੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸ਼੍ਰੀਮਤੀ ਸਵਿਤਰੀ ਬਾਈ ਫੂਲੇ ਨਗਰ ਅਤੇ ਆਈਫਾ ਦੇ ਸਾਬਕਾ ਕੌਮੀ ਪ੍ਰੈਜੀਡੈਂਟ ਨੀਲਮ ਮੈਤਰਾ ਜੀ ਮੰਚ ਵਿਖੇ ਜਿਲੇ ਦੇ ਸਰਪ੍ਰਸਤ ਭੈਣ ਧਰਮਜੀਤ ਕੌਰ ਵੱਲੋਂ ਕਾਨਫਰੰਸ ਦਾ ਉਦਘਾਟਨ ਕੀਤਾ ਗਿਆ। ਉਦਘਾਟਨੀਕ ਭਾਸ਼ਣ ਦੌਰਾਨ ਬੋਲਦੇ ਹੋਏ ਉਹਨਾਂ ਨੇ ਡੈਲੀਗੇਟ ਭੈਣਾਂ ਨੂੰ ਸੰਦੇਸ਼ ਦਿੱਤਾ ਕਿ ਭੈਣਾਂ ਦੀ ਏਕਤਾ ਅਤੇ ਸੰਘਰਸ਼ ਦੇ ਨਾਲ ਹੀ ਮਸਲਿਆਂ ਦਾ ਹੱਲ ਹੋ ਸਕਦਾ ਹੈ। ਜਿਲਾ ਕੈਸ਼ੀਅਰ ਭੈਣ ਪਰਮਜੀਤ ਕੌਰ ਨੇ ਕਾਨਫਰੰਸ ਵਿੱਚ ਸਮੂਹ ਮਹਿਮਾਨਾ ਅਤੇ ਡੈਲੀਗੇਟਸ ਭੈਣਾਂ ਨੂੰ ਜੀ ਆਇਆ ਆਖਿਆ ਗਿਆ। ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਸੋਡੀ ਰਾਮ ਉਪਲ ਜੀ ਵੱਲੋਂ ਭਰਾਤਰੀ ਸੰਦੇਸ਼ ਦਿੱਤਾ ਗਿਆ। ਡੀਵਾਈ ਐਫਆਈ ਦੇ ਆਗੂ ਕਾਮਰੇਡ ਕਮਲਜੀਤ ਸਿੰਘ ਫਿਲੋਰ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਜ਼ਿਲ੍ਹਾ ਸਕੱਤਰ ਕ੍ਰਿਸ਼ਨਾ ਕੁਮਾਰੀ ਪੁਆਦੜਾ ਵੱਲੋਂ ਕਾਨਫਰੰਸ ਵਿੱਚ ਯੂਨੀਅਨ ਦੇ ਪਿਛਲੇ ਤਿੰਨ ਸਾਲਾਂ ਦੇ ਸਮੇਂ ਦੀ ਰਿਪੋਰਟ ਪੇਸ਼ ਕੀਤੀ ਗਈ। ਮੌਕੇ 118 ਡੈਲੀਗੇਟ ਅਤੇ 15 ਦਰਸ਼ਕ ਸਨ ਰਿਪੋਰਟ ਦੀ ਬਹਿਸ ਤੇ 12 ਡੈਲੀਗੇਟ ਨੇ ਹਿੱਸਾ ਲਿਆ ਅਤੇ ਜਥੇਬੰਦੀ ਨੂੰ ਹੋਰ ਮਜਬੂਤ ਕਰਨ ਲਈ ਆਪਣੇ ਸੁਚੱਜੇ ਸੁਝਾਅ ਪੇਸ਼ ਕੀਤੇ। ਬਹਿਸ ਦੌਰਾਨ ਸਵਾਲਾਂ ਅਤੇ ਸੁਝਾਵਾਂ ਦਾ ਜਵਾਬ ਦਿੰਦੇ ਹੋਏ ਕ੍ਰਿਸ਼ਨਾ ਕੁਮਾਰੀ ਨੇ ਕਿਹਾ ਕਿ ਤੁਹਾਡੇ ਵੱਲੋਂ ਸੁਝਾਅ ਰਿਪੋਰਟ ਵਿੱਚ ਦਰਜ ਕਰ ਲਏ ਜਾਣਗੇ ਪੇਸ਼ ਕੀਤੀ ਗਈ ਰਿਪੋਰਟ ਸਰਬ ਸੰਮਤੀ ਨਾਲ ਪਾਸ ਕੀਤੀ ਗਈ। ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਤੋਂ ਸੂਬਾ ਆਗੂ ਪ੍ਰਧਾਨ ਹਰਜੀਤ ਕੌਰ ਪੰਜੋਲਾ ਅਤੇ ਜਨਰਲ ਸਕੱਤਰ ਸੁਭਾਸ਼ਰਾਣੀ ਜੀ ਵੱਲੋਂ ਚੋਣ ਦਾ 31 ਮੈਂਬਰਾਂ ਦਾ ਪੈਨਲ ਪੇਸ਼ ਕੀਤਾ ਗਿਆ ਹਾਊਸ ਪੈਨਲ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਚੁਣੀ ਗਈ ਕਮੇਟੀ ਵੱਲੋਂ ਸਰਬ ਸੰਮਤੀ ਨਾਲ ਨਿਰਲੇਪ ਕੌਰ ਜਿਲਾ ਪ੍ਰਧਾਨ ਕ੍ਰਿਸ਼ਨਾ ਕੁਮਾਰੀ ਜਨਰਲ ਸਕੱਤਰ ਪਰਮਜੀਤ ਕੌਰ ਕੈਸ਼ੀਅਰ ਚੋਣ ਲਿਆ ਗਿਆ। ਫਰਂਸ ਦੇ ਅੰਤ ਤੇ ਨਿਰਲੇਪ ਕੌਰ ਵੱਲੋਂ ਸਮੂਹ ਮਹਿਮਾਨਾਂ ਡੈਲੀਗੇਟ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।